ਦਰਜਨਾਂ ਪਿੰਡਾਂ ਦੇ ਫੌਜੀ ਤੇ ਪੁਲਿਸ ਮੁਲਾਜ਼ਮ ਇਕ ਚਿੱਟਫੰਡ ਕੰਪਨੀ ਹੱਥੋ ਠੱਗੇ ਗਏ

0
87

ਮਾਨਸਾ(ਸਾਰਾ ਯਹਾਂ) : ਇਥੋਂ ਦੇ ਦਰਜਨਾਂ ਪਿੰਡਾਂ ਦੇ ਫੌਜੀ ਤੇ ਪੁਲਿਸ ਮੁਲਾਜ਼ਮ ਇਕ ਚਿੱਟਫੰਡ ਕੰਪਨੀ ਹੱਥ੍ਰੋਂ ਠੱਗੇ ਗਏ ਹਨ। ਵੈਸੇ ਤਾਂ ਸ਼ੋਅਰ ਗੇਨ ਸਲਿਊਸ਼ਨ ਨਾਮੀ ਇਸ ਕੰਪਨੀ ਨੇ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚ ਪਿਲਸ ਮੁਲਾਜ਼ਮਾਂ ਤੇ ਫੌਜੀਆਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਹੈ, ਪਰ ਜ਼ਿਲਾ ਮਾਨਸਾ ਵਿਚ ਜਿਹੜੇ ਵਿਅਕਤੀ ਇਸ ਹੱਥੋਂ ਲੁੱਟੇ ਗਏ ਹਨ,ਉਨਾਂ ਨੇ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਗੁਰਸੇਵਕ ਸਿੰਘ ਜਵਾਹਰਕੇ ਦੀ ਅਗਵਾਈ ਵਿਚ ਐਸਐਸਪੀ ਮਾਨਸਾ ਨੂੰ ਕੰਪਨੀ ਤੇ ਉਸਦੀ ਪ੍ਰਬੰਧਕਾਂ ਖਿਲਾਫ ਵੇਰਵੇ ਸਹਿਤ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਹੈ । ਸ਼ਿਕਾਇਤਕਰਤਾ ਅਕਾਲੀ ਆਗੂ ਨੇ ਇਸ ਕਰੋੜਾਂ ਰੁਪਏ ਦੀ ਠੱਗੀ ਵਿਚ ਉਚ ਪੁਲਿਸ ਅਧਿਕਾਰੀਆਂ ਦੀ ਮਿਲੀਭੁਗਤ ਹੋਣ ਦਾ ਵੀ ਸ਼ੰਕਾ ਪ੍ਰਗਟਾਇਆ ਹੈ।ਕੰਪਨੀ ਦੇ ਸੰਯੋਜਕ ਖਿਲਾਫ ਰਾਜਸਥਾਨ ਦੇ ਚੁਰੂ ਜ਼ਿਲੇ ਦੀ ਪੁਲਿਸ ਮਾਮਲਾ ਦਰਜ ਕਰ ਚੁੱਕੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਅੰਿਮ੍ਰਤਸਰ ਦੇ ਆਗੂ ਗੁਰਸੇਵਕ ਸਿੰਘ ਜਵਾਹਰਕੇ ਨੇ ਦੱਸਿਆ ਕਿ ਇਕ ਮੰਗਤ ਰਾਏ ਨਾਮੀ ਵਿਅਕਤੀ ਨੇ ਉਕਤ ਕੰਪਨੀ ਬਣਾ ਕੇ ਜ਼ਿਲਾ ਮਾਨਸਾ ਦੇ ਫੌਜੀ ਵਿਚ ਭਰਤੀ ਨੌਜਵਾਨਾਂ ਨੂੰ ਅਮੀਰ ਬਣਾਉਣ ਦਾ ਲਾਲਚ ਦਿੱਤਾ ਤੇ ਕਿਹਾ ਕਿ ਸੂਰ ਫਾਰਮਾਂ ਤੇ ਇਕ ਪੈਸਾ ਖਰਚ ਕਰਕੇ ਉਨਾਂ ਦੇ ਪੈਸੇ ਦੁੱਗਣੇ ਕਰਕੇ ਮੋੜ ਦਿੱਤੇ ਜਾਣਗੇ।