‘ਵਧਾਈਆਂ ਜੀ ਵਧਾਈਆਂ’ ਨੂੰ ਵਧਾਈਆਂ, ਚੰਗੀ ਸ਼ੁਰੂਆਤ

0
4

ਚੰਡੀਗੜ੍ਹ (ਸਾਰਾ ਯਹਾ): ਫਿਲਮ ‘ਵਧਾਈਆਂ ਜੀ ਵਧਾਈਆਂ’ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। ਹਾਲਾਂਕਿ ਆਲੋਚਕਾਂ ਵੱਲੋਂ ਫਿਲਮ ਨੂੰ ਕੋਈ ਬਹੁਤਾ ਹੁੰਗਾਰਾ ਨਹੀਂ ਮਿਲਿਆ ਪਰ ਇਹ ਫਿਲਮ ਦਰਸ਼ਕਾਂ ਦੀ ਕਚਹਿਰੀ ‘ਚ ਪ੍ਰਵਾਨ ਚੜ੍ਹੀ ਹੈ ਤਾਂ ਹੀ ਫਿਲਮ ਚੰਗੀ ਕਮਾਈ ਕਰ ਰਹੀ ਹੈ।

ਇਸ ਫਿਲਮ ਦੀ ਪਹਿਲੇ ਦਿਨ ਦੀ ਕਮਾਈ ਦੀ ਗੱਲ ਕਰੀਏ ਤਾਂ 1.42 ਕਰੋੜ ਰਹੀ ਜਦਕਿ ਦੂਜੇ ਦਿਨ ਫਿਲਮ ਦੀ ਝੋਲੀ ਪਏ 1.92 ਕਰੋੜ ਰੁਪਏ। ਵੀਕਐਂਡ ਤੇ ਯਾਨੀ ਐਤਵਾਰ ਨੂੰ ਫਿਲਮ ਨੇ ਕਮਾਏ 2.46 ਕਰੋੜ ਰੁਪਏ। ਫਿਲਮ ਨੇ ਬਾਕਸ ਆਫਿਸ ‘ਤੇ ਚੰਗੀ ਸ਼ੁਰੂਆਤ ਕਰਦਿਆਂ ਪਹਿਲੇ ਵੀਕਐਂਡ ‘ਚ ਹੀ 5.8 ਕਰੋੜ ਦੀ ਚੰਗੀ ਕਮਾਈ ਕਰ ਲਈ ਹੈ।

ਬੀਨੂੰ ਢਿਲੋਂ ਤੇ ਕਵਿਤਾ ਕੌਸ਼ਿਸ਼ ਸਟਾਰਰ ਕਾਮੇਡੀ ਫਿਲਮ ‘ਵਧਾਈਆਂ ਜੀ ਵਧਾਈਆਂ’ ਨੂੰ ਫਿਲਹਾਲ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। ਦੇਖਣਾ ਇਹ ਹੋਵੇਗਾ ਕਿ ਆਉਂਦੇ ਦਿਨਾਂ ‘ਚ ਫਿਲਮ ਬਾਕਸ ਆਫਿਸ ‘ਤੇ ਕੀ ਛਾਪ ਛੱਡਦੀ ਹੈ।


EDITED BY : SARA YAHA | | Last Updated :6:05 pm 17 JULY 2018

LEAVE A REPLY

Please enter your comment!
Please enter your name here