*ਵਾਤਾਵਰਣ ਨੂੰ ਬਚਾਉਣ ਚ ਯੋਗਦਾਨ ਪਾਉਣ ਵਾਲੇ ਪਰਿਵਾਰ ਦਾ ਕੀਤਾ ਸਨਮਾਨ*

0
25
(ਸਵ: ਸਰੋਜ਼ ਰਾਣੀ ਦਾ ਅੰਤਿਮ ਸਸਕਾਰ ਗੈਸ ਵਾਲੀ ਚਿਤਾ ਰਾਹੀਂ ਕਰਨ ਲਈ ਕੀਤਾ ਸਨਮਾਨ)

ਮਾਨਸਾ, 07 ਅਕਤੂਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਸ਼੍ਰੀਮਤੀ ਸਰੋਜ ਰਾਣੀ ਧਰਮਪਤਨੀ ਅਮਰਨਾਥ ਲੀਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸਸਕਾਰ ਅਪੈਕਸ ਕਲੱਬ ਮਾਨਸਾ ਅਤੇ ਮਾਨਸਾ ਸਾਇਕਲ ਗਰੁੱਪ ਦੀ “ਰੁੱਖ ਬਚਾਓ ਵਾਤਾਵਰਣ ਬਚਾਓ” ਮੁਹਿੰਮ ਤਹਿਤ ਗੈਸ ਨਾਲ ਸਸਕਾਰ ਕਰਨ ਵਾਲੀ ਚਿਤਾ ਰਾਹੀਂ ਕੀਤਾ ਗਿਆ ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਜਦੋਂ ਸਰੋਜ਼ ਰਾਣੀ ਦੀ ਮੌਤ ਹੋਈ ਤਾਂ ਪਰਿਵਾਰਕ ਮੈਂਬਰਾਂ ਨੂੰ ਗੈਸ ਨਾਲ ਸਸਕਾਰ ਕਰਨ ਲਈ ਪ੍ਰੇਰਿਤ ਕੀਤਾ ਗਿਆ ਤਾਂ ਪਰਿਵਾਰਕ ਮੈਂਬਰਾਂ ਅਮਰਨਾਥ ਅਤੇ ਸੱਤਪਾਲ ਨੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਅ ਦੀ ਅਹਿਮੀਅਤ ਸਮਝਦਿਆਂ ਸਸਕਾਰ ਗੈਸ ਵਾਲੀ ਚਿਤਾ ਰਾਹੀਂ ਕੀਤਾ ਅੱਜ ਮਿ਼੍ਤਕਾ ਨਮਿੱਤ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਂਟ ਕਰਨ ਲਈ ਪਹੁੰਚੇ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਇਸ ਸਿਸਟਮ ਰਾਹੀਂ ਸਸਕਾਰ ਕਰਨ ਲਈ ਸਿਰਫ ਅੱਧਾ ਸਿਲੰਡਰ ਘਰੇਲੂ ਵਰਤੋਂ ਵਾਲੀ ਗੈਸ ਅਤੇ ਸੱਤਰ ਕਿਲੋ ਲੱਕੜ ਦੀ ਜ਼ਰੂਰਤ ਪੈਂਦੀ ਹੈ ਜਦਕਿ ਆਮ ਲੱਕੜਾਂ ਵਾਲੇ ਸਿਸਟਮ ਰਾਹੀਂ ਸਸਕਾਰ ਕਰਨ ਲਈ ਲਗਭਗ ਤਿੰਨ ਕੁਇੰਟਲ ਲੱਕੜ ਦੀ ਵਰਤੋਂ ਕੀਤੀ ਜਾਂਦੀ ਹੈ ਜਿਸਦਾ ਧੂੰਆਂ ਬਹੁਤ ਜ਼ਿਆਦਾ ਹੁੰਦਾ ਹੈ ਜਿਸ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ ਅਤੇ ਖਰਾਬ ਹੋਇਆ ਵਾਤਾਵਰਣ ਕੈਂਸਰ ਵਰਗੀਆਂ ਬੀਮਾਰੀਆਂ ਦਾ ਕਾਰਨ ਬਣਦਾ ਹੈ ਪਰ ਗੈਸ ਵਾਲੀ ਚਿਤਾ ਰਾਹੀਂ ਸਸਕਾਰ ਕਰਨ ਨਾਲ ਬਹੁਤ ਘੱਟ ਧੂੰਆਂ ਵਾਤਾਵਰਣ ਵਿੱਚ ਜਾਂਦਾ ਹੈ ਇਸ ਲਈ ਹਰੇਕ ਵਿਅਕਤੀ ਦੀ ਮੌਤ ਤੋਂ ਬਾਅਦ ਉਸਦਾ ਸਸਕਾਰ ਗੈਸ ਵਾਲੀ ਚਿਤਾ ਰਾਹੀਂ ਕਰਨਾ ਚਾਹੀਦਾ ਹੈ ਇਸ ਮੌਕੇ ਪਰਿਵਾਰ ਨੂੰ ਵਾਤਾਵਰਣ ਦੀ ਸੰਭਾਲ ਵਿੱਚ ਯੋਗਦਾਨ ਪਾਉਣ ਲਈ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਅਸ਼ਵਨੀ ਜਿੰਦਲ, ਅਨਿਲ ਗਰਗ, ਵਿਨੋਦ ਭੰਮਾਂ, ਬਿੰਦਰਪਾਲ ਗਰਗ,ਸਨੀ ਗੋਇਲ, ਸ਼ਾਮ ਲਾਲ ਗੋਇਲ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਸ਼ਰਧਾ ਦੇ ਫੁਲ ਭੇਂਟ ਕੀਤੇ।

LEAVE A REPLY

Please enter your comment!
Please enter your name here