*ਅਪੈਕਸ ਕਲੱਬ‌ ਮਾਨਸਾ ਨੂੰ ਸੂਰਤਗੜ੍ਹ ਵਿਖੇ ਮਿਲਿਆ ‘ਬੈਸਟ ਸਰਵਿਸ ਪ੍ਰੋਜੈਕਟ” ਦਾ ਅਵਾਰਡ*

0
61

ਮਾਨਸਾ, 15 ਸਤੰਬਰ(ਸਾਰਾ ਯਹਾਂ/ਮੁੱਖ ਸੰਪਾਦਕ) :ਅਪੈਕਸ ਕਲੱਬ‌ ਡਿਸਟ੍ਰਿਕਟ ਫਾਈਵ ਦੀ ਸਲਾਨਾ ਕਨਵੈਨਸ਼ਨ ਅਪੈਕਸ ਕਲੱਬ ਸੂਰਤਗੜ੍ਹ ਵਲੋਂ ਅਗਰਵਾਲ ਭਵਨ ਸੂਰਤਗੜ੍ਹ ਵਿਖੇ ਕਰਵਾਈ ਗਈ ਇਹ ਜਾਣਕਾਰੀ ਦਿੰਦਿਆਂ ਅਪੈਕਸ ਕਲੱਬ ਦੇ ਸਕੱਤਰ ਕਮਲ ਗਰਗ ਨੇ ਦੱਸਿਆ ਕਿ ਇਹ ਕਨਵੈਨਸ਼ਨ ਅਪੈਕਸ ਕਲੱਬ ਸੂਰਤਗੜ੍ਹ ਵਲੋਂ ਕਨਵੈਨਸ਼ਨ ਕਮੇਟੀ ਦੇ ਚੇਅਰਮੈਨ ਰਾਜਾ ਰਾਮ ਦੀ ਅਗਵਾਈ ਹੇਠ ਕਰਵਾਈ ਗਈ ਜਿਸ ਵਿੱਚ ਪੰਜਾਬ, ਹਰਿਆਣਾ ਰਾਜਸਥਾਨ ਅਤੇ ਦਿੱਲੀ ਦੇ ਕਲੱਬ ਮੈਂਬਰਾਂ ਨੇ ਹਿੱਸਾ ਲਿਆ ਇਸ ਕਨਵੈਨਸ਼ਨ ਵਿੱਚ ਅਪੈਕਸ ਕਲੱਬ ਲੇਡੀਜ਼ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ।ਇਸ ਕਨਵੈਨਸ਼ਨ ਲਈ ਅਪੈਕਸ ਕਲੱਬ ਦੇ ਰਾਸ਼ਟਰੀ ਪ੍ਰਧਾਨ ਅਰੁਣ ਕੁਮਾਰ ਭਿਲਾਈ ਛਤੀਸਗੜ੍ਹ ਤੋਂ ਮੁੱਖ ਮਹਿਮਾਨ ਦੇ ਤੌਰ ਤੇ ਅਤੇ ਸੁਬੀਰ ਚਕਰਵਰਤੀ ਰਾਸ਼ਟਰੀ ਵਾਈਸ ਪ੍ਰਧਾਨ ਕਲਕੱਤਾ ਤੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਅਪੈਕਸ ਡਿਸਟ੍ਰਿਕਟ ਫਾਈਵ ਦੇ ਗਵਰਨਰ ਅਪੈਕਸਿਅਨ ਰਜਿੰਦਰ ਵੈਦ ਦੀ ਪ੍ਰਧਾਨਗੀ ਹੇਠ ਕੀਤੇ ਗਏ ਇਸ ਯਾਦਗਾਰੀ ਸਮਾਗਮ ਸਮੇਂ ਪਹੁੰਚੇ ਕਲੱਬਾਂ ਦੇ ਪ੍ਰਧਾਨਾਂ ਨੇ ਪਿਛਲੇ ਸਾਲ ਵਿੱਚ ਕੀਤੇ ਸਮਾਜ ਭਲਾਈ ਦੇ ਕੰਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਅਤੇ ਇਹਨਾਂ ਸਾਂਝੀਆਂ ਕੀਤੀਆਂ ਰਿਪੋਰਟਾਂ ਦੇ ਅਧਾਰ ਤੇ ਚੰਗੇ ਕੰਮਾਂ ਲਈ ਚੋਦਾ ਇਨਾਮ ਸਲੈਕਸ਼ਨ ਕਮੇਟੀ ਵਲੋਂ ਫਾਈਨਲ ਕੀਤੇ ਗਏ ਜਿਸ ਵਿੱਚ ਅਪੈਕਸ ਕਲੱਬ ਮਾਨਸਾ ਨੂੰ ਰਾਸ਼ਟਰੀ ਪ੍ਰਧਾਨ ਅਰੁਣ ਕੁਮਾਰ ਅਤੇ ਡਿਸਟ੍ਰਿਕਟ ਗਵਰਨਰ ਰਜਿੰਦਰ ਵੈਦ ਨੇ “ਸਮੀਰ ਗੋਸ਼ ਅਵਾਰਡ” ਵਧੀਆ ਸਰਵਿਸ ਪ੍ਰੋਜੈਕਟਾਂ ਲਈ ਦੇ ਕੇ ਸਨਮਾਨਿਤ ਕੀਤਾ।