*ਸੰਤ ਨਿਰੰਕਾਰੀ ਮਿਸ਼ਨ ਵੱਲੋਂ ਲਾਏ ਖੂਨਦਾਨ ਕੈਂਪ ‘ਚ 100 ਯੁਨਿਟ ਖੂਨ ਇਕੱਤਰ ਮਾਨਵ ਏਕਤਾ ਦਿਵਸ*

0
271

24 ਅਪ੍ਰੈਲ 2025 (ਸਾਰਾ ਯਹਾਂ/ਮੁੱਖ ਸੰਪਾਦਕ) ਦਿਨ ਵੀਰਵਾਰ ਨੂੰ ਮਨਾਇਆ ਗਿਆ ਜਿਸ ਬਲੱਡ ਕੈਂਪ ਵਿੱਚ ਦੂਰੋਂ ਨੇੜਿਓ ਪਹੁੰਚ ਕੇ ਲਗਭਗ 100 ਤੋਂ ਵੱਧ ਖ਼ੂਨਦਾਨੀਆਂ ਨੇ ਸਵੈਇੱਛਾ ਨਾਲ ਖ਼ੂਨਦਾਨ ਕਰਕੇ ਹਿੱਸਾ ਲਿਆ।

-ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸਨ ਵੱਲੋਂ ਸਥਾਨਕ ਸੰਤ ਨਿਰੰਕਾਰੀ ਭਵਨ ਮਾਨਸਾ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਸੰਤ ਨਿਰੰਕਾਰੀ ਮਿਸ਼ਨ ਦੇ ਲਗਭਗ100 ਸ਼ਰਧਾਲੂਆਂ ਅਤੇ ਸੇਵਾਦਾਰਾਂ ਨੇ ਨਿਰਸਵਾਰਥ ਖੂਨਦਾਨ ਕੀਤਾ। ਖੂਨ ਇਕੱਠਾ ਕਰਨ ਲਈ ਬਲੱਡ ਬੈਂਕ, ਮਾਨਸਾ ਦੀ ਟੀਮ ਪਹੁੰਚੀ। ਇਸ ਖੂਨਦਾਨ ਕੈਂਪ ਦਾ ਉਦਘਾਟਨ ਸਤਿਕਾਰਯੋਗ ਸ੍ਰੀ ਰਾਮ ਕਿਸ਼ਨ ਸੰਮੀ, ਖੇਤਰੀ ਸੰਚਾਲਕ,ਮਾਨਸਾ ਨੇ ਕੀਤਾ। ਉਨ੍ਹਾਂ ਦੇ ਨਾਲ ਬਲਡ ਬੈਂਕ ਮਾਨਸਾ ਦੀ ਟੀਮ ਵੀ ਹਾਜ਼ਰ ਸਨ।

ਸਤਿਗੁਰੂ ਮਾਤਾ ਸੁਦੀਕਸਾ ਜੀ ਮਹਾਰਾਜ ਦੇ ਅਸੀਰਵਾਦ ਸਦਕਾ ਲਗਾਏ ਇਸ ਕੈਂਪ ‘ਚ 1 ਪੁੱਜੇ ਖੂਨਦਾਨੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ, ਮਨੁੱਖਤਾ ਦੀ ਭਲਾਈ ਲਈ ਹਰ ਇਕ ਨੂੰ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਮਾਨਸਾ ਬ੍ਰਾਂਚ ਦੇ ਸਂਜੋਯਕ ਦਲੀਪ ਕੁਮਾਰ ਰਵੀ ਜੀ ਨੇ ਕੈਂਪ ਵਿਚ ਹਾਜ਼ਰ ਸਮੂਹ ਪਤਵੰਤਿਆਂ ਅਤੇ ਸਮੂਹ ਖੂਨਦਾਨੀਆਂ ਦਾ ਧੰਨਵਾਦ ਕੀਤਾ। ਅਤੇ ਕਿਹਾ ਕਿ ਇਸ ਮਨੁੱਖਤਾ ਲਈ ਕੀਤੇ ਜਾ ਰਹੇ ਬਹੁਤ ਮਹੱਤਵਪੂਰਨ ਕੰਮ ਖੂਨਦਾਨ ਲਈ ਆਪ ਸਭ ਵਧਾਈ ਦੇ ਹੱਕਦਾਰ ਹੋ। ਨਿਰੰਕਾਰੀ ਮਿਸ਼ਨ ਵੱਲੋਂ ਦਿੱਲੀ ਵਿਖੇ 1980 ਵਿਚ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਮੌਕੇ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਸੀ, ਜਿਸ ਵਿਚ ਬਾਬਾ ਹਰਦੇਵ ਸਿੰਘ ਜੀ ਨੇ ਇਸ ਕੈਂਪ ਦਾ ਉਦਘਾਟਨ ਕੀਤਾ ਸੀ ਅਤੇ ਇਸ ਕੈਂਪ ਦਾ ਆਯੋਜਨ ