*ਸੰਤ ਬਾਬਾ ਅਤਰ ਸਿੰਘ ਜੀ ਬਾਬਾ ਇਕਬਾਲ ਸਿੰਘ ਜੀ ਚਾਰ ਰੋਜਾ ਇੰਟਰ ਅਕੈਡਮੀ ਟੂਰਨਾਮੈਂਟਾਂ ਦੀ ਸ਼ੁਰੂਆਤ*

0
44

ਬੀਤੇ ਦਿਨੀਂ ਅਕਾਲ ਅਕੈਡਮੀ ਭਾਈ ਦੇਸਾ (ਮਾਨਸਾ) (ਸਾਰਾ ਯਹਾਂ/ਮੁੱਖ ਸੰਪਾਦਕ) ਚਾਰ ਰੋਜਾ ਇੰਟਰ ਅਕੈਡਮੀ ਟੂਰਨਾਮੈਂਟ ਦੀ ਸ਼ੁਰੂਆਤ ਹੋਈ।ਇਸ ਟੂਰਨਾਮੈਂਟ ਦੀ ਸ਼ੁਰੂਆਤ ਅਕੈਡਮੀ ਦੇ ਮੈਗਾ ਕਲਸਟਰ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਗੁਰਜੀਤ ਕੌਰ ਚਹਿਲ ਬੱਚਿਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਦੱਸ ਕੇ ਕੀਤੀ ਜੀ ਕੀਤੀ ਇਸ ਮੰਚ ਦੀ ਭੂਮਿਕਾ ਮੈਡਮ ਸੁਮਨ ਮੈਦਾਨ ਤੇ ਨਵਜੋਤੀ ਮੈਡਮ ਜੀ ਨੇ ਕੀਤੀ ਇਸ ਮੌਕੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਬਲਜੀਤ ਸਿੰਘ ਤੇ ਸੁਖਦੀਪ ਕੌਰ ਨੇ ਜਾਣਕਾਰੀ ਦਿੱਤੀ ਜਿਸ ਦੌਰਾਨ ਪਹਿਲੇ ਦਿਨ ਬਾਸਕਟ ਬਾਲ ਅਤੇ ਫੁਟਬਾਲ ਦਾ ਮੈਚ ਹੋਏ। ਜਿਸ ਵਿੱਚ ਵੱਖ ਵੱਖ ਅਕੈਡਮੀ ਜਿਵੇ ਅਕਾਲ ਅਕੈਡਮੀ ਚੀਮਾ ਸਾਹਿਬ, ਅਕਾਲ ਅਕੈਡਮੀ ਬੇਨੜਾ, ਅਕਾਲ ਅਕੈਡਮੀ ਉਡਤ ਸੈਦੇਵਾਲਾ, ਅਕਾਲ ਅਕੈਡਮੀ ਫ਼ਫੜੇ ਭਾਈਕੇ ਅਤੇ ਅਕਾਲ ਅਕੈਡਮੀ ਭਾਈ ਦੇਸਾ ਦੀਆਂ ਲੜਕੀਆਂ ਦੀਆਂ ਟੀਮਾਂ ਨੇ ਭਾਗ ਲਿਆ।
ਬਾਸਕਟ ਬਾਲ ਮੈਚ ਵਿੱਚ ਅਕਾਲ ਅਕੈਡਮੀ ਭਾਈ ਦੇਸਾ ਦੀ ਟੀਮ ਨੇ ਪਹਿਲਾ ਸਥਾਨ, ਅਕਾਲ ਅਕੈਡਮੀ ਉਡਤ ਸੈਦੇਵਾਲਾ ਨੇ ਦੂਜਾ ਅਤੇ ਅਕਾਲ ਅਕੈਡਮੀ ਚੀਮਾ ਸਾਹਿਬ(ਇੰਗਲਿਸ਼ ਮੀਡਿਅਮ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਫੁੱਟਬਾਲ ਮੈਚ ਵਿੱਚ ਅਕਾਲ ਅਕੈਡਮੀ ਉਡਤ ਸੈਦੇਵਾਲਾ ਨੇ ਪਹਿਲਾ ਸਥਾਨ, ਅਕਾਲ ਅਕੈਡਮੀ ਫਫੜੇ ਭਾਈਕੇ ਨੇ ਦੂਜਾ ਅਤੇ ਅਕਾਲ ਅਕੈਡਮੀ ਬੇਨੜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਦੇ ਅਧਿਆਪਕ ਕਮਲਪ੍ਰੀਤ ਕੌਰ
ਅਮਨਦੀਪ ਕੌਰ ਕੁਲਵਿੰਦਰ ਸਿੰਘ ਪਰਮਿੰਦਰ ਸਿੰਘ,ਅੰਮ੍ਰਿਤਪਾਲ ਗੋਇਲ, ਹਰਦਿਆਲ ਸਿੰਘ , ਮਨਪ੍ਰੀਤ ਕੌਰ, ਜਪਨਿੰਦਰ ਸਿੰਘ ਤੇ ਸਮੂਹ ਸਟਾਫ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਇਸ ਮੌਕੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਗੁਰਜੀਤ ਕੌਰ ਚਹਿਲ ਜੀ ਤੇ ਸੁਮਨ ਮੈਦਾਨ , ਬਲਜੀਤ ਸਿੰਘ, ਸੁਖਦੀਪ ਕੌਰ ਨੇ ਸਾਰੇ ਹੀ ਸਟਾਫ਼ ਦਾ ਧੰਨਵਾਦ ਕੀਤਾ

LEAVE A REPLY

Please enter your comment!
Please enter your name here