

ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ) : ਰੋਟਰੀ ਕਲੱਬ ਮਾਨਸਾ ਰਾਇਲ ਅਤੇ ਗੳਸ਼ਾਲਾ ਭਵਨ ਚੈਰੀਟੇਬਲ ਟ੍ਰਸਟ ਵੱਲੋਂ ਗੳਸ਼ਾਲਾ ਭਵਨ ਮਾਨਸਾ ਵਿਖੇ ਆਜਾਦੀ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਝੰਡਾ ਚੜ੍ਹਾਉਣ ਦੀ ਰਸਮ ਰੋਟਰੀ ਪ੍ਰਧਾਨ ਹਰੀਸ਼ ਗਰਗ ਅਤੇ ਗਊਸ਼ਾਲਾ ਭਵਨ ਦੇ ਪ੍ਰਧਾਨ ਰੋਸ਼ਨ ਲਾਲ ਗਰਗ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਰਾਸ਼ਟਰੀ ਗੀਤ ਤੋਂ ਬਾਅਦ ਕਲੱਬ ਦੇ ਮੁੱਖ ਸਲਾਹਕਾਰ ਸਾਬਕਾ ਗਵਰਨਰ ਪ੍ਰੇਮ ਅਗਰਵਾਲ ਨੇ ਸਭ ਨੂੰ ਆਜਾਦੀ ਦਿਹਾੜੇ ਦੀਆਂ ਵਧਾਈਆਂ ਦਿਤੀਆਂ। ਕਲੱਬ ਦੇ ਪ੍ਰਧਾਨ ਹਰੀਸ਼ ਗਰਗ ਨੇ ਦੱਸਿਆ ਕੇ ਕਲੱਬ ਵੱਲੋਂ ਹਰ ਵਿਸ਼ੇਸ਼ ਦਿਨ ਅਤੇ ਤਿਉਹਾਰ ਮਨਾਇਆ ਜਾਂਦਾ ਹੈ ਤਾਂ ਜੋ ਹਰ ਕੋਈ ਆਪਣੇ ਧਰਮ ਅਤੇ ਸੱਭਿਆਚਾਰ ਨਾਲ ਜੁੜਿਆ ਰਹੇ। ਗਊਸ਼ਾਲਾ ਭਵਨ ਚੈਰੀਟੇਬਲ ਟ੍ਰਸਟ ਦੇ ਪ੍ਰਧਾਨ ਲਾਲਾ ਰੋਸ਼ਨ ਲਾਲ ਜੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਸੰਸਥਾ ਦੇ ਮੈਂਬਰ ਅਤੇ ਉੱਘੇ ਸਮਾਜ ਸੇਵਕ ਡਾਕਟਰ ਜਨਕ ਰਾਜ ਸਿੰਗਲਾ ਨੇ ਆਜਾਦੀ ਦੀ ਦਿਹਾੜੇ ਦੀਆ ਵਧਾਈਆਂ ਦੇਣ ਤੋਂ ਬਾਅਦ ਅਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਉਮੀਦ ਕਰਾਂਗੇ ਕਿ ਇਸ ਤੋਂ ਬਾਅਦ ਅਗਲੇ ਸਾਲ ਆਉਣ ਵਾਲਾ ਆਜਾਦੀ ਦਿਹਾੜਾ ਮਾਨਸਾ ਸ਼ਹਿਰ ਨਿਵਾਸੀਆਂ ਨੂੰ ਸ਼ਹਿਰ ਦੀਆ ਮੁੱਖ ਸਮੱਸਿਆਵਾਂ ਜਿਵੇਂ ਕੇ ਸੀਵਰੇਜ, ਹਰ ਜਗ੍ਹਾ ਗੰਦਗੀ ਦੇ ਢੇਰ, ਬਾਰਸ਼ ਦੇ ਪਾਣੀ ਦੀ ਨਿਕਾਸੀ ਤੋਂ ਮੁਕਤੀ ਮਿਲੇਗਾ। ਉਹਨਾਂ ਨੇ ਕਿਹਾ ਕਿ ਸਾਡੇ ਸ਼ਹਿਰ ਨੂੰ ਭਾਵੇਂ ਕਿਸੇ ਵੱਡੇ ਪ੍ਰੋਜੈਕਟ, ਯੂਨੀਵਰਸਿਟੀ ਜਾਂ ਕਾਲਜ ਦੀ ਲੋੜ ਨਹੀਂ ਬੱਸ ਇਹਨਾਂ ਮੁਸ਼ਕਿਲਾਂ ਤੋਂ ਛੁਟਕਾਰਾ ਦਿਵਾਉਣ ਦੀ ਕਿਰਪਾਲਤਾ ਕੀਤੀ ਜਾਵੇ। ਸਕੱਤਰ ਰਾਕੇਸ਼ ਸੇਠੀ ਨੇ ਕਿਹਾ ਕਿ ਇਹ ਦਿਨ ਸਾਨੂੰ ਸਾਡੀ ਮਾਤ ਭੂਮੀ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਵਾਉਣ ਲਈ ਅਣਗਿਣਤ ਆਜ਼ਾਦੀ ਘੁਲਾਟੀਆਂ, ਦੇਸ਼ ਭਗਤਾਂ ਅਤੇ ਸ਼ਹੀਦਾਂ ਦੁਆਰਾ ਦਿੱਤੀਆਂ ਗਈਆਂ ਮਹਾਨ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਹੈ।ਮੰਚ ਸੰਚਾਲਨ ਦੀ ਭੂਮਿਕਾ ਸੰਜੀਵ ਅਰੋੜਾ ਵੱਲੋਂ ਨਿਭਾਈ ਗਈ।
ਇਸ ਮੌਕੇ ਸਾਬਕਾ ਗਵਰਨਰ ਪ੍ਰੇਮ ਅਗਰਵਾਲ , ਪ੍ਰਧਾਨ ਹਰੀਸ਼ ਗਰਗ, ਸਕੱਤਰ ਰਾਕੇਸ਼ ਸੇਠੀ, ਕੈਸ਼ੀਅਰ ਮਨੋਜ ਗੋਇਲ, ਡਾਕਟਰ ਜਨਕ ਰਾਜ ਸਿੰਗਲਾ, ਰਮੇਸ਼ ਜਿੰਦਲ, ਸੰਜੀਵ ਅਰੋੜਾ, ਕ੍ਰਿਸ਼ਨ ਜੋਗਾ, ਮਨੋਜ ਗਰਗ, ਰੋਹਿਤ ਰੋਮੀ, ਭੂਸ਼ਣ ਜਿੰਦਲ, ਦੀਪਕ ਗੋਇਲ ਅਤੇ ਗਊਸ਼ਾਲਾ ਭਵਨ ਵੱਲੋਂ ਪ੍ਰਧਾਨ ਰੋਸ਼ਨ ਲਾਲ, ਵਾਇਸ ਪ੍ਰਧਾਨ ਰਾਕੇਸ਼ ਕਾਕੂ , ਮੰਗਤ ਸਿੰਗਲਾ , ਰਮੇਸ਼ ਜੈਨ, ਸ਼ਾਮ ਲਾਲ ਗੋਇਲ ਆਦਿ ਹਾਜ਼ਰ ਸਨ























