*ਬੁਢਲਾਡਾ ਕਿਸ਼ਨ ਜਨਮ ਅਸ਼ਟਮੀ ਮੌਕੇ ਸ਼੍ਰੀ ਰਾਮ ਚਰਿਤ ਮਾਨਸ ਪ੍ਰਚਾਰਿਣੀ ਸਭਾ ਨੇ ਵੰਡੇ 400 ਤੁਲਸੀ, 100 ਅਜਵਾਇਨ ਪੌਦੇ*

0
87

ਬੁਢਲਾਡਾ 17ਅਗਸਤ(ਸਾਰਾ ਯਹਾਂ/ ਮੇਹਤਾ ਅਮਨ ) ਸ਼੍ਰੀ ਕ੍ਰਿਸ਼ਨਾ ਜਨਮਅਸ਼ਟਮੀ ਮੌਕੇ ਸਥਾਨਕ ਰਾਮ ਲੀਲਾ ਗਰਾਉਂਡ ਵਿਖੇ ਸ਼੍ਰੀ ਰਾਮ ਚਰਿਤ ਮਾਨਸ ਪ੍ਰਚਾਰਿਣੀ ਸਭਾ ਵੱਲੋਂ 400 ਤੋਂ ਵੱਧ ਤੁਲਸੀ ਦੇ ਪੌਦੇ ਵੰਡੇ ਗਏ। ਇਸ ਮੌਕੇ ਸੰਸਥਾਂ ਦੇ ਪ੍ਰਧਾਨ ਰਾਮਾਸ਼ੰਕਰ, ਮਦਨ ਲਾਲ, ਕੁਸ਼ਲ ਤਾਇਲ, ਪ੍ਰੇਮ ਪ੍ਰਕਾਸ਼ ਨੇ ਦੱਸਿਆ ਕਿ ਅੱਜ 400 ਤੋਂ ਵੱਧ ਤੁਲਸੀ, 100 ਅਜਵਾਇਨ ਪੌਦੇ ਲੋਕਾਂ ਨੂੰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਾਡੇ ਗ੍ਰੰਥਾਂ ਮੁਤਾਬਿਕ ਤੁਲਸੀ ਦਾ ਪੌਦੇ ਦੀ ਧਾਰਮਿਕ ਮਹੱਤਤਾ ਦੱਸੀ ਗਈ ਹੈ। ਉਥੇ ਤੁਲਸੀ ਇੱਕ ਦੇਸੀ ਜੜੀ ਬੂਟੀ ਹੈ। ਜੋ ਕਈ ਬੀਮਾਰੀਆਂ ਲਈ ਬਹੁਤ ਗੁਣਕਾਰੀ ਸਿੱਧ ਹੁੰਦੀ ਹੈ। ਇਸ ਦੇ ਸੇਵਨ ਨਾਲ ਕਈ ਬੀਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਇਸ ਮੌਕੇ ਤੁਲਸੀ ਦੇ ਪੌਦੇ ਤੋਂ ਤਿਆਰ ਅੱਖਾਂ ਚ ਪਾਉਣ ਵਾਲੀ ਦੇਸੀ ਦਵਾਈ ਵੀ ਵੰਡੀ ਗਈ। ਇਸ ਮੌਕੇ ਹੇਮਰਾਜ ਸ਼ਰਮਾਂ, ਸੁਖਦਰਸ਼ਨ ਨੇਵਟੀਆ ਕਾਲੂ, ਰਵਿੰਦਰ ਗੋਇਲ ਪੱਪੂ, ਦੀਪਾਂਸ਼ੂ ਬਾਂਸਲ, ਸੁਨੀਲ ਗਰਗ, ਗੋਰਿਸ਼ ਗੋਇਲ ਤੋਂ ਇਲਾਵਾ ਹੋਰ ਮੈਂਬਰ ਮੌਜੂਦ ਸਨ।

LEAVE A REPLY

Please enter your comment!
Please enter your name here