ਮੈਡੀਕਲ ਸਟੋਰਾਂ ਨੂੰ ਰਾਹਤ, ਬਿਨਾਂ ਸਲਿੱਪ ਸਰਿੰਜਾਂ ਵੇਚਣ ’ਤੇ ਰੋਕ ਹਟੀ

0
5

ਸਮਰਾਲਾ, 20 ਜੁਲਾਈ (ਸਾਰਾ ਯਹਾ)-ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਬੀਤੇ ਦਿਨੀਂ ਜ਼ਿਲਾ ਲੁਧਿਆਣਾ (ਪੁਲਿਸ ਕਮਿਸ਼ਨਰੇਟ ਦਾ ਖੇਤਰ ਛੱਡ ਕੇ) ਵਿੱਚ ਬਿਨਾ ਡਾਕਟਰ ਦੀ ਸਲਿੱਪ ਤੋਂ ਕੈਮਿਸਟ (ਮੈਡੀਕਲ ਸਟੋਰ) ਤੋਂ ਸਰਿੰਜਾਂ ਖਰੀਦਣ ਅਤੇ ਵੇਚਣ ’ਤੇ ਪਾਬੰਦੀ ਲਗਾਉਣ ਦੇ ਜੋ ਹੁਕਮ ਜਾਰੀ ਕੀਤੇ ਗਏ ਸਨ, ਉਹ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਏ ਹਨ। ਹੁਕਮਾਂ ਵਿੱਚ ਦਵਾਈ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਜਾਰੀ ਹਦਾਇਤਾਂ ਅਤੇ ਨਿਯਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ।


EDITED BY : SARA YAHA | | Last Updated : 7:45 pm 20  JULY 2018

LEAVE A REPLY

Please enter your comment!
Please enter your name here