

ਮਾਨਸਾ, 03 ਅਪ੍ਰੈਲ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਭਾਰਤੀ ਜਨਤਾ ਪਾਰਟੀ ਜਿਲ੍ਹਾ ਮਾਨਸਾ ਵੱਲੋਂ ਅੱਜ ਬਾਰ੍ਹਾਂ ਹੱਟਾਂ ਚੌਂਕ ਤੋਂ ਬਜਾਰ ਵਿੱਚ ਜਿਲ੍ਹਾ ਪ੍ਰਧਾਨ ਗੋਮਾ ਰਾਮ ਪੁਨੀਆ ਦੀ ਅਗਵਾਈ ਹੇਠ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਤੇ ਮੁਨੀਸ਼ ਬੱਬੀ ਦਾਨੇਵਾਲੀਆ ਜਿਲ੍ਹਾ ਜਨਰਲ ਸਕੱਤਰ ਮਾਨਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਦੇ ਦਫ਼ਤਰ ਤੇ ਹਮਲਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਾਕਾਮੀ ਹੈ। ਪੰਜਾਬ ਵਿੱਚ ਕੋਈ ਵਿਆਕਤੀ ਸੁਰੱਖਿਅਤ ਨਹੀਂ ਹੈ। ਪੰਜਾਬ ਦੇ ਲੋਕ ਇਸ ਪਾਰਟੀ ਤੋਂ ਅੱਕ ਚੁੱਕੇ ਹਨ ਅਤੇ ਆਪ ਸਰਕਾਰ ਨੂੰ ਹੁਣ ਖਤਰਾ ਹੈ ਕਿ 2027 ਨੂੰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਨਾ ਆ ਜਾਵੇ।ਜਿਸ ਦੇ ਡਰ ਕਰ ਕੇ ਅਜਿਹੀਆਂ ਕੋਝੀਆਂ ਚਾਲਾਂ ਖੇਡੀਆਂ ਜਾ ਰਹੀਆਂ ਹਨ। ਚੰਡੀਗੜ੍ਹ ਦੇ ਸੈਕਟਰ 37 ਸਥਿਤ ਬੀਜੇਪੀ ਦਫਤਰ ‘ਤੇ ਹਮਲੇ ਲਈ ਅੰਦਾਜ਼ਨ ਹੈਂਡ ਗ੍ਰਨੇਡ (੍ਹਓ-36 ਕਿਸਮ ਵਰਗਾ ਧਮਾਕੇਖੇਜ਼ ਯੰਤਰ) ਵਰਤਿਆ ਗਿਆ। ਜਿਸ ਨਾਲ ਇਮਾਰਤ ਦੇ ਬਾਹਰੀ ਹਿੱਸੇ ਨੂੰ ਨੁਕਸਾਨ ਪਹੁੰਚਿਆ। ਪ੍ਰਮਾਤਮਾਂ ਦਾ ਸ਼ੁਕਰ ਹੈ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਮਹੀਨਿਆਂ ਦੌਰਾਨ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਧਮਾਕਿਆਂ ਅਤੇ ਗੈਂਗਸਟਰ ਗਤੀਵਿਧੀਆਂ ਦੇ ਮਾਮਲੇ ਵਧੇ ਹਨ। ਅੰਦਾਜ਼ੇ ਮੁਤਾਬਕ ਸਾਲ 2025-26 ਵਿੱਚ ਇਸ ਤਰ੍ਹਾਂ ਦੀਆਂ 10 ਤੋਂ ਵੱਧ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਸ ਨਾਲ ਕਾਨੂੰਨ-ਵਿਵਸਥਾ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।
ਇਸ ਮੌਕੇ ਤੇ ਮੰਡਲ ਪ੍ਰਧਾਨ ਆਸ਼ੀਸ਼ ਅੱਗਰਵਾਲ ਨੇ ਕਿਹਾ ਕਿ ਨੇ ਦੋਸ਼ ਲਗਾਇਆ ਕਿ ਪੰਜਾਬ ਵਿੱਚ ਦਿਨੋ-ਦਿਨ ਕਾਨੂੰਨ ਵਿਵਸਥਾ ਖਤਮ ਹੋ ਰਹੀ ਹੈ ਅਤੇ ਸਮੁੱਚੇ ਸੂਬੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਰੋਬਾਰੀ ਵਰਗ ਖੁੱਲ੍ਹ ਕੇ ਕਾਰੋਬਾਰ ਕਰਨ ਤੋਂ ਡਰ ਰਿਹਾ ਹੈ ਅਤੇ ਆਮ ਲੋਕ ਵੀ ਘਰਾਂ ਤੋਂ ਬਾਹਰ ਨਿਕਲਣ ਵਿੱਚ ਅਸੁਰੱਖਿਅਤ ਮਹਿਸੂਸ ਕਰਦੇ ਹਨ। ਜਿਲ੍ਹਾ ਪ੍ਰਧਾਨ ਗੋਮਾ ਰਾਮ ਪੁਨੀਆ ਨੇ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਰਾਸ਼ਟਰਪਤੀ ਰਾਜ (ਗਵਰਨਰ ਰਾਜ) ਲਾਗੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਕਾਨੂੰਨ ਵਿਵਸਥਾ ਨੂੰ ਦੁਬਾਰਾ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ ਸਾਬਕਾ ਐਮ ਐਲ ਏ ਮੰਗਤ ਰਾਏ ਬਾਂਸਲ, ਜਸਪ੍ਰੀਤ ਸਿੰਘ, ਪ੍ਰੇਮ ਸਾਗਰ ਭੋਲਾ, ਮੱਖਣ ਨਾਲ, ਰੋਹਿਤ ਬੰਸਲ, ਵਿਨੋਦ ਕਾਲੀ ਵਿਨੋਦ ਭੰਮਾ, ਜੀਵਨ ਜਿੰਦਲ, ਗੁਰਚਰਨ ਸਿੰਘ, ਗੁਰਸ਼ਰਨ ਸਿੰਘ ਅਸ਼ੋਕ ਰੱਤੀ, ਵਰਸ਼ਾਰਾਣੀ, ਪੂਨਮ ਸ਼ਰਮਾ, ਪਾਲਾ, ਰਾਮ ਪਰੋਚਾ, ਭੋਲਾ ਸਿੰਘ ਸੂਬੇਦਾਰ ਪਰਮਜੀਤ ਸਿੰਘ ਮੰਨਾ, ਰਾਮ ਚੰਦਰ ਹਾਜ਼ਰ ਸਨ।






















