

ਨਵੀਂ ਦਿੱਲੀ—ਪਿਛਲੇ ਅੱਠ ਸਾਲਾਂ ‘ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਅਮਰੀਕਾ ਦੀ ਯਾਤਰਾ ਤੇ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਘਟੀ ਹੈ। ਅਮਰੀਕਾ ਦੇ ਵਣਜ ਵਿਭਾਗ ਦੀ ਇਕ ਰਿਪੋਰਟ ‘ਚ ਇਹ ਗੱਲ ਸਾਹਮਣੇ ਆਈ ਹੈ। ਰਿਪੋਰਟ ਅਨੁਸਾਰ ਸਾਲ 2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ 11.4 ਲੱਖ ਸੀ, ਜੋ ਇਸ ਦੇ ਪਿਛਲੇ ਸਾਲ ਤੋਂ 5 ਫੀਸਦੀ ਘੱਟ ਹੈ। ਸਾਲ 2016 ‘ਚ ਲਗਭਗ 11.72 ਲੱਖ ਭਾਰਤੀ ਅਮਰੀਕਾ ਗਏ ਸਨ।
ਅਮਰੀਕਾ ਦੇ ਵਣਜ ਵਿਭਾਗ ਦੇ ਨੈਸ਼ਨਲ ਟ੍ਰੈਵਲ ਐਂਡ ਆਫਿਸ (ਐੱਨ.ਟੀ.ਟੀ.ਓ.) ਵਲੋਂ ਹਰ ਦੇਸ਼ ਤੋਂ ਅਮਰੀਕਾ ਆਉਣ ਵਾਲੇ ਲੋਕਾਂ ਦੇ ਅੰਕੜੇ ਜਾਰੀ ਕੀਤੇ ਜਾਂਦੇ ਹਨ। ਟਾਇਮਸ ਆਫ ਇੰਡੀਆ ਮੁਤਾਬਕ ਸਾਲ 2009 ‘ਚ ਕੁਲ 5.5 ਲੱਖ ਭਾਰਤੀ ਅਮਰੀਕਾ ਦੀ ਯਾਤਰਾ ‘ਤੇ ਗਏ ਸਨ। ਤਦ ਇਸ ‘ਚ ਇਸ ਦੇ ਪਿਛਲੇ ਸਾਲ ਦੇ ਮੁਕਾਬਲੇ 8 ਫੀਸਦੀ ਦੀ ਗਿਰਾਵਟ ਆਈ ਸੀ। ਮਤਲਬ ਕਿ ਇਸ ਤੋਂ ਪਹਿਲਾਂ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਗਿਰਾਵਟ ਲਗਭਗ ਅੱਠ ਸਾਲ ਪਹਿਲਾ ਦੇਖੀ ਗਈ ਸੀ।
ਅਸਲ ‘ਚ ਉਹ ਮੰਦੀ ਦਾ ਦੌਰ ਸੀ ਜਿਸ ‘ਚ ਦੁਨੀਆਭਰ ਦੇ ਯਾਤਰੀ, ਕਾਰਪੋਰੇਟ ਜਗਤ ਦੇ ਲੋਕ, ਕਾਰੋਬਾਰੀ ਅਤੇ ਹੋਰ ਲੋਕ ਆਪਣੀ ਯਾਤਰਾਵਾਂ ‘ਚ ਕਟੌਤੀ ਕਰ ਰਹੇ ਸਨ। ਪਰ ਇਸ ਤੋਂ ਬਾਅਦ ਤੋਂ ਲਗਾਤਾਰ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਵੱਧ ਰਹੀ ਸੀ। ਐੱਨ.ਟੀ.ਟੀ.ਓ. ਦਾ ਕਹਿਣਾ ਹੈ ਕਿ ਇਹ ਤੁਰੰਤ ਗਿਰਾਵਟ ਹੈ ਅਤੇ ਸਾਲ 2018 ਤੋਂ 2022 ਵਿਚਾਲੇ ਭਾਰਤੀ ਯਾਤਰੀਆਂ ਦੀ ਗਿਣਤੀ ‘ਚ ਵਾਧਾ ਹੋਵੇਗਾ।
ਟ੍ਰੈਵਲ ਇੰਡਰਸਿਟੀ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਤੋਂ ਅੰਤਰਰਾਸ਼ਟਰੀ ਯਾਤਰਾ ‘ਤੇ ਨਿਕਲਣ ਵਾਲੇ ਲੋਕਾਂ ਦੀ ਗਿਣਤੀ ਹਰ ਸਾਲ 10 ਤੋਂ 12 ਫੀਸਦੀ ਵੱਧ ਰਹੀ ਹੈ। ਹਾਲ ਹੀ ਦੇ ਸਾਲਾਂ ‘ਚ ਇਹ ਧਾਰਨਾ ਬਣੀ ਹੈ ਕਿ ਅਮਰੀਕਾ ਜਾਣਾ ਥੋੜਾ ਔਖਾ ਹੋ ਗਿਆ ਹੈ, ਕਿਉਂਕਿ ਕਈ ਦੇਸ਼ਾਂ ਦੇ ਲੋਕਾਂ ਦੇ ਉੱਥੇ ਜਾਣ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਗਲਤ ਧਾਰਨਾ ਹੈ ਅਤੇ ਅਮਰੀਕਾ ਹਮੇਸ਼ਾ ਹੀ ਸਹੀ ਯਾਤਰੀਆਂ ਲਈ ਆਪਣੇ ਦਰਵਾਜ਼ੇ ਖੋਲ੍ਹਕੇ ਰੱਖਦਾ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਆਮਤੌਰ ‘ਤੇ ਜ਼ਿਆਦਾਤਰ ਭਾਰਤੀਆਂ ਨੂੰ 10 ‘ਚੋਂ 11 ਹਜ਼ਾਰ ਦੀ ਫੀਸ ਲੈ ਕੇ 10 ਸਾਲ ਲਈ ਟੂਰਿਟਸਟ ਕੈਟਾਗਰੀ ‘ਚ ਮਲਟੀਪਲ ਐਂਟਰੀ ਵੀਜ਼ਾ ਦਿੰਦਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਦੀ ਤੁਲਨਾ ‘ਚ ਯੂਰੋਪੀ ਦੇਸ਼ਾਂ ਦਾ ਵੀਜ਼ਾ ਚਾਰਜ ਜ਼ਿਆਦਾ ਹੈ।
EDITED BY : SARA YAHA | | Last Updated : 7:08 pm 14 September 2018



















