*ਮਜ਼ਦੂਰ ਦਿਵਸ਼ ਸਮੂਹ ਮੈਡੀਕਲ ਪ੍ਰੈਕਟੀਸ਼ਨਰ ਅਤੇ ਕਿਰਤੀ ਲੋਕਾਂ ਨੂੰ ਸਾਂਝੇ ਤੌਰ ਮਨਾਉਣ ਦਾ ਸੱਦਾ: ਗੋਇਲ ;ਪਹਿਲਗਾਮ ਵਿੱਚ ਮਾਰੇ ਗਏ ਬੇਦੋਸ਼ੇ ਲੋਕਾਂ ਨੂੰ ਇਨਸਾਫ਼ ਦੀ ਮੰਗ*

0
60

ਮਾਨਸਾ 25 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਦੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਮਾਨਸਾ , ਸੂਬਾ ਸਕੱਤਰ ਡਾ.ਗੁਰਮੇਲ ਸਿੰਘ ਮਾਛੀਕੇ , ਸੂਬਾ ਕੈਸੀਅਰ ਡਾ.ਰਾਕੇਸ਼ ਕੁਮਾਰ ਮਹਿਤਾ, ਲੀਗਲ ਐਡਵਾਈਜ਼ਰ ਡਾ. ਜਸਵਿੰਦਰ ਸਿੰਘ ਭੋਗਲ , ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਡਾ. ਦਲਬੀਰ ਸਿੰਘ ਧੰਜੂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਪੰਜਾਬ ਭਰ ਦੇ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਮਈ ਦਿਵਸ ਦੇ ਮਹਾਨ ਸਹੀਦਾਂ ਦੀ ਯਾਦ ਨੂੰ ਸਮਰਪਿਤ ਸਮੁੱਚੇ ਪੰਜਾਬ ਅੰਦਰ ਬਲਾਕ ਪੱਧਰੀ , ਜ਼ਿਲ੍ਹਾ ਪੱਧਰੀ ਅਤੇ ਭਰਾਤਰੀ ਜਥੇਬੰਦੀਆਂ ਨਾਲ ਸਾਂਝੇ ਤੌਰ ਮਨਾਉਣ ਦਾ ਕਿਰਤੀ ਲੋਕਾਂ ਨੂੰ ਵੀ ਸੱਦਾ ਦਿੱਤਾ। ਉਹਨਾਂ ਕਿਹਾ ਕਿ ਮਜ਼ਦੂਰ ਦਿਵਸ਼ ਸਮੁੱਚੇ ਮਿਹਨਤਕਸ਼ ਵਰਗ ਲਈ ਆਪਣੇ ਹੱਕੀ ਮੰਗਾਂ ਲਈ ਸੰਘਰਸ਼ ਕਰਨ ਵਾਸਤੇ ਇੱਕ ਪ੍ਰੇਰਨਾ ਸ੍ਰੋਤ ਹੈ। ਮਜ਼ਦੂਰ ਦਿਵਸ਼ ਦੇ ਮਹਾਨ ਸਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਠ ਘੰਟੇ ਕੰਮ ਦਿਹਾੜੀ ਦੀ ਮੰਗ ਨੂੰ ਪੂਰੇ ਸੰਸਾਰ ਅੰਦਰ ਲਾਗੂ ਕਰਵਾਇਆ ਸੀ। ਪਰ ਅੱਜ ਵੀ ਸਰਮਾਏਦਾਰੀ ਪੱਖੀ ਸਰਕਾਰਾਂ ਕਿਰਤ ਕਾਨੂੰਨਾਂ ਨੂੰ ਰੱਦ ਕਰਨ ਦੇ ਰਾਹ ਪਈਆਂ ਹੋਈਆਂ ਹਨ । ਭਾਰਤ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਨੂੰ ਚਾਰ ਕੋਡਾਂ ਵਿੱਚ ਬਦਲ ਕੇ ਕਿਰਤੀ ਲੋਕਾਂ ਦੇ ਸੰਘਰਸ਼ ਸਦਕਾ ਪ੍ਰਾਪਤ ਹੱਕਾਂ ਨੂੰ ਮੁੜ ਖੋਹਣ ਦੀਆਂ ਤਿਆਰੀਆਂ ਕਰ ਰਹੀ ਹੈ ਜਿਸ ਲਈ ਸਾਨੂੰ ਮਜ਼ਦੂਰ ਦਿਵਸ਼ ਦੇ ਮਹਾਨ ਸਹੀਦਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈਦੇ ਹੋਏ ਸਾਮਰਾਜੀ ਨੀਤੀਆਂ ਖਿਲਾਫ਼ ਸਾਝੇ ਸੰਘਰਸ਼ ਲਈ ਤਿਆਰ ਰਹਿਣਾ ਚਾਹੀਦਾ ਹੈ। ਉਹਨਾਂ ਪਿਛਲੇ ਦਿਨੀਂ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਵਾਪਰੀ ਅਤਿ ਦੁਖਦਾਇਕ ਘਟਨਾ ਜਿਸ ਵਿੱਚ ਨਿਹੱਥੇ ਅਤੇ ਬੇਦੋਸ਼ੇ ਲੋਕਾਂ ਨੂੰ ਜ਼ਾਤ ਧਰਮ ਅਤੇ ਨਾਂ ਪੁੱਛਣ ਤੋਂ ਬਾਅਦ ਅੰਧਾ ਧੁੰਦ ਗੋਲੀਆਂ ਦੀ ਵਛਾੜ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਕਈ ਘਰਾਂ ਦੇ ਚਿਰਾਗ ਬੁੱਝਾ ਦਿੱਤੇ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਗੈਰਮਨੁੱਖੀ ਘਟਨਾ ਦੀ ਜਾਂਚ ਕਿਸੇ ਨਿਰਪੱਖ ਏਜੰਸੀ ਤੋਂ ਕਰਵਾ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਦਿਆਂ ਇਸ ਗੁੱਥੀ ਨੂੰ ਸੁਲਝਾਉਣ ਲਈ ਉਚੇਚੇ ਪ੍ਰਬੰਧ ਕਰਨ ਦੀ ਗੁਹਾਰ ਲਗਾਉਂਦਿਆਂ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਯੋਗ ਮੁਆਵਜ਼ਾ ਅਤੇ ਜ਼ਖਮੀਆਂ ਲਈ ਇਲਾਜ਼ ਅਤੇ ਆਰਥਿਕ ਸਹਾਇਤਾ ਅਤੇ ਪਰਿਵਾਰਾਂ ਲਈ ਰੁਜ਼ਗਾਰ ਦੇ ਪ੍ਰਬੰਧ ਕਰਨ ਦੀ ਮੰਗ ਵੀ ਕੀਤੀ

LEAVE A REPLY

Please enter your comment!
Please enter your name here