*ਹਰੇਕ ਆਤਮਾ ਵਿੱਚ ਪ੍ਰਮਾਤਮਾ ਦਾ ਨਿਵਾਸ ਹੈ : ਸ਼੍ਰੀ ਵਰੁਣ ਮੁਨੀ ਜੀ*

0
30

ਬੰਗਲੌਰ, 17 ਅਗਸਤ (ਸਾਰਾ ਯਹਾਂ/ਬਿਊਰੋ ਨਿਊਜ਼) : ਸ਼੍ਰੀ ਗੁਜਰਾਤੀ ਜੈਨ ਸੰਘ ਗਾਂਧੀਨਗਰ ਬੰਗਲੌਰ ਵਿੱਚ ਚਾਤੁਰਮਾਸ ਲਈ ਬਿਰਾਜਮਾਨ ਦੱਖਣ ਸੂਰਜ ਔਜਸਵੀ ਪ੍ਰਵਚਨਕਾਰ ਡਾ. ਸ਼੍ਰੀ ਵਰੁਣ ਮੁਨੀ ਜੀ ਮਹਾਰਾਜ ਨੇ ਪ੍ਰਵਚਨ ਕਰਦੇ ਕਿਹਾ ਕਿ ਦੀਨ ਦੁਖੀ ਅਤੇ ਪੀੜਿਤ ਪ੍ਰਾਣੀਆਂ ਨੂੰ ਅਣਦੇਖਿਆ ਕਰਨਾ ਸਾਕਸ਼ਾਤ ਧਰਮ ਅਤੇ ਪਰਮਾਤਮਾ ਦਾ ਅਪਮਾਨ ਕਰਨ ਦੇ ਬਰਾਬਰ ਹੈ। ਹਰੇਕ ਆਤਮਾ ਵਿੱਚ ਪ੍ਰਮਾਤਮਾ ਦਾ ਨਿਵਾਸ ਮੰਨਿਆ ਗਿਆ ਹੈ। ਉਸਦੀ ਸੇਵਾ ਵਿੱਚ ਸਮਰਪਿਤ ਹੋਣਾ ਚਾਰ ਧਾਮਾਂ ਦੀ ਯਾਤਰਾ ਕਰਨ ਦੇ ਬਰਾਬਰ ਹੈ। ਹਰੇਕ ਧਾਰਮਿਕ ਸਥਾਨ ਸੇਵਾ ਦੇ ਕੇਂਦਰ ਬਣੇ। ਉਨਾਂ ਕਿਹਾ ਕਿ ਅਹਿੰਸਾ, ਦਿਆ, ਤਪੱਸਿਆ ਸਾਰੇ ਧਰਮਾਂ ਨਾਲੋਂ ਉੱਤਮ ਧਰਮ ਹੈ, ਸੇਵਾ ਧਰਮ ਸਭ ਤੋਂ ਅੋਖਾ ਹੈ। ਸਭ ਧਰਮਾਂ ਦੀ ਉਪਾਸਨਾ ਪੱਧਤੀ ਅਲੱਗ ਅਲੱਗ ਹੋ ਸਕਦੀ ਹੈ ਪ੍ਰੰਤੂ ਸੇਵਾ ਨੂੰ ਸਭ ਧਰਮਾਂ ਨੇ ਪਹਿਲਾ ਸਥਾਨ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਪ੍ਰਾਣੀ ਤੜਫ ਰਿਹਾ ਹੋਵੇ ਅਤੇ ਅਸੀਂ ਮੂਕ ਦਰਸ਼ਕ ਬਣੇ ਰਹੀਏ, ਇਹ ਮਨੁੱਖ ਨੂੰ ਧਾਰਮਿਕਤਾ ਦਾ ਪਾਤਰ ਨਹੀ ਬਨਣ ਦਿੰਦਾ। ਸੇਵਾ ਅਤੇ ਸਹਿਯੋਗ ਧਰਮ ਦੇ ਦੋ ਖੰਭ ਹਨ। ਇੰਨਾਂ ਬਿਨਾਂ ਧਰਮ ਲੂਲਾ ਅਤੇ ਲੰਗੜਾ ਹੈ। ਉਨ੍ਹਾਂ ਕਿਹਾ ਕਿ ਧਰਮ ਕੋਈ ਵੀ ਹੋਵੇ, ਹਰ ਧਰਮ ਪਿਆਰ, ਮਨੁੱਖਤਾ ਅਤੇ ਸੇਵਾ ਦੀ ਗੱਲ ਕਰਦਾ ਹੈ, ਪਰ ਲੋਕਾਂ ਨੇ ਆਪਣੇ ਸਵਾਰਥ ਕਾਰਨ ਧਰਮ ਨੂੰ ਵੱਖਰੇ ਢੰਗ ਨਾਲ ਪਰਿਭਾਸ਼ਿਤ ਕੀਤਾ ਹੈ। ਜੈਨ ਦਰਸ਼ਨ ਸਾਡੀ ਜੀਵਨ ਸ਼ੈਲੀ ਨੂੰ ਬਦਲਣ ਦਾ ਇੱਕ ਸ਼ਾਨਦਾਰ ਦਰਸ਼ਨ ਹੈ। ਜਿਨ੍ਹਾਂ ਨੇ ਆਪਣੀ ਆਤਮਾ ਨੂੰ ਜਿੱਤ ਲਿਆ ਹੈ ਉਨ੍ਹਾਂ ਨੂੰ ਜਿਨੇਂਦਰ ਕਿਹਾ ਜਾਂਦਾ ਹੈ। ਸਿਕੰਦਰ ਨੇ ਵੀ ਦੁਨੀਆਂ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਪਰ ਅੰਤ ਵਿੱਚ ਉਹ ਆਪਣੇ ਆਪ ਤੋਂ ਹਾਰ ਗਿਆ। ਦੁਨੀਆਂ ਵਿੱਚ, ਤਿਆਗ, ਸਾਧਨਾ ਅਤੇ ਚਰਿੱਤਰ ਦੀ ਪੂਜਾ ਕੀਤੀ ਜਾਂਦੀ ਹੈ। ਸੁੱਖ-ਪ੍ਰਾਪਤੀ ਕਰਨ ਵਾਲੇ ਨੂੰ ਸਿੰਘਾਸਣ ’ਤੇ ਬਿਠਾਇਆ ਜਾ ਸਕਦਾ ਹੈ ਪਰ ਤਿਆਗੀ ਦੀ ਪੂਜਾ ਕੀਤੀ ਜਾਂਦੀ ਹੈ। ਦੂਜਿਆਂ ਨੂੰ ਜਿੱਤਣਾ ਆਸਾਨ ਹੈ ਪਰ ਸਿਰਫ਼ ਉਹੀ ਜੋ ਆਪਣੀ ਆਤਮਾ ਨੂੰ ਜਿੱਤ ਲੈਂਦਾ ਹੈ, ਇੱਕ ਵੈਰਾਗੀ, ਜਿਨੇਂਦਰ ਬਣ ਜਾਂਦਾ ਹੈ। ਦੁਨੀਆਂ ਨੂੰ ਜਿੱਤਣਾ ਆਸਾਨ ਹੈ ਪਰ ਆਪਣੇ ਆਪ ਨੂੰ ਜਿੱਤਣਾ ਬਹੁਤ ਮੁਸ਼ਕਲ ਹੈ। ਭਗਵਾਨ ਨੂੰ ਮੰਦਿਰ ਮਸਜਿਦ, ਗੁਰਦੁਆਰੇ ਵਿੱਚ ਲੱਭਣ ਦੀ ਲੋੜ ਨਹੀ, ਉਨ੍ਹਾਂ ਦਾ ਨਿਵਾਸ ਤਾਂ ਦਰਿੱਦਰ ਨਰਾਇਣ ਦੇ ਅੰਦਰ ਹੈ। ਉਨ੍ਹਾਂ ਦੀ ਸੇਵਾ ਅਤੇ ਸਨਮਾਨ ਕਰਨ ਸੱਚੀ ਧਰਮ ਅਰਾਧਨਾ ਸੇਵਾ ਵਿੱਚ ਦਿਖਾਵਾ ਅਤੇ ਪ੍ਰਦਰਸ਼ਨ ਨਹੀ ਹੋਣਾ ਚਾਹੀਦਾ ਜਿਸ ਨਾਲ ਉਸਦੇ ਆਤਮ ਸਨਮਾਨ ਨੂੰ ਸੱਟ ਲੱਗੇ। ਦੋ ਕੇਲੇ ਲੈ ਕੇ ਉਸਦੀ ਫੋਟੋ ਵਾਇਰਲ ਕਰਨਾ ਉਸ ਨਾਲ ਸਭ ਤੋਂ ਵੱਡਾ ਅਨਿਆ ਹੈ।
ਮਧੁਰ ਵਕਤਾ ਰੂਪੇਸ਼ ਮੁਨੀ ਜੀ ਮਹਾਰਾਜ ਨੇ ਇੱਕ ਬਹੁਤ ਹੀ ਮਧੁਰ ਭਜਨ ਪੇਸ਼ ਕੀਤਾ, ਜਿਸ ਕਾਰਨ ਸਾਰੇ ਸਰੋਤੇ ਭਗਤੀ ਦੀ ਭਾਵਨਾ ਵਿੱਚ ਡੁੱਬ ਗਏ। ਅੰਤ ਵਿੱਚ, ਉਪਪ੍ਰਵਰਤਕ ਪਰਮ ਪੂਜਯ ਸ਼੍ਰੀ ਪੰਕਜ ਮੁਨੀ ਜੀ ਮਹਾਰਾਜ ਨੇ ਸਭਾ ਦੀ ਸਮਾਪਤੀ ਮੰਗਲ ਪਾਠ ਨਾਲ ਕੀਤੀ।

LEAVE A REPLY

Please enter your comment!
Please enter your name here