ਅਵਾਰਾ ਪਸ਼ੂ ਕਾਰਨ ਰਾਤ ਸਾਢੇ 12 ਵਜੇ ਹੋਏ ਸੜਕ ਹਾਦਸੇ ਵਿੱਚ ਮਾਂ ਧੀ ਦੀ ਮੌਤ

0
6

ਸ਼ਿਕਾਰ ਹੋਈ 14 ਵਰ੍ਹਿਆਂ ਦੀ ਬੇਟੀ ਦੇ ਜਨਮਦਿਨ ਦੀਆ ਖੁਸ਼ੀਆਂ ਮਨਾ ਕੇ ਜਲੰਧਰ ਤੋਂ ਪਠਾਨਕੋਟ ਵਾਪਸ ਜਾ ਰਿਹਾ ਸੀ ਪਰਿਵਾਰ ਟਾਂਡਾ ਉੜਮੁੜ  ਬੀਤੀ ਰਾਤ 12 .30 ਜਲੰਧਰ ਪਠਾਨਕੋਟ ਕੌਮੀ ਮਾਰਗ ‘ਤੇ ਚੱਕ ਸਕੂਰ (ਅੱਡਾ ਚੋਲਾਂਗ ) ਨਜ਼ਦੀਕ ਪਠਾਨਕੋਟ ਦੇ ਇਕ ਪਰਿਵਾਰ ਨਾਲ ਵਾਪਰੇ ਸੜਕ ਹਾਦਸੇ ਵਿੱਚ ਮਾਂ ਧੀ ਦੀ ਮੌਤ ਹੋ ਗਈ | ਹਾਦਸੇ ਵਿੱਚ 14 ਵਰ੍ਹਿਆਂ ਦੀ ਉਸ ਬੱਚੀ ਦੀ ਮੌਤ ਹੋਈ ਹੈ ਜਿਸਦਾ ਕੱਲ ਜਨਮਦਿਨ ਸੀ ਅਤੇ ਪਰਿਵਾਰ ਉਸੇ ਦੀਆਂ ਖੁਸ਼ੀਆਂ ਵਿੱਚ ਸਰੋਬਾਰ ਹੋਕੇ ਖਰੀਦੋ ਫਰੋਖਤ ਕਰਕੇ ਜਲੰਧਰ ਤੋਂ ਵਾਪਸ ਪਠਾਨਕੋਟ ਆ ਰਹੇ ਸਨ | ਹਾਦਸਾ ਉਸ ਸਮੇ ਵਾਪਰਿਆ ਜਦ ਚੱਕ ਸਕੂਰ ਪਿੰਡ ਨਜ਼ਦੀਕ ਸੜਕ ਤੇ ਅਚਾਨਕ ਆਏ ਕਿਸੇ ਅਵਾਰਾ ਪਸ਼ੂ ਨਾਲ ਟਕਰਾ ਕੇ ਬੇਕਾਬੂ ਕਾਰ ਸੜਕ ਕਿਨਾਰੇ ਦਰੱਖਤ ਨਾਲ ਜਾ ਟਕਰਾਈ ਅਤੇ ਬੁਰੀ ਤਰਾਂ ਚਕਨਾਚੂਰ ਹੋ ਗਈ | ਹਾਦਸੇ ਵਿੱਚ ਮਨੋਜ ਕੁਮਾਰ ਸ਼ਰਮਾ ਪੁੱਤਰ ਅਵਿਨਾਸ਼ ਕੁਮਾਰ, ਉਸਦੀ ਮਾਂ ਸੁਦੇਸ਼ , ਪਤਨੀ ਨਵਿਤਾ ਸ਼ਰਮਾ ਨੀਤੂ , ਬੇਟੀ ਪ੍ਰਾਚਲ ਗੰਭੀਰ ਜਖਮੀ ਹਉ ਗਏ | ਜਦਕਿ ਬੇਟੇ ਮਨੀਸ਼ ਨੂੰ ਮਮੂਲੀ ਸੱਟਾਂ ਲੱਗੀਆ | ਜਖਮੀਆਂ ਨੂੰ ਹਾਈਵੇ ਟੋਲ ਪਲਾਜ਼ਾ ਕੰਪਨੀ ਦੀ ਅੰਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਗਿਆ | ਅਤੇ ਮੁਢਲੀ ਮਦਦ ਤੋਂ ਬਾਅਦ ਹੁਸ਼ਿਆਰਪੁਰ ਭੇਜਿਆ ਗਿਆ | ਇਲਾਜ ਦੌਰਾਨ ਨਵਿਤਾ ਸ਼ਰਮਾ ਅਤੇ ਉਸਦੀ ਧੀ ਪ੍ਰਾਚਲ ਦੀ ਮੌਤ ਹੋ ਗਈ | ਭੋਗਪੁਰ ਪੁਲਸ ਦੇ ਏ.ਐੱਸ .ਆਈ ਗੁਰਨਾਮ ਸਿੰਘ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਹੈ |


EDITED BY : SARA YAHA | | Last Updated : 10:30  pm 5 August  2018

LEAVE A REPLY

Please enter your comment!
Please enter your name here