

ਨਵੀਂ ਦਿੱਲੀ: ਲਗਾਤਾਰ ਮਹਿੰਗੇ ਹੋ ਰਹੇ ਆਲੂ ਤੇ ਡੀਜ਼ਲ ਕਾਰਨ ਹੁਣ ਸਬਜ਼ੀਆਂ ਵੀ ਮਹਿੰਗੀਆਂ ਹੋ ਰਹੀਆਂ ਹਨ। ਮਹਿੰਗਾਈ ਦਾ ਸਭ ਤੋਂ ਬੁਰਾ ਅਸਰ ਸਬਜ਼ੀਆਂ ਦੇ ਰਾਜੇ ਆਲੂ ’ਤੇ ਪਿਆ ਹੈ। ਰੋਜ਼ਾਨਾ ਵਰਤਿਆ ਜਾਣ ਵਾਲਾ ਆਲੂ ਮਹਿੰਗਾ ਹੋਣ ਨਾਲ ਘਰ ਦੇ ਬਜਟ ’ਤੇ ਸਿਧਾ ਅਸਰ ਪੈ ਰਿਹਾ ਹੈ। ਖੁਦਰਾ ਮੰਡੀ ਵਿੱਚ ਆਲੂ ਦੀ ਕੀਮਤ ਪੰਜ ਤੋਂ ਸੱਤ ਰੁਪਏ ਕਿੱਲੋ ਤਕ ਵਧ ਗਈ ਹੈ। 8-10 ਰੁਪਏ ਤਕ ਵਿਕਣ ਵਾਲਾ ਆਲੂ ਹੁਣ 30 ਰੁਪਏ ਕਿੱਲੋ ਤਕ ਪਹੁੰਚ ਗਿਆ ਹੈ।
- ਆਲੂ ਦੀ ਕੀਮਤ ਵਧਣ ਦੇ ਕਾਰਨ
ਦਰਅਸਲ ਪੈਟਰੋਲ-ਡੀਜ਼ਲ ਦੀ ਕੀਮਤ ਵਧਣ ਨਾਲ ਢੁਆਈ ਦਾ ਕਿਰਾਇਆ ਵਧ ਗਿਆ ਹੈ। ਆਲੂ ਦੀ ਵਧੀ ਕੀਮਤ ਪਿੱਛੇ ਇਹੀ ਵਜ੍ਹਾ ਦੱਸੀ ਜਾ ਰਹੀ ਹੈ।
ਇਸ ਦੇ ਇਲਾਵਾ ਆਲੂ ਕਾਰੋਬਾਰੀਆਂ ਦੇ ਮੁਤਾਬਕ ਪਿਛਲੇ ਸਾਲ ਆਲੂ ਦੀ ਬਹੁਤ ਜ਼ਿਆਦਾ ਫ਼ਸਲ ਬਰਬਾਦ ਹੋ ਗਈ ਸੀ ਜਿਸ ਦੇ ਡਰ ਕਰ ਕੇ ਕਿਸਾਨਾਂ ਨੇ ਇਸ ਵਾਰ ਆਲੂ ਦੀ ਖੇਤੀ ਘੱਟ ਕੀਤੀ। ਇਸ ਕਾਰਨ ਵੀ ਆਲੂ ਦੀਆਂ ਕੀਮਤਾਂ ਵਧੀਆਂ ਹਨ।
- ਹੋਰ ਮਹਿੰਗਾ ਹੋ ਸਕਦਾ ਹੈ ਆਲੂ
ਆਲੂ ਕਾਰੋਬਾਰੀਆਂ ਨਾ ਦੱਸਿਆ ਕਿ ਹਾਲੇ ਸਟੋਰੇਜ ਦਾ ਆਲੂ ਆਉਣਾ ਸ਼ੁਰੂ ਨਹੀਂ ਹੋਇਆ। ਜੇ ਇਹ ਆਲੂ ਬਾਜ਼ਾਰਾਂ ’ਚ ਆਉਣ ਲੱਗਾ ਤਾਂ ਆਲੂ ਦੀ ਕੀਮਤ ਹੋਰ ਵਧ ਸਕਦੀ ਹੈ ਕਿਉਂਕਿ ਸਟੋਰੇਜ ’ਤੇ ਜ਼ਿਆਦਾ ਖ਼ਰਚ ਆਉਂਦਾ ਹੈ।
EDITED BY : SARA YAHA | | Last Updated : 29 May 2018