ਊਨਾਂ ਦੱਸਿਆ ਕਿ ਇਸ ਗੱਲ ਨੂੰ ਪ੍ਰਤੱਖ ਬਣਾਉਣ ਲਈ ਕੁੱਝ ਵਿਅਕਤੀਆਂ ਦੇ ਖਾਤਿਆਂ ਵਿਚ ਛੋਟੀਆਂ ਰਕਮਾਂ ਦੀ ਅਦਾਇਗੀ ਵੀ ਕਰਵਾਈ।ਬਾਅਦ ਵਿਚ ਇਸ ਲਾਲਚ ਵਿਚ ਆ ਕੇ ਅੱਗੇ ਦੀ ਅੱਗੇ ਇਕ ਦੂਜੇ ਦੀਆਂ ਗੱਲਾਂ ਵਿਚ ਆ ਕੇ ਫੌਜ ਵਿਚ ਨੌਕਰੀ ਕਰਨ ਵਾਲੇ ਵਿਅਕਤੀਆਂ ਨੇ ਲੋਨ ਆਦਿ ਲੈ ਕੇ ਆਪਣੀ ਲੱਖਾਂ ਰੁਪਏ ਦੀ ਰਕਮ ਉਕਤ ਕੰਪਨੀ ਚ ਲਾਈ,ਜਿਸ ਨੂੰ ਹੜੱਪ ਕਰਕੇ ਕੰਪਨੀ ਫਰਾਰ ਹੋ ਗਈ।
ਉਨਾਂ ਵੇਰਵਾ ਦਿੰਦਿਆਂ ਦੱਸਿਆ ਕਿ ਉਕਤ ਕੰਪਨੀ ਵਿਚ ਪਿੰਡ ਖੋਖਰ ਕਲਾਂ ਦੇ ਗੁਰਤੇਜ ਸਿੰਘ ਤੇ ਹਰਨੇਕ ਸਿੰਘ ਨੇ 3 ਲੱਖ 50 ਹਜ਼ਾਰ ,ਭੈਣੀਬਾਘਾ ਦੇ ਕੁਲਵਿੰਦਰ ਸਿੰਘ 3 ਲੱਖ 80 ਹਜ਼ਾਰ,ਅਲੀਸ਼ੇਰ ਕਲਾਂ ਦੇ ਮੱਖਣ ਸਿੰਘ ਨੇ 3 ਲੱਖ 10 ਹਜ਼ਾਰ,ਮੂਸਾ ਦੀ ਮਨਪ੍ਰੀਤ ਕੌਰ ਨੇ 10ਲੱਖ 5ਹਜ਼ਾਰ,ਮਾਨਸਾ ਦੇ ਜਗਜੀਤ ਸਿੰਘ ਨੇ 4 ਲੱਖ 32 ਹਜ਼ਾਰ ਰੁਪਏ,ਖੋਖਰ ਕਲਾਂ ਦੀ ਹਰਵਿੰਦਰ ਕੌਰ ਨੇ 24 ਲੱਖ 90 ਹਜ਼ਾਰ,ਮਾਨਸਾ ਦੇ ਜਗਸੀਰ ਸਿੰਘ ਨੇ 9 ਲੱਖ,ਜ਼ਿਲਾ ਫਤਿਹਗੜ ਦੇ ਪਿੰਡ ਬਰੋਗਾ ਬੁਲੰਦ ਦੀ ਮਮਤਾ ਸਿੰਘ ਨੇ 16 ਲੱਖ ਰੁਪਏ,ਮਾਨਸਾ ਦੇ ਅਮਰੀਕ ਸਿੰਘ ਨੇ 6 ਲੱਖ,ਮਾਨਸਾ ਦੇ ਜਸਵੀਰ ਸਿੰਘ 3ਲੱਖ,ਮਾਨਸਾ ਦੇ ਨਰੇਸ਼ ਕੁਮਾਰ 1 ਲੱਖ 25 ਹਜ਼ਾਰ ਇਸ ਕੰਪਨੀ ਵਿਚ ਲਾ ਦਿੱਤੇ।ਉਨਾਂ ਦੱਸਿਆ ਕਿ ਕੰਪਨੀ ਨੇ ਕੁੱਝ ਕੁ ਰਕਮ ਵਾਪਿਸ ਕਰਕੇ ਬਾਕੀ ਰਕਮ ਹੜੱਪ ਲਈ।