ਸਾਹਨੇਵਾਲ ਹਵਾਈ ਅੱਡੇ ਤੋਂ ਹੁਣ ਐਤਵਾਰ ਵੀ ਉੱਡਣਗੇ ਜਹਾਜ਼

0
6

ਸਮਰਾਲਾ, 20 ਜੁਲਾਈ (ਸਾਰਾ ਯਹਾ)-ਹਵਾਈ ਯਾਤਰਾ ਕਰਨ ਵਾਲਿਆਂ ਲਈ ਖੁਸ਼ਖਬਰੀ ਇਹ ਹੈ ਕਿ ਹੁਣ ਘਰੇਲੂ ਹਵਾਈ ਅੱਡਾ ਸਾਹਨੇਵਾਲ ਤੋਂ ਦਿੱਲੀ ਲਈ ਹਫ਼ਤੇ ਵਿੱਚ ਪੰਜ ਉਡਾਨਾਂ ਅੱਪ-ਡਾੳੂਨ (ਆਉਣ ਜਾਣ) ਕਰਿਆ ਕਰਨਗੀਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਹਵਾਈ ਅੱਡਾ ਸਾਹਨੇਵਾਲ ਦੇ ਸੀਨੀਅਰ ਅਧਿਕਾਰੀ ਸ੍ਰੀ ਏ. ਐੱਨ. ਸ਼ਰਮਾ ਨੇ ਦਿੱਤੀ।
ਉਨਾਂ ਦੱਸਿਆ ਕਿ ਇਸ ਸਮੇਂ ਇਸ ਹਵਾਈ ਅੱਡੇ ਤੋਂ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨਿੱਚਰਵਾਰ (ਹਫ਼ਤੇ ਵਿੱਚ ਚਾਰ ਦਿਨ) ਨੂੰ ਹਵਾਈ ਉਡਾਨਾਂ ਉੱਡ ਰਹੀਆਂ ਹਨ। ਯਾਤਰੀਆਂ ਦੀ ਭਾਰੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਅਲਾਂਇਸ ਏਅਰਲਾਈਨ ਵੱਲੋਂ ਹੁਣ ਹਰੇਕ ਹਫ਼ਤੇ ਐਤਵਾਰ ਨੂੰ ਵੀ ਉਡਾਨ ਸ਼ੁਰੂ ਕੀਤੀ ਜਾ ਰਹੀ ਹੈ। ਇਹ ਉਡਾਨ ਸਵੇਰੇ 8.15 ਵਜੇ ਦਿੱਲੀ ਤੋਂ ਹਵਾਈ ਅੱਡਾ ਸਾਹਨੇਵਾਲ ਪਹੁੰਚਿਆ ਕਰੇਗੀ, ਜਦਕਿ ਅੱਧਾ ਘੰਟਾ ਬਾਅਦ 8.45 ਵਜੇ ਮੁੜ ਦਿੱਲੀ ਲਈ ਰਵਾਨਾ ਹੋਇਆ ਕਰੇਗੀ।
ਉਨਾਂ ਦੱਸਿਆ ਕਿ ਇਹ ਉਡਾਨ ਮਿਤੀ 29 ਜੁਲਾਈ, 2018 ਤੋਂ ਸ਼ੁਰੂ ਹੋਵੇਗੀ। ਸ੍ਰੀ ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਇਹ ਉਡਾਨ ਭਾਰਤ ਸਰਕਾਰ ਦੀ ਉਡਾਨ ਯੋਜਨਾ ਤਹਿਤ ਨਹੀਂ ਹੋਵੇਗੀ, ਸਗੋਂ ਇਸ ਲਈ ਕਿਰਾਇਆ ਆਮ ਵਾਂਗ ਲੱਗੇਗਾ।


EDITED BY : SARA YAHA | | Last Updated : 7:40 pm 19 JULY 2018

LEAVE A REPLY

Please enter your comment!
Please enter your name here