ਕੈਨੇਡਾ, ਅਮਰੀਕਾ ‘ਚ ਰਹਿ ਰਹੇ 45 ਲੋਕਾਂ ਦੇ ਪਾਸਪੋਰਟ ਹੋਏ ਰੱਦ, ਨੌਕਰੀ ਵੀ ਗਈ!

0
27

ਚੰਡੀਗੜ੍ਹ— ਪਤਨੀ ਨੂੰ ਧੋਖਾ ਦੇ ਕੇ ਵਿਦੇਸ਼ ਭੱਜਣ ਵਾਲੇ ਪਤੀ ਪਾਸਪੋਰਟ ਵਿਭਾਗ ਦੇ ਸ਼ਿਕੰਜੇ ‘ਚ ਤੇਜ਼ੀ ਨਾਲ ਫਸ ਰਹੇ ਹਨ। ਵਿਆਹ ਕਰਨ ਦੇ ਕੁਝ ਦਿਨ ਬਾਅਦ ਹੀ ਪਤਨੀ ਨੂੰ ਛੱਡ ਕੇ ਵਿਦੇਸ਼ ਭੱਜੇ 45 ਪਤੀਆਂ ਦੇ ਪਾਸਪੋਰਟ ਖੇਤਰੀ ਪਾਸਪੋਰਟ ਦਫਤਰ ਨੇ ਰੱਦ ਕਰ ਦਿੱਤੇ ਹਨ। ਇਨ੍ਹਾਂ ‘ਚੋਂ 12 ਨੂੰ ਤਾਂ ਵਿਦੇਸ਼ਾਂ ‘ਚੋਂ ਨੌਕਰੀ ਤੋਂ ਵੀ ਕਢਵਾ ਦਿੱਤਾ ਹੈ। ਇੰਨਾ ਹੀ ਨਹੀਂ ਦੋ ਲੋਕਾਂ ਨੂੰ ਭਾਰਤ ਵਾਪਸ ਆਉਣ ਲਈ ਮਜਬੂਰ ਵੀ ਕਰ ਦਿੱਤਾ ਗਿਆ ਹੈ। ਖੇਤਰੀ ਪਾਸਪੋਰਟ ਦਫਤਰ ਨੇ ਜਿਨ੍ਹਾਂ 45 ਲੋਕਾਂ ਦੇ ਪਾਸਪੋਰਟ ਰੱਦ ਕੀਤੇ ਹਨ, ਉਨ੍ਹਾਂ ‘ਚੋਂ ਵੱਡੀ ਗਿਣਤੀ ‘ਚ ਕੈਨੇਡਾ, ਅਮਰੀਕਾ, ਅਤੇ ਬ੍ਰਿਟੇਨ ‘ਚ ਰਹਿ ਰਹੇ ਹਨ। ਹਜ਼ਾਰਾਂ ਸ਼ਿਕਾਇਤਾਂ ਮਿਲਣ ‘ਤੇ ਚੰਡੀਗੜ੍ਹ ਪਾਸਪੋਰਟ ਦਫਤਰ ਨੇ ਇਹ ਸਖਤ ਕਦਮ ਚੁੱਕਿਆ ਹੈ। ਪਾਸਪੋਰਟ ਦਫਤਰ ਮੁਤਾਬਕ, ਇਕ ਮਹੀਨੇ ‘ਚ ਹੀ ਅਜਿਹੇ 100 ਤੋਂ ਵਧ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ।

ਪਾਸਪੋਰਟ ਦਫਤਰ ਦਾ ਜ਼ੋਰ ਹੁਣ ਇਸ ਗੱਲ ‘ਤੇ ਹੈ ਕਿ ਵਿਦੇਸ਼ ਭੱਜੇ ਅਜਿਹੇ ਲੋਕਾਂ ਨੂੰ ਭਾਰਤ ਆਉਣ ‘ਤੇ ਮਜਬੂਰ ਕੀਤਾ ਜਾਵੇ। ਇਸ ਲਈ ਵਿਦੇਸ਼ ਮੰਤਰਾਲੇ ਰਾਹੀਂ ਉਨ੍ਹਾਂ ਦੇਸ਼ਾਂ ਦੀ ਸਰਕਾਰ ਨੂੰ ਵਿਸ਼ਵਾਸ ‘ਚ ਲੈ ਕੇ ਪਾਸਪੋਰਟ ਰੱਦ ਕਰਕੇ ਅਜਿਹੇ ਲੋਕਾਂ ਨੂੰ ਵਾਪਸ ਆਉਣ ‘ਤੇ ਮਜਬੂਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਕੰਪਨੀਆਂ ਨੂੰ ਵੀ ਭਰੋਸੇ ‘ਚ ਲਿਆ ਜਾ ਰਿਹਾ ਹੈ, ਜਿੱਥੇ ਇਹ ਕੰਮ ਕਰ ਰਹੇ ਹਨ। ਇਸ ਕੰਮ ਨੂੰ ਪੀੜਤ ਮਹਿਲਾਵਾਂ ਹੀ ਅੰਜਾਮ ਦੇ ਰਹੀਆਂ ਹਨ। ਮਹਿਲਾਵਾਂ ਦੀ ਇਕ ਟੀਮ ਪਾਸਪੋਰਟ ਰੱਦ ਕਰਨ ‘ਚ ਕਰਮਚਾਰੀਆਂ ਦੀ ਸਹਾਇਤਾ ਕਰ ਰਹੀਆਂ ਹਨ। ਪਾਸਪੋਰਟ ਦਫਤਰ ਦਾ ਕਹਿਣਾ ਹੈ ਕਿ ਕਾਫੀ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਐੱਨ. ਆਰ. ਆਈਜ਼. ਲੜਕੇ ਵਿਦੇਸ਼ ਤੋਂ ਆ ਕੇ ਵਿਆਹ ਕਰਦੇ ਹਨ ਤੇ ਕੁਝ ਸਮੇਂ ਤਕ ਪਤਨੀ ਦੇ ਨਾਲ ਰਹਿੰਦੇ ਹਨ ਅਤੇ ਫਿਰ ਵਿਦੇਸ਼ ਚਲੇ ਜਾਂਦੇ ਹਨ। ਚੰਡੀਗੜ੍ਹ ਪਾਸਪੋਰਟ ਦਫਤਰ ਦੇ ਦਾਇਰੇ ‘ਚ ਆਉਣ ਵਾਲੇ ਖੇਤਰ ‘ਚ ਬਹੁਤ ਸਾਰੀਆਂ ਅਜਿਹੀਆਂ ਲੜਕੀਆਂ ਦੀ ਗਿਣਤੀ ਹੈ, ਜਿਨ੍ਹਾਂ ਨੂੰ ਛੱਡ ਕੇ ਲੜਕੇ ਵਿਦੇਸ਼ ਚਲੇ ਗਏ। ਅਜਿਹੇ ਮਾਮਲਿਆਂ ਦੀ ਗਿਣਤੀ 15,000 ਤੋਂ ਵੀ ਜ਼ਿਆਦਾ ਹੈ। ਇਨ੍ਹਾਂ ‘ਚੋਂ 70 ਫੀਸਦੀ ਤੋਂ ਵਧ ਮਾਮਲੇ ਪੰਜਾਬ ਦੇ ਹਨ।


EDITED BY : SARA YAHA | | Last Updated : 6:59 pm 1 september  2018

LEAVE A REPLY

Please enter your comment!
Please enter your name here