*ਕਾਮਰੇਡ ਮਨਜੀਤ ਗਾਮੀਵਾਲਾ ਕ਼ਤਲ ਕੇਸ ਕਮਜ਼ੋਰ ਕਰਨਾ ਤੇ ਦੋ ਦੋਸ਼ੀਆਂ ਨੂੰ ਛੱਡੇ ਜਾਣ ਵਿਰੁੱਧ 2 ਮਈ ਨੂੰ ਥਾਣਾ ਬੋਹਾ ਦਾ ਘਿਰਾਓ ਕੀਤਾ ਜਾਵੇਗਾ।-ਕਾ, ਅਰਸ਼ੀ*

0
16

ਮਾਨਸਾ 25/4/25 (ਸਾਰਾ ਯਹਾਂ/ਮੁੱਖ ਸੰਪਾਦਕ) ਕੌਮਾਂਤਰੀ ਇਸਤਰੀ ਦਿਵਸ ਦੇ ਸ਼ੁੱਭ ਦਿਹਾੜੇ ਮੌਕੇ 8 ਮਾਰਚ ਨੂੰ ਦਿਨ ਦਿਹਾੜੇ, ਭਰੇ ਬਜ਼ਾਰ ਕਸਬਾ ਬੋਹਾ ਵਿੱਚ ਸੀ ਪੀ ਆਈ ਦੇ ਸੂਬਾ ਕੌਂਸਲ ਮੈਂਬਰ ਅਤੇ ਜ਼ਿਲ੍ਹਾ ਪ੍ਰਧਾਨ ਪੰਜਾਬ ਇਸਤਰੀ ਸਭਾ ਮਨਜੀਤ ਕੌਰ ਗਾਮੀਵਾਲਾ ਦਾ ਇੱਕ ਡੂੰਘੀ ਸਾਜ਼ਿਸ਼ ਤਹਿਤ ਕ਼ਤਲ ਕੀਤਾ ਗਿਆ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ, ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਸਿੰਘ ਚੋਹਾਨ ਤੇ ਜ਼ਿਲ੍ਹਾ ਸਹਾਇਕ ਸਕੱਤਰ ਸਾਥੀ ਸੀਤਾਰਾਮ ਗੋਬਿੰਦਪੁਰਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ।
ਉਹਨਾਂ ਕਿਹਾ ਕਿ ਸੀ ਪੀ ਆਈ ਸ਼ੂਰੁ ਤੋਂ ਇਹ ਗੱਲ ਕਹਿੰਦੀ ਆ ਰਹੀ ਹੈ ਕਿ ਕਤਲ ਕੋਈ ਸਾਧਾਰਨ ਘਟਨਾ ਨਹੀਂ, ਬਲਕਿ ਇੱਕ ਡੂੰਘੀ ਸਾਜ਼ਿਸ਼ ਤਹਿਤ ਕੀਤਾ ਗਿਆ ਸਿਆਸੀ ਕ਼ਤਲ ਹੈ। ਕਿਉਂਕਿ ਜਿਥੇ ਇੱਕ ਧੜੱਲੇਦਾਰ ਆਗੂ ਮਨਜੀਤ ਕੌਰ ਗਾਮੀਵਾਲਾ ਪੀੜਤਾਂ ਤੇ ਕਿਰਤੀਆਂ ਦੀ ਆਵਾਜ਼ ਬਣ ਧਿਰ ਬਣਕੇ ਹਰ ਸਮੇਂ ਖੜਦੀ ਸੀ, ਉਥੇ ਮਨਜੀਤ ਕੌਰ ਗਾਮੀਵਾਲਾ ਨੂੰ ਬੋਹਾ ਦੀ ਇੱਕ ਵਿਧਵਾ ਔਰਤ ਨੂੰ ਇਨਸਾਫ਼ ਦਿਵਾਉਣ ਲਈ ਆਪਣੇ ਆਪ ਨੂੰ ਖਤਮ ਕਰਾਉਣ ਦੀ ਕੀਮਤ ਚੁਕਾਉਣੀ ਪਈ ਹੈ।
ਇਸ ਕਤਲ ਕੇਸ ਵਿੱਚ ਮੁੱਖ ਸਾਜ਼ਿਸ਼ ਕਰਤਾ ਐਚ ਐਚ ਓ ਬੋਹਾ ਦੀ ਸੁਵੱਲੀ ਨਜ਼ਰ ਕਰਕੇ ਮੁੱਖ ਦੋਸ਼ੀ ਬਾਹਰ ਘੁੰਮ ਫਿਰ ਹੈ।