*ਧਾਰਮਿਕ ਸਮਾਗਮ ਲੋਕਾਂ ਨੂੰ ਧਰਮ ਨਾਲ ਜੋੜਨ ਵਿੱਚ ਵੱਡੀ ਭੂਮਿਕਾ ਅਦਾ ਕਰਦੇ ਹਨ… ਡਾਕਟਰ ਵਿਜੈ ਸਿੰਗਲਾ *

0
48

(ਸ਼੍ਰੀ ਸ਼ਿਵ ਵਿਆਹ ਦੇ ਪ੍ਰਸੰਗ ਸਮੇਂ ਵਿਧਾਇਕ ਡਾਕਟਰ ਵਿਜੇ ਸਿੰਗਲਾ ਨੇ ਲਿਆ ਅਸ਼ੀਰਵਾਦ)

ਮਾਨਸਾ, 20 ਜਨਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਹਿਲਾ ਸਤਿਸੰਗ ਮੰਡਲ ਸ਼ਕਤੀ ਭਵਨ ਵਾਲਿਆਂ ਵੱਲੋਂ ਸ਼੍ਰੀਮਦ ਭਾਗਵਤ ਕਥਾ ਦਾ ਪਾਠ ਸ਼੍ਰੀ ਸ਼ਕਤੀ ਭਵਨ ਮੰਦਰ ਵਿਖੇ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਮਹਿਲਾਂ ਸਤਿਸੰਗ ਮੰਡਲ ਦੇ ਪ੍ਰਧਾਨ ਸ਼ਸ਼ੀ ਸ਼ਰਮਾਂ ਨੇ ਦੱਸਿਆ ਕਿ ਸ਼੍ਰੀਮਦ ਭਾਗਵਤ ਕਥਾ ਦਾ ਪਾਠ ਗੀਤਾ ਮਨੀਸੀ ਸਵਾਮੀ ਗਿਆਨਾਨੰਦ ਜੀ ਦੇ ਵਿਦਿਆਰਥੀ ਸ਼੍ਰੀ ਸ਼ਿਆਮ ਸ਼ਰਨ ਜੀ ਮਹਾਰਾਜ ਬਿੰਦ੍ਰਾਬਨ ਵਾਲੇ ਸੰਗੀਤਮਈ ਢੰਗ ਨਾਲ ਕਰ ਰਹੇ ਹਨ। ਇਸ ਸਪਤਾਹ ਦੇ ਤੀਸਰੇ ਦਿਨ ਦੀ ਆਰਤੀ ਸਮੇਂ ਹਲਕਾ ਵਿਧਾਇਕ ਡਾਕਟਰ ਵਿਜੈ ਸਿੰਗਲਾ ਅਤੇ ਉਨ੍ਹਾਂ ਦੀ ਧਰਮਪਤਨੀ ਡਾਕਟਰ ਅਨੀਤਾ ਸਿੰਗਲਾ ਨੇ ਪਹੁੰਚ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਬੋਲਦਿਆਂ ਡਾਕਟਰ ਵਿਜੈ ਸਿੰਗਲਾ ਨੇ ਕਿਹਾ ਕਿ ਸ਼੍ਰੀ ਦੁਰਗਾ ਕੀਰਤਨ ਮੰਡਲ ਸ਼ਕਤੀ ਭਵਨ ਵਾਲਿਆਂ ਵੱਲੋਂ ਪ੍ਰਧਾਨ ਸੁਖਪਾਲ ਬਾਂਸਲ ਦੀ ਅਗਵਾਈ ਹੇਠ ਧਰਮ ਦੇ ਪਸਾਰ ਅਤੇ ਪ੍ਰਚਾਰ ਲਈ ਲਗਾਤਾਰ ਯਤਨ ਕੀਤੇ ਜਾਂਦੇ ਹਨ‌। ਇਹਨਾਂ ਵੱਲੋਂ ਲੋਕਾਂ ਨੂੰ ਧਰਮ ਨਾਲ ਜੋੜਨ ਲਈ ਲੋਕਾਂ ਦੇ ਘਰਾਂ ਵਿੱਚ ਜਾਗਰਣ ਚੌਕੀਆਂ ਕੀਤੀਆਂ ਜਾਂਦੀਆਂ ਹਨ ਅਤੇ ਹਰੇਕ ਧਾਰਮਿਕ ਉਤਸਵ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਸਤਿਸੰਗ ਮਹਿਲਾਂ ਮੰਡਲ ਵੱਲੋਂ ਇਸ ਤਰ੍ਹਾਂ ਦਾ ਸੱਤ ਦਿਨਾਂ ਦਾ ਧਾਰਮਿਕ ਸਮਾਗ਼ਮ ਆਯੋਜਿਤ ਕਰਕੇ ਲੋਕਾਂ ਨੂੰ ਧਰਮ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਇਸ ਸਮਾਗ਼ਮ ਲਈ ਸਤਿਸੰਗ ਮਹਿਲਾਂ ਮੰਡਲ ਅਤੇ ਸ਼੍ਰੀ ਦੁਰਗਾ ਕੀਰਤਨ ਮੰਡਲ ਸ਼ਕਤੀ ਭਵਨ ਵਾਲਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਮੰਡਲ ਦੇ ਵਾਈਸ ਪ੍ਰਧਾਨ ਕੇਸੀ ਸ਼ਰਮਾਂ ਨੇ ਦੱਸਿਆ ਕਿ 17 ਤੋਂ 23 ਜਨਵਰੀ ਤੱਕ ਚੱਲਣ ਵਾਲੀ ਸ਼੍ਰੀਮਦ ਭਾਗਵਤ ਕਥਾ ਦੇ ਆਖ਼ਿਰੀ ਦਿਨ 23 ਜਨਵਰੀ ਦਿਨ ਸ਼ੁੱਕਰਵਾਰ ਨੂੰ ਭੋਗ ਪਾਏ ਜਾਣਗੇ ਅਤੇ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ।

ਇਸ ਮੌਕੇ ਸੰਜੀਵ ਪਿੰਕਾ, ਵਿਜੇ ਕਮਲ, ਈਸ਼ਵਰ ਗੋਇਲ, ਗੋਰਵ ਬਜਾਜ, ਮਨੋਜ਼ ਅਰੋੜਾ, ਸੰਦੀਪ ਕੁਮਾਰ, ਹੈਪੀ ਸਿੰਘ, ਬੰਟੀ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਅਤੇ ਸੰਗਤਾਂ ਹਾਜ਼ਰ ਸਨ।

LEAVE A REPLY

Please enter your comment!
Please enter your name here