ਇੱਕੋ ਪਰਿਵਾਰ ਦੇ ਤਿੰਨੋ ਬੱਚੇ ਅਪਾਹਜ ਹੋਣ ਤੇ ਪਰਿਵਾਰ ਪ੍ਰੇਸ਼ਾਨ

0
3

ਬਰੇਟਾ, 28 ਮਈ (ਬਲਜੀਤ ਸ਼ਰਮਾ )- ਪਿੰਡ ਫੁਲੂਵਾਲਾ ਡੋਗਰਾ ਦੇ ਇੱਕੋ ਪਰਿਵਾਰ ਵਿੱਚ ਹੀ ਤਿੰਨ ਅਪੰਗ ਵਿਦਿਆਰਥੀਆਂ ਦੇ ਹੋਣ ਦਾ ਪਤਾ ਲੱਗਾ ਹੈ। ਜਿਸ ਵਿੱਚ ਤਿੰਨ ਭਰਾਵਾਂ ਦੇ ਇੱਕ-ਇੱਕ ਪੁੱਤਰ ਅਪੰਗਤਾ ਦਾ ਸ਼ਿਕਾਰ ਹਨ, ਦਰਸ਼ਨ ਸਿੰਘ ਦਾ ਪੁੱਤਰ ਸਿਮਰਨ ਸਿੰਘ ਪੂਰੀ ਤਰਾ  ਗੂੰਗਾ ਅਤੇ ਬੋਲਾ ਹੋਣ ਕਰਕੇ ਘਰ ਵਿੱਚ ਹੀ ਬੈਠਾ ਹੈ, ਦੂਸਰੇ ਭਰਾ ਹਰਮੇਲ ਸਿੰਘ ਦਾ ਪੁੱਤਰ ਯਾਦਵਿੰਦਰ ਸਿੰਘ ਜਿੱਥੇ ਛਾਂਗਾ ਹੈ ਉਥੇ ਹੀ ਉਸ ਦੇ ਹੱਥਾਂ ਤੇ ਪੈਰਾਂ ਦੀਆਂ ਉਗਲਾਂ ਦੇ ਜੁੜੇ ਹੋਣ ਕਰਕੇ ਤੁਰਨ-ਫਿਰਨ ਅਤੇ ਹੋਰ ਕੰਮ ਕਰਨ ਵਿੱਚ ਮੁਸ਼ਕਿਲ ਪੇਸ਼ ਆਉਦੀਂ ਹੈ, ਚੌਥੀ ਕਲਾਸ ਦਾ ਵਿਦਿਆਰਥੀ ਹੈ, ਇਸੇ ਤਰਾ ਬਲਵਿੰਦਰ ਸਿੰਘ ਦੇ ਪੁੱਤਰ ਸੁਖਵੀਰ ਸਿੰਘ ਨੂੰ ਵੀ ਲੱਤਾਂ ਦੀ ਕਮਜੋਰੀ ਹੋਣ ਕਰਕੇ ਚੱਲਣ-ਫਿਰਨ ਵਿੱਚ ਕਾਫੀ ਮੁਸ਼ਕਿਲ ਆਉਦੀਂ ਹੈ। ਅਤੇ ਉਹ ਪਹਿਲੀ ਕਲਾਸ ਵਿੱਚ ਪੜਦਾ ਹੈ।ਇਹ ਜਾਣਕਾਰੀ ਦਿੰਦਿਆਂ ਪਰਿਵਾਰਿਕ ਮੈਂਬਰ ਅਤੇ ਮੋਜੂਦਾ ਪੰਚ ਹਰਮੇਲ ਸਿੰਘ ਨੇ ਦੱਸਿਆਂ ਕਿ ਸਾਡੇ ਗਰੀਬ ਪਰਿਵਾਰ ਨਾਲ ਸੰਬੰਧਤ ਹੋਣ ਤੇ ਵੀ ਸਾਨੂੰ ਕਦੇ ਕਿਸੇ ਵੀ ਪ੍ਰਕਾਰ ਦੀ ਸਰਕਾਰੀ ਸਹਾਇਤਾ ਪ੍ਰਾਪਤ ਨਹੀ ਹੋਈ ਸਾਡੇ ਬੱਚਿਆਂ ਦੇ ਅਪੰਗਤਾ ਸਰਟੀਫਿਕੇਟ ਨਾ ਬਨਣ ਕਰਕੇ ਨਾ ਹੀ ਕਦੇ ਕੋਈ ਪੈਨਸ਼ਨ ਪ੍ਰਾਪਤ ਹੋਈ ਹੈ ਹੋਰ ਤਾਂ ਮਿਲਣਾ ਹੀ ਕੀ ਸੀ? ਅਸੀ ਆਪਣੇ ਬੱਚਿਆਂ ਨੂੰ ਕਈ ਵਾਰ ਸਰਟੀਫਿਕੇਟ ਬਣਵਾਉਣ ਲਈ ਕੈਂਪਾਂ ਅਤੇ ਹਸਪਤਾਲਾਂ ਵਿੱਚ ਲੈ ਕੇ ਗਏ ਹਾਂ ਪ੍ਰੰਤੂ ਸਾਡੇ ਪੱਲੇ ਕੁਝ ਵੀ ਨਹੀ ਪਿਆ।