ਕਾਰ ਵਾਲੇ ਨਾਲ ਝਗੜੇ ਮਗਰੋਂ ਪੈਟਰੋਲ ਪੰਪ ਮੈਨੇਜਰ ਦਾ ਕਤਲ

0
5

ਮੋਗਾ (ਸਾਰਾ ਯਹਾ) : ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ਵਿੱਚ ਪੈਟਰੋਲ ਪੰਪ ਦੇ ਮੈਨੇਜਰ ਦਾ ਕਤਲ ਹੋ ਗਿਆ। ਬੀਤੀ ਰਾਤ ਕੁਝ ਅਣਪਛਾਤੇ ਲੋਕਾਂ ਨੇ ਮੈਨੇਜਰ ਰਾਮ ਗੋਪਾਲ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਫਿਲਹਾਲ ਕਤਲ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗਾ।

ਮ੍ਰਿਤਕ ਰਾਮ ਗੋਪਾਲ ਦੇ ਭਰਾ ਗੋਬਿੰਦ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਆਲਟੋ ਕਾਰ ਵਾਲੇ ਨਾਲ ਰਾਮ ਗੋਪਾਲ ਦਾ ਝਗੜਾ ਹੋ ਗਿਆ ਸੀ। ਉਸ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਸ਼ੱਕ ਦੇ ਅਧਾਰ ‘ਤੇ ਕਾਰ ਚਾਲਕ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਰਾਮ ਗੋਪਾਲ ਉੱਤਰ ਪ੍ਰਦੇਸ਼ ਦੇ ਇਟਾਵਾ ਦਾ ਰਹਿਣ ਵਾਲਾ ਸੀ। ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਆਪਣੇ ਭਰਾ ਤੇ ਸਾਲੇ ਦੇ ਨਾਲ ਇਸ ਪੰਪ ‘ਤੇ ਕੰਮ ਕਰ ਰਿਹਾ ਸੀ।

ਮੋਗਾ ਦੇ ਉਪ ਪੁਲਿਸ ਕਪਤਾਨ ਕੇਸਰ ਸਿੰਘ ਨੇ ਦੱਸਿਆ ਕਿ ਪੁਲਿਸ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਪ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਹੱਥ ਠੋਸ ਸਬੂਤ ਨਹੀਂ ਲੱਗਾ ਹੈ।


EDITED BY : SARA YAHA | | Last Updated :3:10 pm 11 JULY 2018

LEAVE A REPLY

Please enter your comment!
Please enter your name here