ਹਫਤੇ ‘ਚ ਸ਼ਿਰਡੀ ਮੰਦਰ ‘ਚ ਚੜ੍ਹੇ 14 ਲੱਖ ਸਿੱਕੇ, ਚੜਾਵੇ ਤੋਂ ਟਰੱਸਟ ਹੋਇਆ ਪ੍ਰੇਸ਼ਾਨ

0
59

ਸ਼ਿਰਡੀ: ਮਹਾਰਾਸ਼ਟਰ ਦੇ ਸ਼ਿਰਡੀ ਸਾਈਂ ਮੰਦਰ ਟਰੱਸਟ ਦੀ ਗਿਣਤੀ ਦੇਸ਼ ਦੇ ਸਭ ਤੋਂ ਵੱਧ ਅਮੀਰ ਟਰੱਸਟਾਂ ‘ਚ ਹੁੰਦੀ ਹੈ। ਇਨ੍ਹਾਂ ਦਿਨੀਂ ਮੰਦਰ ਟਰੱਸਟ ਦਾਨ ‘ਚ ਮਿਲ ਰਹੇ ਸਿੱਕਿਆਂ ਤੋਂ ਪ੍ਰੇਸ਼ਾਨ ਹੋ ਗਿਆ ਹੈ। ਮੰਦਰ ਟਰੱਸਟ ਮੁਤਾਬਕ ਦਾਨ ‘ਚ ਮਿਲਣ ਵਾਲੇ ਸਿੱਕਿਆਂ ਦੀ ਗਿਣਤੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਹੁਣ ਬੈਂਕਾਂ ਨੇ ਉਸ ਨੂੰ ਰੱਖਣ ਤੋਂ ਵੀ ਇਨਕਾਰ ਕਰ ਦਿੱਤਾ ਹੈ।

ਮੰਦਰ ਟਰੱਸਟ ਨੇ ਦੱਸਿਆ ਕਿ ਹਰ ਹਫਤੇ ਕਰੀਬ 14 ਲੱਖ ਰੁਪਏ ਦੇ ਸਿੱਕੇ ਚੜਾਵੇ ‘ਚ ਚੜ੍ਹਦੇ ਹਨ। ਲੱਖਾਂ ਦੀ ਗਿਣਤੀ ‘ਚ ਸ਼ਰਧਾਲੂ ਇੱਥੇ ਆਉਂਦੇ ਹਨ ਤੇ ਸਾਈਂ ਦੀ ਪੂਜਾ ਕਰਦੇ ਹਨ। ਇਸ ਮੰਦਰ ‘ਚ ਸਿਰਫ ਭਾਰਤ ਤੋਂ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਸ਼ਰਧਾਲੂ ਆਉਂਦੇ ਹਨ ਜੋ ਦਾਨ ਪਾਤਰਾਂ ‘ਚ ਸਿੱਕੇ ਪਾਉਂਦੇ ਹਨ। ਇਸ ਕਾਰਨ ਲਗਾਤਾਰ ਸਿੱਕੇ ਜਮ੍ਹਾਂ ਹੁੰਦੇ ਹਨ। ਇਸ ਗੱਲ ਦੀ ਜਾਣਕਾਰੀ ਸ਼ਿਰਡੀ ਸਾਈਂ ਸੰਸਥਾਨ ਦੇ ਟਰੱਸਟ ਦੇ ਸੀਈਓ ਨੇ ਦਿੱਤੀ ਹੈ।

ਸੀਈਓ ਦੀਪਕ ਮੁਗਲਿਕਰ ਨੇ ਦੱਸਿਆ, “ਦਾਨ ‘ਚ ਮਿਲੇ ਪੈਸਿਆਂ ਨੂੰ ਅਸੀਂ ਹਫਤੇ ‘ਚ ਦੋ ਵਾਰ ਗਿਣਤੀ ਕਰਦੇ ਹਾਂ। ਇੱਕ ਵਾਰ ਦੀ ਗਿਣਤੀ ‘ਚ ਦੋ ਕਰੋੜ ਦੇ ਕਰੀਬ ਦਾਨ ਰਹਿੰਦਾ ਹੈ ਜਿਸ ‘ਚ ਸੱਤ ਲੱਖ ਦੇ ਕਰੀਬ ਸਿੱਕੇ ਹੁੰਦੇ ਹਨ। ਦੋ ਵਾਰ ਗਿਣਨ ਤੋਂ ਬਾਅਦ ਇਹ ਪੈਸਾ ਕਰੀਬ 14 ਲੱਖ ਹੋ ਜਾਂਦਾ ਹੈ ਜਿਸ ਨੂੰ ਹੁਣ ਬੈਂਕਾਂ ਨੇ ਲੈਣ ਤੋਂ ਮਨਾ ਕਰ ਦਿੱਤਾ ਹੈ।”

ਮੁਗਲਿਕਰ ਨੇ ਦੱਸਿਆ, “ਸ਼ਿਰਡੀ ‘ਚ ਸਾਈਂ ਮੰਦਰ ਦੇ ਅੱਠ ਬੈਂਕਾਂ ‘ਚ ਵੱਖ-ਵੱਖ ਅਕਾਉਂਟ ਹਨ। ਟਰੱਸਟ ਮੁਤਾਬਕ ਸਾਰੇ ਬੈਂਕਾਂ ‘ਚ ਸਿੱਕੇ ਰੱਖਣ ਲਈ ਥਾਂ ਦੀ ਕਮੀ ਦਾ ਕਾਰਨ ਦੱਸਿਆ ਗਿਆ ਹੈ।” ਹੁਣ ਟਰੱਸਟ ਦਾ ਕਹਿਣਾ ਹੈ ਕਿ ਰਿਜ਼ਰਵ ਬੈਂਕ ਇਸ ਸਬੰਧ ‘ਚ ਟਰੱਸਟ ਦੀ ਮਦਦ ਕਰੇ।

LEAVE A REPLY

Please enter your comment!
Please enter your name here