ਉਹਨਾਂ ਇਹ ਵੀ ਦੱਸਿਆ ਕਿ ਚੌਥੀ ਕਲਾਸ ਵਿੱਚ ਪੜਦੇ ਯਾਦਵਿੰਦਰ ਸਿੰਘ ਦਾ ਸਰਟੀਫਿਕੇਟ ਹੀ ਬੜੀ ਮੁਸ਼ਕਿਲ ਨਾਲ ਬਣਿਆਂ ਹੈ ਉਸ ਨੂੰ ਵੀ ਅਜੇ ਤੱਕ ਕੋਈ ਵੀ ਸਹੂਲਤ ਪ੍ਰਾਪਤ ਨਹੀ ਹੋਈ। ਇੱਕ ਪਾਸੇ ਸਮੱਸਿਆਵਾਂ ਨਾਲ ਜੂੰਝ ਰਹੇ ਅਜਿਹੇ ਪਰਿਵਾਰਾਂ ਦੀ ਕੋਈ ਬਾਂਹ ਫੜਨ ਵਾਲਾ ਨਹੀ ਦੂਜੇ ਪਾਸੇ ਅਪੰਗ ਬੱਚਿਆਂ ਦੀ ਸਹਾਇਤਾ ਲਈ ਵਿਭਾਗੀ ਤੌਰ ਤੇ ਸਰਵ ਸਿੱਖਿਆ ਅਭਿਆਨ ਤਹਿਤ ਆਈ.ਈ.ਡੀ ਕੰਪੋਨੈਂਟ ਚਲਾ ਕੇ ਲੱਖਾ ਕਰਮਚਾਰੀ ਤੈਨਾਤ ਕਰਕੇ ਕਰੋੜਾਂ ਰੁਪਇਆ ਪਾਣੀ ਵਾਂਗ ਵਹਾਇਆ ਜਾ ਰਿਹਾ ਹੈ। ਜੋ ਕਿ ਫਜੂਲ਼ ਖਰਚੀ ਤੋ ਸਿਵਾਏ ਕੁਝ ਵੀ ਨਜਰ ਨਹੀ ਆ ਰਿਹਾ। ਅੰਗਹੀਣ ਯੂਨੀਅਨ ਆਗੂ ਸੰਜੀਵ ਗੋਇਲ, ਆਨੰਦ ਧਾਮ ਸੰਚਾਲਕ ਬਬੀਤਾ ਰਾਣੀ ਅਤੇ ਹੋਰ ਸਮਾਜ ਸੇਵੀਆ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਇਹਨਾਂ ਬੱਚਿਆਂ ਦੀ ਘਰ-ਘਰ ਜਾ ਕੇ ਸ਼ਨਾਖਤ ਕਰਨ ਤੋ ਬਾਅਦ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਈਆ ਜਾਣ ਤੇ ਸਰਵ ਸਿੱਖਿਆ ਅਭਿਆਨ ਤਹਿਤ ਚੱਲ ਰਹੇ ਆਈ.ਈ.ਡੀ. ਕੰਪੋਨੈਂਟ ਨੂੰ ਹਦਾਇਤ ਕੀਤੀ ਜਾਵੇ ਕਿ ਇਹਨਾਂ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਅਣਗੋਲਿਆ ਨਾ ਕਰਕੇ ਇਹਨਾਂ ਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣ।ਅਤੇ ਆਗੂਆਂ ਵੱਲੋ ਮੰਗ ਕੀਤੀ ਗਈ ਕਿ ਇਸ ਲੋੜਵੰਦ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ।

LEAVE A REPLY

Please enter your comment!
Please enter your name here