ਉਨਾਂ ਪੁਲਿਸ ਨੂੰ ਲਿਖੇ ਪੱਤਰ ਵਿਚ ਮੰਗ ਕੀਤੀ ਹੈ ਕਿ ਉਕਤ ਕੰਪਨੀ ਦੇ ਸੰਯੋਜਕ ਖਿਲਾਫ ਮਾਮਲਾ ਦਰਜ ਕਰਕੇ ਮਾਨਸਾ ਜ਼ਿਲੇ ਦੇ ਲੋਕਾਂ ਦਾ ਫਸਿਆ ਲੱਖਾਂ ਰੁਪਏ ਵਾਪਿਸ ਦਿਵਾਇਆ ਜਾਵੇ ਤੇ ਇਸ ਤਰਾਂ ਦੀ ਚਿੱਟਫੰਡ ਕੰਪਨੂੰ ਨੂੰ ਚਲਾਉਣ ਤੇ ਉਸਦੀ ਫੌਜ ਤੇ ਪੁਲਿਸ ਵਿਚ ਘੁਸਪੈਠ ਕਰਵਾਉਣ ਵਾਲਿਆਂ ਨੂੰ ਵੀ ਘਸੀਟਿਆ ਜਾਵੇ।ਉਨਾਂ ਦੋਸ਼ ਲਾਇਆ ਕਿ ਇਸ ਕੰਪਨੀ ਨੂੰ ਪ੍ਰਫੁੱਲਤ ਕਰਨ ਲਈ ਪੁਲਿਸ ਦੇ ਉਚ ਅਧਿਕਾਰੀ ਆਪਣੀਆਂ ਥਾਵਾਂ ਦੇ ਸੈਮੀਨਾਰ ਵੀ ਕਰਵਾਉਂਦੇ ਰਹੇ ਹਨ,ਜਿੰਨਾਂ ਦੇ ਤੱਥ ਉਨਾਂ ਕੋਲ ਮੌਜੁਦ ਹਨ। ਉਨਾਂ ਕਿਹਾ ਕਿ ਇਸ ਤਰਾਂ ਦੇ ਲੁਭਾਊ ਸੈਮੀਨਾਰਾਂ ਕਰਕੇ ਵੀ ਲੋਕ ਇਸ ਕੰਪਨੀ ਦੀ ਠੱਗੀ ਚ ਆਏ। ਉਨਾਂ ਕਿਹਾ ਕਿ ਇਸ ਮਾਮਲੇ ਵਿਚ ਕਰੀਬ 600 ਕਰੋੜ ਰੁਪਏ ਦੀ ਠੱਗੀ ਵੱਜੀ ਤੇ ਫਿਰੋਜ਼ਪੁਰ ਵਿਖੇ ਵੀ ਇਸ ਸੰਬੰਧੀ ਮਾਮਲਾ ਦਰਜ ਹੋ ਚੁੱਕਿਆ ਹੈ।
ਐਸਐਸਪੀ ਮਾਨਸਾ ਗੁਰਲੀਤ ਸਿੰਘ ਖੁਰਾਣਾ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਸਬੰਧ ਵਿਚ ਕੁੱਝ ਵਿਅਕਤੀ ਉਨਾਂ ਨੂੰ ਮਿਲੇ ਸੀ। ਉਨਾਂ ਕਿਹਾ ਕਿ ਇਸ ਮਾਮਲੇ ਦੀ ਤਫਤੀਸ਼ ਕਰਵਾਈ ਜਾਵੇਗੀ,ਜਿਸ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਗੁਰਸੇਵਕ ਸਿੰਘ ਜਵਾਹਰਕੇ ਨੇ ਕਿਹਾ ਕਿ ਉਹ ਇਹ ਮਾਮਲਾ ਕੇਂਦਰੀ ਮੰਤਰੀ ਰਾਜਨਾਥ ਸਿੰਘ ਕੋਲ ਲੈ ਕੇ ਜਾਣਗੇ,ਕਿਉਂਕਿ ਇਸ ਵਿਚ ਦੇਸ਼ ਦੀ ਕਰੀਬ 10 ਫੀਸਦੀ ਫੌਜ ਨਾਲ ਮੋਟੀ ਠੱਗੀ ਵੱਜੀ ਹੈ,ਜਿਸ ਦੀ ਪੜਤਾਲ ਕਰਵਾਉਣ ਦੀ ਜ਼ਰੂਰਤ ਹੈ।

LEAVE A REPLY

Please enter your comment!
Please enter your name here