

ਬਾਲ ਸੁਰੱਖਿਆ ਇਕ ਅਹਿਮ ਮੁੱਦਾ ਹੈ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਸਾਨੂੰ ਸਾਰਿਆਂ ਨੂੰ ਹੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਹੋਣ ਦੀ ਜਰੂਰਤ ਹੈ।ਊਨਾ ਨੇ ਇਹ ਵੀ ਦੱਸਿਆ ਕਿ ਅੱਜ ਕੱਲ ਕਈ ਗੁਮ ਹੋਇਆਂ ਬੱਚਿਆਂ ਦੀ ਜਾਲੀ ਵੀਡੀਓ ਜਾਰੀ ਹੋ ਰਹੀਆਂ ਹਨ। ਊਨਾ ਨੇ ਬੇਨਤੀ ਕੀਤੀ ਹੈ ਕੇ ਪਹਿਲਾਂ ਜਾਚ ਕੇ ਪੋਸਟ ਕੀਤੀ ਜਾਵੇ ਤਾਂ ਕੇ ਮਾਹੌਲ ਖਰਾਬ ਨਾ ਹੋ ਸਕੇ।ਉਨ੍ਹਾਂ ਸੁਨੇਹਾ ਦਿੰਦਿਆਂ ਕਿਹਾ ਕਿ ਜਿ਼ਲ੍ਹੇ ਵਿਚ ਕਿਸੇ ਵੀ ਬੱਚੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਬਾਲ ਭਲਾਈ ਕਮੇਟੀ ਦੇ ਦਫ਼ਤਰ ਬੱਚਤ ਭਵਨ ਵਿਖੇ ਆ ਸਕਦੇ ਹਨ ਜਾ 1098 ਤੇ ਟੈਲੀਫੋਨ ਕਰ ਸਕਦੇ ਹਨ। ਬਾਲ ਭਲਾਈ ਕਮੇਟੀ ਮਾਨਸਾ ਦੇ ਮੈਬਰ ਬਲਦੇਵ ਕਕੜ ਬੁਢਲਾਡਾ ਨੇ ਦੱਸਿਆ ਕਿ ਬਾਲ ਵਿਆਹ, ਬਾਲ ਮਜ਼ਦੂਰੀ, ਯੌਨ ਸ਼ੋਸ਼ਣ, ਬਾਲ ਭਿੱਖਿਆ, ਬੱਚਿਆਂ ਨਾਲ ਕੁੱਟਮਾਰ ਅਤੇ ਸਹਾਇਤਾ ਸਬੰਧੀ ਕੇਸ ਆਏ ਸਨ ।ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਸਾਂ ਦਾ ਨਿਪਟਾਰਾ ਕਰਦੇ ਹੋਏ 4 ਬੱਚਿਆਂ ਨੂੰ ਚਿਲਡਰਨ ਹੋਮ ਵਿਖੇ ਭੇਜਿਆ ਗਿਆ ਅਤੇ ਬਾਕੀ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ ਪਿਤਾ ਦੇ ਸਪੁਰਦ ਕਰਵਾਇਆ ਗਿਆ।ਉਨ੍ਹਾਂ ਦੱਸਿਆ ਕਿ ਯੌਨ ਸ਼ੋਸ਼ਣ ਤੋਂ ਪੀੜਤ ਬੱਚਿਆਂ ਨੂੰ ਕਾਊਂਸਲਿੰਗ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਦੱਸਿਆ ਕਿ ਬੱਚਾ ਗੋਦ ਲੈਣ ਦੇ ਚਾਹਵਾਨ ਵੀ ਇਸ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਬੱਚਾ ਗੋਦ ਲੈਣ ਲਈ ਇਸ ਦਫ਼ਤਰ ਵੱਲੋਂ ਲੀਗਲ ਪ੍ਰੋਸੈਸ ਮੁਹੱਈਆ ਕਰਵਾਇਆ ਜਾਂਦੀ ਹੈ।Attachments area























