SFJ ਨੇ ਪੰਜਾਬ ਦੀ ‘ਆਜ਼ਾਦੀ’ ਲਈ ਮੰਗੀ ਪਾਕਿਸਤਾਨ ਤੋਂ ਮਦਦ, ਕੈਪਟਨ ਹੋਏ ਲੋਹੇ-ਲਾਖੇ

0
25

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਸ ਫਾਰ ਜਸਟਿਸ ਨਾਂ ਦੀ ਸੰਸਥਾ ਦਾ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਨਾਲ ਇੱਕਮਿੱਕ ਹੋਣ ਦਾ ਦੋਸ਼ ਲਾਇਆ ਹੈ। ਕੈਪਟਨ ਦਾ ਇਹ ਬਿਆਨ ਐਸਐਫਜੇ ਵੱਲੋਂ ਪਾਕਿਸਤਾਨ ਤੋਂ ਪੰਜਾਬ ਨੂੰ ‘ਆਜ਼ਾਦ’ ਕਰਵਾਉਣ ਲਈ ਰੈਫ਼ਰੰਡਮ 2020 ਕਰਵਾਉਣ ਵਿੱਚ ਮਦਦ ਮੰਗਣ ਮਗਰੋਂ ਆਇਆ ਹੈ। ਐਸਐਫਜੇ ਨੇ ਐਲਾਨ ਕੀਤਾ ਹੈ ਕਿ ਉਹ ਪਾਕਿਸਤਾਨ ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਕਨਵੈਨਸ਼ਨ-2019 ਕਰਵਾਉਣਗੇ। ਐਸਐਫਜੇ ਦੀ ਪਾਕਿਸਤਾਨ ਨੂੰ ਕੀਤੀ ਅਰਜ਼ੋਈ ਤੋਂ ਬਾਅਦ ਕੈਪਟਨ ਨੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਕਰੜੇ ਹੱਥੀਂ ਲਿਆ ਹੈ

Capt.Amarinder Singh
@capt_amarinder
1,170 people are talking about this

ਕੈਪਟਨ ਨੇ ਟਵੀਟ ਕਰ ਕੇ ਕਿਹਾ ਹੈ ਕਿ ਜੇਕਰ ਇਮਰਾਨ ਖ਼ਾਨ ਭਾਰਤ ਨਾਲ ਸ਼ਾਂਤੀ ਚਾਹੁੰਦੇ ਹਨ ਤਾਂ ਅਜਿਹੀਆਂ ਕਾਰਵਾਈਆਂ ਨੂੰ ਰੋਕਿਆ ਜਾਵੇ। ਕੈਪਟਨ ਨੇ ਇੱਕ ਵਾਰ ਫਿਰ ਕਰਤਾਰਪੁਰ ਸਾਹਿਬ ਲਾਂਘੇ ਪਿੱਛੇ ਆਈਐਸਆਈ ਦੇ ਖ਼ਤਰਨਾਕ ਮਨਸੂਬੇ ਹੋਣ ਦੀ ਗੱਲ ਵੀ ਦੁਹਰਾਈ। ਉਨ੍ਹਾਂ ਐਸਐਫਜੇ ਵੱਲੋਂ ਕਰਵਾਈ ਜਾਣ ਵਾਲੀ ਕਰਤਾਰਪੁਰ ਸਾਹਿਬ ਕਨਵੈਨਸ਼ਨ ਦਾ ਵੀ ਸਖ਼ਤ ਵਿਰੋਧ ਕਰਦਿਆਂ ਕਿਹਾ ਹੈ ਕਿ ਕੀ ਆਈਐਸਆਈ ਦੀ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਐਸਐਫਜੇ ਸਮੇਤ ਹੋਰ ਭਾਰਤ ਵਿਰੋਧੀ ਤਾਕਤਾਂ ਨੂੰ ਹਵਾ ਦੇਣ ਦੀ ਇਹੋ ਯੋਜਨਾ ਹੈ।

ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੈ ਕਿ ਜੇਕਰ ਉਹ ਸੱਚੇ ਮਨ ਨਾਲ ਭਾਰਤ ਲਈ ਦੋਸਤੀ ਦੇ ਬੂਹੇ ਖੋਲ੍ਹਣਾ ਚਾਹੁੰਦੇ ਹਨ ਤਾਂ ਉਹ ਨਾ ਸਿਰਫ਼ ਐਸਐਫਜੇ ਦੇ ਇਸ ਕਦਮ ਦੀ ਨਿਖੇਧੀ ਕਰਨ ਬਲਕਿ ਉਨ੍ਹਾਂ ਨੂੰ ਭਾਰਤ ਵਿਰੋਧੀ ਗਤੀਵਿਧੀਆਂ ਕਰਨ ਲਈ ਆਪਣੀ ਜ਼ਮੀਨ ਵੀ ਨਾ ਵਰਤਣ ਦੇਣ। ਕੈਪਟਨ ਨੇ ਪਾਕਿ ਫ਼ੌਜ ਨੂੰ ਵੀ ਅੱਖਾਂ ਦਿਖਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ 1965, 1971 ਤੇ ਕਾਰਗਿਲ ਦੀ ਜੰਗ ਵਿੱਚ ਭਾਰਤ ਹੱਥੋਂ ਮਿਲੀਆਂ ਹਾਰਾਂ ਤੋਂ ਸਬਕ ਲੈਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਪੰਜਾਬ ਹੁਣ 80ਵਿਆਂ ਦੇ ਦਹਾਕੇ ਵਾਲਾ ਨਹੀਂ ਰਿਹਾ ਅਤੇ ਸਾਡੀ ਫ਼ੌਜ ਤੇ ਪੁਲਿਸ ਕਿਸੇ ਵੀ ਹਮਲੇ ਦਾ ਟਾਕਰਾ ਕਰਨ ਲਈ ਬੇਹੱਦ ਸਮਰੱਥ ਹਨ।


EDITED BY : SARA YAHA | | Last Updated : 7:00 PM 18 ਦਸੰਬਰ  2018

LEAVE A REPLY

Please enter your comment!
Please enter your name here