

ਚੰਬਾ (ਸਾਰਾ ਯਹਾ) : ਡਲਹੌਜ਼ੀ ਤੋਂ ਪਟਿਆਲਾ ਜਾ ਰਹੀ ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਡੂੰਘੀ ਖੱਡ ਵਿੱਚ ਜਾ ਡਿੱਗੀ। ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ 6 ਲੋਕ ਜ਼ਖ਼ਮੀ ਹੋ ਗਏ ਹਨ।
ਬੱਸ ਡਲਹੌਜ਼ੀ ਤੋਂ ਪਟਿਆਲਾ ਜਾ ਰਹੀ ਸੀ। ਹਾਦਸਾ ਚੰਬਾ ਪਠਾਨਕੋਟ ਕੌਮੀ ਸ਼ਾਹਰਾਹ 154A ‘ਤੇ ਤੁਨੁਹੱਟੀ ਇਲਾਕੇ ਕੋਲ ਵਾਪਰਿਆ। ਚੰਬਾ ਦੀ ਐਸਪੀ ਡਾ. ਮੋਨਿਕਾ ਨੇ ਦੱਸਿਆ ਕਿ ਪੁਲਿਸ ਤੇ ਬਚਾਅ ਦਲ ਮੌਕੇ ‘ਤੇ ਪੁੱਜ ਗਏ ਹਨ ਤੇ ਰਾਹਤ ਕਾਰਜ ਆਰੰਭ ਦਿੱਤੇ ਹਨ।
ਫਿਲਹਾਲ ਮ੍ਰਿਤਕ ਤੇ ਜ਼ਖ਼ਮੀਆਂ ਦੀ ਪਛਾਣ ਨਹੀਂ ਹੋਈ ਹੈ। ਵਧੇਰੇ ਜਾਣਕਾਰੀ ਲਈ ਥੋੜ੍ਹੀ ਉਡੀਕ ਕਰੋ।
EDITED BY : SARA YAHA | | Last Updated : 11:00 am 5 August 2018