ਐਸ ਐਚ ਓ ਦਾ ਲਗਾਤਾਰ ਰੋਲ਼ ਨਾ ਪੱਖੀ ਰਿਹਾ ਹੈ,ਉਹ ਸ਼ੂਰੁ ਤੋਂ ਹੀ ਕੇਸ਼ ਨੂੰ ਕਮਜ਼ੋਰ ਦਾ ਯਤਨ ਕਰਦਾ ਆ ਰਿਹਾ ਹੈ,ਉਸੇ ਕਰਕੇ ਦੋ ਦੋਸ਼ੀਆਂ ਨੂੰ ਕੇਸ਼ ਵਿੱਚੋਂ ਬਾਹਰ ਕੱਢਿਆ ਗਿਆ, ਰਹਿੰਦੇ ਦੋਸ਼ੀਆਂ ਨੂੰ ਇਸ ਕੇਸ ਵਿੱਚੋ ਬਾਹਰ ਕਰਕੇ ਕੇਸ਼ ਖਤਮ ਕਰਨ ਦੀ ਤਾਂਘ ਵਿੱਚ ਹੈ। ਲਗਭਗ ਦੋ ਮਹੀਨੇ ਬੀਤਣ ਉਪਰੰਤ ਵੀ ਰਹਿੰਦੇ ਇੱਕ ਦੋਸ਼ੀ ਨੂੰ ਗਿਰਫ਼ਤਾਰ ਨਹੀਂ ਕੀਤਾ ਗਿਆ। ਬੇਸ਼ੱਕ ਐਸ ਐਚ ਓ ਬੋਹਾ ਨੂੰ ਤਬਦੀਲ ਕਰਕੇ ਬੁਢਲਾਡਾ ਸਦਰ ਲਾਇਆ ਗਿਆ ਹੈ, ਪ੍ਰੰਤੂ ਉਸਨੂੰ ਮੁਅੱਤਲ ਕਰਨ ਸਮੇਤ ਵੱਖ ਵੱਖ ਮੰਗਾਂ ਨੂੰ ਲੈ ਕੇ ਸੀ ਪੀ ਆਈ ਨੂੰ ਮਜਬੂਰਨ ਮਨਜੀਤ ਗਾਮੀਵਾਲਾ ਨੂੰ ਇਨਸਾਫ਼ ਦਿਵਾਉਣ ਲਈ 2 ਮਈ ਸਵੇਰੇ 10 ਵਜੇ ਥਾਨਾ ਬੋਹਾ ਦਾ ਘਿਰਾਓ ਕਰਨਾ ਪੈ ਰਿਹਾ ਹੈ।
ਜਿਸ ਵਿੱਚ ਮੰਗ ਕੀਤੀ ਜਾਵੇਗੀ ਦੋਸ਼ੀ ਮੁੱਖ ਸਾਜ਼ਿਸ਼ ਕਰਤਾ ਨੂੰ ਵੀ ਬਚਾਉਣ ਵਾਲੇ ਐਸ ਐਚ ਓ ਤੁਰੰਤ ਮੁਅੱਤਲ ਕੀਤਾ ਜਾਵੇ।ਕੱਢੇ ਗਏ ਦੋ ਦੋਸ਼ੀਆਂ ਨੂੰ ਗਿਰਫ਼ਤਾਰ ਕਰਕੇ ਅਦਾਲਤ ਪੇਸ਼ ਕੀਤੇ ਜਾਣ, ਕਤਲ ਕੇਸ ਦੇ ਮੁੱਖ ਸਾਜ਼ਿਸ਼ ਕਰਤਾ ਦੀ ਡੂੰਘਾਈ ਨਾਲ ਜਾਂਚ ਕਰਕੇ ਉਸ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਰਹਿੰਦੇ ਦੋਸ਼ੀ ਨੂੰ ਬਿਨਾਂ ਦੇਰੀ ਗਿਰਫ਼ਤਾਰ ਕੀਤਾ ਜਾਵੇ।
ਕਮਿਊਨਿਸਟ ਆਗੂਆਂ ਨੇ ਜ਼ਿਲ੍ਹਾ ਮਾਨਸਾ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਨੂੰ ਉਕਤ ਘਿਰਾਓ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਸਬ ਡਵੀਜ਼ਨ ਬੁਢਲਾਡਾ ਦੇ ਸਕੱਤਰ ਸਾਥੀ ਵੇਦ ਪ੍ਰਕਾਸ਼ ਬੁਢਲਾਡਾ, ਮੀਤ ਸਕੱਤਰ ਮਲਕੀਤ ਮੰਦਰਾਂ ਤੇ ਟਰੇਡ ਯੂਨੀਅਨ ਆਗੂ ਕਾਮਰੇਡ ਜਗਸੀਰ ਰਾਏ ਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਮਈ ਥਾਨਾ ਬੋਹਾ ਦੇ ਘਿਰਾਓ ਦੀਆਂ ਤਿਆਰੀਆਂ ਆਰੰਭ ਕੀਤੀਆਂ ਜਾ ਚੁੱਕੀਆਂ ਹਨ ਤੇ ਵੱਡੀ ਗਿਣਤੀ ਵਿਚ ਵੱਖ ਵੱਖ ਪਿੰਡਾਂ ਵਿੱਚੋਂ ਪਾਰਟੀ ਵਰਕਰਾਂ, ਕਿਸਾਨ ਮਜ਼ਦੂਰ ਨੋਜਵਾਨਾ ਸਮੇਤ ਔਰਤਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ।

LEAVE A REPLY

Please enter your comment!
Please enter your name here