

ਮਾਨਸਾ, 14 ਜੁਲਾਈ ( ਬਲਜੀਤ ਸ਼ਰਮਾ ): ਨੈਸ਼ਨਲ ਟਰੱਸਟ ਐਕਟ 1999 ਅਧੀਨ ਗਠਿਤ ਲੋਕਲ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜੇਸ਼ ਤ੍ਰਿਪਾਠੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਆਤਮਲੀਨਤਾ, ਦਿਮਾਗੀ ਕਮਜ਼ੋਰੀ, ਦਿਮਾਗੀ ਬਿਮਾਰੀ ਅਤੇ ਇਕ ਤੋਂ ਵੱਧ ਅਪੰਗਤਾ ਵਾਲੇ ਵਿਅਕਤੀਆਂ ਦੀ ਭਲਾਈ ਲਈ ਵਿਚਾਰ-ਵਟਾਂਦਰਾ ਕੀਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ (ਜ) ਨੇ ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅਤੇ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੁਆਰਾ ਜਾਰੀ UDID (Unique Disablitiy Identification) Project ਅਧੀਨ UDID portal ਤੇ ਅਪੰਗਤਾ ਸਰਟੀਫਿਕੇਟ ਆਨਲਾਇਨ ਜਨਰੇਟ ਕੀਤੇ ਜਾਣ।
ਇਸ ਮੌਕੇ ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਸਤੀਸ਼ ਕਪੂਰ ਵੱਲੋਂ ਨੈਸ਼ਨਲ ਟਰੱਸਟ ਐਕਟ ਅਧੀਨ ਅਪੰਗਤਾ ਵਾਲੇ ਬੱਚਿਆਂ ਦੀਆਂ ਭਲਾਈ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਫਿਜ਼ੀਕਲ ਹੈਂਡੀਕੇਪਡ ਐਸੋਸੀਏਸ਼ਨ ਦੇ ਜੂਆਇੰਟ ਸਕੱਤਰ ਨੂੰ ਐਕਟ ਅਧੀਨ ਆਉਂਦੇ ਅਪੰਗ ਬੱਚਿਆਂ ਦੀ ਨਿਰਮਾਇਆ ਸਕੀਮ ਅਧੀਨ ਇਨਰੋਲਮੈਂਟ ਕਰਨ ਬਾਰੇ ਦੱਸਿਆ ।
ਨੈਸ਼ਨਲ ਟਰੱਸਟ ਅਧੀਨ ਸਟੇਟ ਨੋਡਲ ਏਜੰਸੀ ਦੇ ਮੈਂਬਰ ਡਾਕਟਰ ਚੰਦਰੇਸ਼ ਧੀਮਾਨ ਨੇ ਕਿਹਾ ਕਿ ਅਪੰਗਤਾ ਸਰਟੀਫਿਕੇਟ ਸਮੇਂ ਸਿਰ ਜਾਰੀ ਕਰਵਾਉਣ ਲਈ ਸਿਵਲ ਸਰਜਨ ਦੁਆਰਾ ਸਪੈਸ਼ਲ ਪ੍ਰਾਈਵੇਟ ਪ੍ਰੋਫੈਸ਼ਨਲ ਨਾਲ ਤਾਲਮੇਲ ਕੀਤਾ ਜਾਵੇ। ਉਨ੍ਹਾਂ ਸਿਵਲ ਸਰਜਨ ਦੇ ਦਫ਼ਤਰੀ ਮਾਹਿਰਾਂ ਨੂੰ ਇਸ ਸਬੰਧੀ ਟਰੇਨਿੰਗ ਦੇਣ ਲਈ ਨੈਸ਼ਨਲ ਟਰੱਸਟ ਐਕਟ ਅਧੀਨ ਮਾਸਟਰ ਟਰੇਨਰ ਨਾਲ ਗੱਲਬਾਤ ਕਰਨ ਦੀ ਮੰਗ ਕੀਤੀ।
ਇਸ ਦੌਰਾਨ ਜਾਇੰਟ ਸਕੱਤਰ ਫਿਜ਼ੀਕਲ ਹੈਂਡੀਕੈਪਡ ਐਸੋਸੀਏਸ਼ਨ ਪੰਜਾਬ ਅਵਿਨਾਸ਼ ਸ਼ਰਮਾ, ਡੀਐਚਓ ਡਾ. ਮਨੋਹਰ ਲਾਲ, ਡਿਪਟੀ ਸਿੱਖਿਆ ਅਫ਼ਸਰ (ਸੈ.ਸਿ) ਸ੍ਰੀ ਜਗਰੂਪ ਸਿੰਘ ਭਾਰਤੀ, ਡਿਪਟੀ ਸਿੱਖਿਆ ਅਫ਼ਸਰ (ਐ.ਸਿ) ਸ੍ਰੀ ਰਾਮਜੀਤ ਸਿੰਘ ਤੋਂ ਇਲਾਵਾ ਇੰਨਕਲੁਸਿਵ ਐਜੂਕੇਸ਼ਨ ਰਿਸੋਰਸ ਟੀਚਰ ਸ੍ਰੀ ਸ਼ਮਿੰਦਰ ਸਿੰਘ, ਸ੍ਰੀ ਅਵਿਸ਼ੇਕ ਕੁਮਾਰ, ਸ੍ਰੀ ਵਰਿੰਦਰ ਕੁਮਾਰ, ਸ੍ਰੀ ਧੀਰਾ ਸਿੰਘ, ਸ੍ਰੀ ਸਤਪਾਲ ਸਿੰਘ ਹਾਜਰ ਸਨ।






















