ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਫਿਰ ਮਾਰੀ ਛਾਲ………..

0
59

ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਇੱਕ ਦਿਨ ਦੀ ਰਾਹਤ ਤੋਂ ਬਾਅਦ ਅੱਜ ਫਿਰ ਵਧ ਗਈਆਂ ਹਨ। ਪੈਟਰੋਲ ਦੀ ਕੀਮਤ ਵਿੱਚ 13 ਪੈਸੇ ਫ਼ੀ ਲੀਟਰ ਤੇ ਡੀਜ਼ਲ 11 ਪੈਸੇ ਪ੍ਰਤੀ ਲੀਟਰ ਵਧਿਆ ਹੈ। ਇਸ ਦੇ ਨਾਲ ਹੀ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਲੀਟਰ ਪੈਟਰੋਲ 81 ਰੁਪਏ ਤੇ ਇੱਕ ਲੀਟਰ ਡੀਜ਼ਲ 73.08 ਰੁਪਏ ਦੇ ਹਿਸਾਬ ਨਾਲ ਵਿਕ ਰਿਹਾ ਹੈ।

ਦੇਸ਼ ਦੀ ਆਰਥਕ ਰਾਜਧਾਨੀ ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਲੋਕਾਂ ਨੂੰ ਇੱਕ ਲੀਟਰ ਪੈਟਰੋਲ ਖਰੀਦਣ ਲਈ 88.39 ਰੁਪਏ ਖਰਚ ਕਰਨੇ ਪੈ ਰਹੇ ਹਨ ਜਦਕਿ ਡੀਜ਼ਲ ਦੀ ਕੀਮਤ 77.58 ਰੁਪਏ/ਲੀਟਰ ਤਕ ਪਹੁੰਚ ਗਈ ਹੈ। ਕੋਲਕਾਤਾ ਵਿੱਚ ਵੀ ਪੈਟਰੋਲ 82.87 ਰੁਪਏ/ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।

ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਘਟ ਰਹੀ ਕੀਮਤ ‘ਤੇ ਹੁਣ ਕੇਂਦਰ ਸਰਕਾਰ ਵੀ ਹਰਕਤ ਵਿੱਚ ਆ ਗਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ਨੀਵਾਰ ਨੂੰ ਅਰਥਚਾਰੇ ‘ਤੇ ਬੈਠਕ ਬੁਲਾਈ ਹੈ। ਇਸ ਮੀਟਿੰਗ ਵਿੱਚ ਵਿੱਤ ਮੰਤਰੀ ਅਰੁਣ ਜੇਤਲੀ ਵੀ ਸ਼ਾਮਲ ਹੋਣਗੇ ਤੇ ਕੁਝ ਕੈਬਨਿਟ ਮੰਤਰੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਜ਼ਿਕਰਯੋਗ ਹੈ ਕਿ ਬੀਤੀ 10 ਤਾਰੀਖ਼ ਨੂੰ ਕਾਂਗਰਸ ਦੀ ਅਗਵਾਈ ਵਿੱਚ ਵਿਰੋਧੀ ਧਿਰਾਂ ਨੇ ਪੈਟਰੋਲ ਡੀਜ਼ਲ ਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਦੇ ਰੋਸ ਵਿੱਚ ਭਾਰਤ ਬੰਦ ਦਾ ਸੱਦਾ ਦਿੱਤਾ ਸੀ, ਜਿਸ ਦਾ ਰਲਵਾਂ-ਮਿਲਵਾਂ ਅਸਰ ਦੇਖਣ ਨੂੰ ਮਿਲਿਆ ਸੀ। ਹਾਲਾਂਕਿ, ਬੰਦ ਤੋਂ ਬਾਅਦ ਵੀ ਲਗਾਤਾਰ ਤੇਲ ਦੀਆਂ ਕੀਮਤਾਂ ਵਧੀਆਂ ਜ ਰਹੀਆਂ ਹਨ।


EDITED BY : SARA YAHA | | Last Updated : 7:25 pm 13 September  2018

LEAVE A REPLY

Please enter your comment!
Please enter your name here