

ਅੰਮ੍ਰਿਤਸਰ (ਸਾਰਾ ਯਹਾ): ਲਗਾਤਾਰ ਮੀਂਹ ਨਾਲ ਪਿੰਡ ਕਲੇਰ ਵਿੱਚ ਬੀਤੀ ਦੇਰ ਰਾਤ ਇੱਕ ਘਰ ਦੀ ਛੱਤ ਡਿੱਗ ਗਈ। ਇਸ ਹਾਦਸੇ ਵਿੱਚ ਨੌਂ ਸਾਲ ਦੀ ਬੱਚੀ ਦੀ ਮੌਤ ਹੋ ਗਈ ਤੇ ਪਰਿਵਾਰ ਦੇ ਪੰਜ ਜੀਅ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸ਼ਹਿਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ।
ਪਿੰਡ ਵਾਲਿਆਂ ਨੂੰ ਜਿਵੇਂ ਹੀ ਘਟਨਾ ਬਾਰੇ ਪਤਾ ਲੱਗਾ, ਲੋਕ ਤੁਰੰਤ ਪਰਿਵਾਰ ਦੀ ਸਾਰ ਲੈਣ ਲਈ ਹਾਦਸੇ ਵਾਲੇ ਘਰ ਪੁੱਜੇ ਤੇ ਮੈਂਬਰਾਂ ਨੂੰ ਮਲਬੇ ਹੇਠੋਂ ਕੱਢਿਆ। ਪਿੰਡ ਵਾਸੀ ਜ਼ਖ਼ਮੀ ਪਰਿਵਾਰਿਕ ਮੈਂਬਰਾਂ ਨੂੰ ਹਸਪਤਾਲ ਲੈ ਗਏ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਵਿੱਚ 9 ਸਾਲਾਂ ਦੀ ਬੱਚੀ ਸੁਨੈਨਾ ਦੀ ਮੌਤ ਹੋ ਗਈ।
ਜਾਣਤਾਕੀ ਮੁਤਾਬਕ ਘਰ ਦੀ ਛੱਤ ਕੱਚੀ ਹੋਣ ਕਰਕੇ ਇਹ ਘਟਨਾ ਵਾਪਰੀ। ਲਗਾਤਾਰ ਬਾਰਸ਼ ਕਾਰਨ ਛੱਤ ਕਮਜ਼ੋਰ ਹੋ ਗਈ ਤੇ ਕੱਲ੍ਹ ਦੇਰ ਰਾਤ ਢਹਿ ਢੇਰੀ ਹੋ ਗਈ।
EDITED BY : SARA YAHA | | Last Updated :4:16 PM ੦੩ JULY 2018

























