*ਸੰਤ ਮਹਾਰਾਜ ਅਤਰ ਸਿੰਘ ਜੀ, ਸੰਤ ਤੇਜਾ ਸਿੰਘ ਜੀ, ਸੰਤ ਬਾਬਾ ਇਕਬਾਲ ਸਿੰਘ ਜੀ ਯਾਦਗਾਰੀ ਟੂਰਨਾਮੈਂਟ ਦੇ ਦੂਜੇ ਦਿਨ ਦੇ ਚੱਲ ਰਹੇ ਟੂਰਨਾਮੈਂਟ ਦਾ ਨਤੀਜਾ ਰਿਹਾ ਬਹੁਤ ਸ਼ਾਨਦਾਰ:-*

0
28

ਮਾਨਸਾ 25 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ) ਬੀਤੇ ਦਿਨੀਂ ਅਕਾਲ ਅਕੈਡਮੀ ਭਾਈ ਦੇਸਾ(ਮਾਨਸਾ) ਵਿਖੇ ਚਾਰ ਰੋਜਾ ਇੰਟਰ ਅਕੈਡਮੀ ਟੂਰਨਾਮੈਂਟ ਦੀ ਸ਼ੁਰੂਆਤ ਹੋਈ। ਇਹ ਟੂਰਨਾਮੈਂਟ ਬਾਬਾ ਦਵਿੰਦਰਜੀਤ ਸਿੰਘ ਜੀ ਬੜੂ ਸਾਹਿਬ ਵਾਲੇ ਅਤੇ ਡਾਕਟਰ ਨੀਲਮ ਭੈਣ ਜੀ ਦੇ ਨਿਰਦੇਸ਼ਾ ਅਨੁਸਾਰ ਸਪੋਰਟਸ ਨੂੰ ਵਿਸ਼ੇਸ਼ ਤੌਰ ਤੇ ਪ੍ਰਮੋਟ ਕਰਨ ਲਈ ਸਰਦਾਰ ਸ਼ਮਸ਼ੇਰ ਸਿੰਘ ਸਪੋਰਟਸ ਇੰਚਾਰਜ ਅਤੇ ਹੋਰ ਮਾਹਰ ਕੋਚਾਂ ਦੀ ਅਗਵਾਈ ਸਦਕਾ ਵੱਖ-ਵੱਖ ਅਕੈਡਮੀਆਂ ਵਿੱਚ ਕਰਵਾਇਆ ਜਾ ਰਿਹਾ ਹੈ ਤਾਂ ਜੋ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਚੰਗੀ ਤਰ੍ਹਾਂ ਹੋ ਸਕੇ ਇਸ ਤਰ੍ਹਾਂ ਛੇ ਅਕਾਲ ਅਕੈਡਮੀਆਂ ਦਾ ਦੇ ਯਾਦਗਾਰੀ ਟੂਰਨਾਮੈਂਟ ਦੀ ਸ਼ੁਰੂਆਤ ਅਕੈਡਮੀ ਦੇ ਮੈਗਾ ਕਲਸਟਰ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਗੁਰਜੀਤ ਕੌਰ ਚਹਿਲ ਦੁਆਰਾ ਬੱਚਿਆਂ ਨੂੰ ਖੇਡਾਂ ਦੀ ਮਹੱਤਤਾ ਦੱਸ ਕੇ ਕੀਤੀ । ਇਸ ਮੰਚ ਦੀ ਭੂਮਿਕਾ ਮੈਡਮ ਸੁਮਨ ਮਦਾਨ ਤੇ ਨਵਜੋਤੀ ਮੈਡਮ ਜੀ ਨੇ ਕੀਤੀ ।
ਇਸ ਮੌਕੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਬਲਜੀਤ ਸਿੰਘ ਤੇ ਸੁਖਦੀਪ ਕੌਰ ਨੇ ਆਪਣਾ ਅਹਿਮ ਯੋਗਦਾਨ ਦਿੱਤਾ।
ਜਿਸ ਦੌਰਾਨ ਪਹਿਲੇ ਦਿਨ ਬਾਸਕਟ ਬਾਲ ਅਤੇ ਫੁਟਬਾਲ ਦੇ ਮੈਚ ਹੋਏ। ਜਿਸ ਵਿੱਚ ਵੱਖ ਵੱਖ ਅਕੈਡਮੀ ਜਿਵੇ ਅਕਾਲ ਅਕੈਡਮੀ ਚੀਮਾ ਸਾਹਿਬ, ਅਕਾਲ ਅਕੈਡਮੀ ਬੇਨੜਾ, ਅਕਾਲ ਅਕੈਡਮੀ ਉਡਤ ਸੈਦੇਵਾਲਾ, ਅਕਾਲ ਅਕੈਡਮੀ ਫ਼ਫੜੇ ਭਾਈਕੇ ਅਤੇ ਅਕਾਲ ਅਕੈਡਮੀ ਭਾਈ ਦੇਸਾ ਦੀਆਂ ਲੜਕਿਆਂ ਦੀਆਂ ਟੀਮਾਂ ਨੇ ਭਾਗ ਲਿਆ।
ਬਾਸਕਟ ਬਾਲ ਮੈਚ ਵਿੱਚ ਅਕਾਲ ਅਕੈਡਮੀ ਭਾਈ ਦੇਸਾ ਦੀ ਟੀਮ ਨੇ ਪਹਿਲਾ ਸਥਾਨ, ਅਕਾਲ ਅਕੈਡਮੀ ਚੀਮਾਂ ਸਾਹਿਬ(ਇੰਗਲਿਸ਼) ਨੇ ਦੂਜਾ ਅਤੇ ਅਕਾਲ ਅਕੈਡਮੀ ਚੀਮਾ ਸਾਹਿਬ(ਪੰਜਾਬੀ ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਇਸੇ ਤਰ੍ਹਾਂ ਫੁੱਟਬਾਲ ਮੈਚ ਵਿੱਚ ਅਕਾਲ ਅਕੈਡਮੀ ਉਡਤ ਸੈਦੇਵਾਲਾ ਨੇ ਪਹਿਲਾ ਸਥਾਨ, ਅਕਾਲ ਅਕੈਡਮੀ ਫਫੜੇ ਭਾਈਕੇ ਨੇ ਦੂਜਾ ਅਤੇ ਅਕਾਲ ਅਕੈਡਮੀ ਚੀਮਾ ਸਾਹਿਬ(ਇੰਗਲਿਸ਼ ਮੀਡੀਅਮ) ਨੇ ਤੀਜਾ ਸਥਾਨ ਪ੍ਰਾਪਤ ਕੀਤਾ ਇਸ ਤਰ੍ਹਾਂ ਹਾਕੀ ਲੜਕੀਆਂ ਵਿੱਚ ਅਕਾਲ ਅਕੈਡਮੀ ਉਡਤ, ਅਕਾਲ ਅਕੈਡਮੀ ਭਾਈ ਦੇਸਾ, ਆਹ ਕਾਲ ਅਕੈਡਮੀ ਫਫੜੇ ਭਾਈਏ। ਇਸ ਮੌਕੇ ਸਕੂਲ ਦੇ ਅਧਿਆਪਕ ਕਮਲਪ੍ਰੀਤ ਕੌਰ
ਅਮਨਦੀਪ ਕੌਰ ਕੁਲਵਿੰਦਰ ਸਿੰਘ ,ਪਰਮਿੰਦਰ ਸਿੰਘ,ਅੰਮ੍ਰਿਤਪਾਲ ਗੋਇਲ, ਹਰਦਿਆਲ ਸਿੰਘ , ਮਨਪ੍ਰੀਤ ਕੌਰ ਤੇ ਸਮੂਹ ਸਟਾਫ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ।
ਇਸ ਮੌਕੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਗੁਰਜੀਤ ਕੌਰ ਚਹਿਲ ਜੀ ਤੇ ਸੁਮਨ ਮਦਾਨ, ਬਲਜੀਤ ਸਿੰਘ, ਸੁਖਦੀਪ ਕੌਰ ਨੇ ਸਾਰੇ ਹੀ ਸਟਾਫ਼ ਦਾ ਧੰਨਵਾਦ ਕੀਤਾ। ਜੇਤੂ ਵਿਦਿਆਰਥੀਆਂ ਨੂੰ ਸੋਨ ,ਚਾਂਦੀ, ਕਾਂਸੀ ਦੇ ਤਗਮੇ ਦੇ ਕੇ ਸਨਮਾਨਿਤ ਕੀਤਾ, ਵੱਖ-ਵੱਖ ਅਕੈਡਮੀਆਂ ਤੋਂ ਆਏ ਹੋਏ ਸਰੀਰਿਕ ਸਿੱਖਿਆ ਅਧਿਆਪਕ ਬਲਵਿੰਦਰ ਸਿੰਘ, ਨਰਿੰਦਰ ਸ਼ਰਮਾ, ਪ੍ਰਿਤਪਾਲ ਕੌਰ, ਪਰਗਟ ਸਿੰਘ ਚੀਮਾ, ਕੁਲਦੀਪ ਸਿੰਘ, ਰਾਜਨ ਸਰ ਅਕਾਲ ਅਕੈਡਮੀ ਭਾਈ ਦੇਸਾ ਦੇ ਪ੍ਰਬੰਧ ਦੀ ਪ੍ਰਸ਼ੰਸਾ ਕੀਤੀ

LEAVE A REPLY

Please enter your comment!
Please enter your name here