ਇਸ ਦੇ ਨਾਲ ਪਹਿਲੀ ਵਾਰ ਡਿਸਟ੍ਰਿਕਟ ਕਨਵੈਨਸ਼ਨ ਅਟੈਂਡ ਕਰਨ ਵਾਲੇ 22 ਮੈਂਬਰਾਂ ਚੋਂ ਪੰਜ ਸਲੈਕਟ ਕਰਨ ਲਈ ਕੱਢੇ ਗਏ ਲੱਕੀ ਡਰਾਅ ਵਿਚੋਂ ਚੁਣੇ ਗਏ ਮਾਨਸਾ ਦੇ ਦੋ ਅਪੈਕਸਿਅਨ ਕਮਲ ਗਰਗ ਅਤੇ ਅਪੈਕਸਿਅਨ ਅਨਿਲ ਗਰਗ ਨੂੰ ਵੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਅਪੈਕਸ ਕਲੱਬ ਮਾਨਸਾ ਦੇ ਕੰਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਕਿਹਾ ਕਿ ਸਾਬਕਾ ਗਲੋਬਲ ਚੇਅਰਮੈਨ ਗੁਰਮੀਤ ਚਾਵਲਾ, ਸਾਬਕਾ ਰਾਸ਼ਟਰੀ ਪ੍ਰਧਾਨ ਐਲ ਆਰ ਦਹੀਆ, ਸਾਬਕਾ ਗਵਰਨਰ ਸੁਭਾਸ਼ ਭੋਲਾ, ਸਾਬਕਾ ਗਵਰਨਰ ਐਸ.ਐਸ.ਜੋੜਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਈ ਗਈ ਇਹ ਕਨਵੈਨਸ਼ਨ ਦਾ ਸਮਾਗਮ ਯਾਦਗਾਰੀ ਹੋ ਨਿੱਬੜਿਆ। ਉਨ੍ਹਾਂ ਦੱਸਿਆ ਕਿ ਅਪੈਕਸ ਕਲੱਬ ਨੂੰ ਆਸਟ੍ਰੇਲੀਆ ਤੋਂ ਭਾਰਤ ਵਿੱਚ ਲਿਆਉਣ ਵਾਲੇ ਸੁਰਿੰਦਰ ਅਗਰਵਾਲ ਲੁਧਿਆਣਾ ਅਪੈਕਸ ਕਲੱਬਾਂ ਨੂੰ ਸਮਾਜਸੇਵੀ ਕੰਮਾਂ ਵਿੱਚ ਮੌਹਰੀ ਬਣਾਉਣ ਲਈ ਵੱਡਾ ਯੋਗਦਾਨ ਪਾਉਂਦੇ ਹਨ। ਅਪੈਕਸ ਡਿਸਟ੍ਰਿਕਟ ਫਾਈਵ ਦੇ ਸਾਬਕਾ ਗਵਰਨਰ ਮੈਡਮ ਨੀਲਮ ਸੋਨੀ ਸੰਗਰੀਆ ਨੂੰ ਉਹਨਾਂ ਦੀਆਂ ਗਵਰਨਰ ਦੇ ਤੌਰ ਤੇ ਨਿਭਾਈਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਨੈਸ਼ਨਲ ਬੋਰਡ ਵਿੱਚ ਮਾਨਤਾ ਦੇ ਕੇ ਸਨਮਾਨਿਤ ਕੀਤਾ।
ਇਸ ਕਨਵੈਨਸ਼ਨ ਸਮੇਂ ਸੂਰਤਗੜ੍ਹ ਵਿਖੇ ਅਪੈਕਸ ਕਲੱਬ ਮਾਨਸਾ ਦੇ ਪ੍ਰਧਾਨ ਸੰਜੀਵ ਪਿੰਕਾ, ਸਕੱਤਰ ਕਮਲ ਗਰਗ, ਭੁਪੇਸ਼ ਜਿੰਦਲ, ਧਰਮਪਾਲ ਸਿੰਗਲਾ, ਅਨਿਲ ਗਰਗ ਨੇ ਸ਼ਾਮਲ ਹੋ ਕੇ ਸਨਮਾਨ ਪ੍ਰਾਪਤ ਕੀਤੇ।

LEAVE A REPLY

Please enter your comment!
Please enter your name here