

ਮੋਗਾ-ਲੁਧਿਆਣਾ ਰੋਡ ’ਤੇ ਪਿੰਡ ਮਹਿਣਾ ਨਜ਼ਦੀਕ ਤੇਜ਼ਾਬ ਨਾਲ ਭਰਿਆ ਟੈਂਕਰ ਪਲਟ ਗਿਆ।

2
ਹਾਦਸੇ ਵਿੱਚ ਟੈਂਕਰ ਚਾਲਕ ਤੇ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਏ।

3
ਦੋਵਾਂ ਨੂੰ ਨੇੜੇ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਉੱਥੋਂ ਦੋਵੇਂ ਫਰਾਰ ਹੋ ਗਏ।

4
ਹਾਦਸੇ ਵਿੱਚ ਦੋ ਗਾਵਾਂ ਦੀ ਵੀ ਮੌਤ ਹੋ ਗਈ ਹੈ।

5
ਪ੍ਰਾਪਤ ਜਾਣਕਾਰੀ ਮੁਤਾਬਕ ਤੇਜ਼ਾਬ ਨਾਲ ਭਰਿਆ ਟੈਂਕਰ ਅੱਜ ਤੜਕੇ ਲੁਧਿਆਣਾ ਤੋਂ ਮੋਗਾ ਜਾ ਰਿਹਾ ਸੀ।

6
ਇਸੇ ਦੌਰਾਨ ਸੜਕ ’ਤੇ ਦੋ ਆਵਾਰਾ ਪਸ਼ੂ ਅਚਾਨਕ ਟੈਂਕਰ ਅੱਗੇ ਆ ਗਏ।

7
ਪਸ਼ੂਆਂ ਨੂੰ ਬਚਾਉਣ ਦੇ ਚੱਕਰ ’ਚ ਟੈਂਕਰ ਚਾਲਕ ਦਾ ਸੰਤੁਲਨ ਵਿਗੜ ਗਿਆ ਤੇ ਤੇਜ਼ਾਬ ਨਾਲ ਭਰਿਆ ਟੈਂਕਰ ਪਲਟ ਗਿਆ।

8
ਡਰਾਈਵਰ ਜਿਨ੍ਹਾਂ ਪਸ਼ੂਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਹ ਦੋ ਪਸ਼ੂਆਂ ਦੀ ਵੀ ਮੌਤ ਹੋ ਗਈ।

9
ਵੇਖੋ ਹੋਰ ਤਸਵੀਰਾਂ।

10

11























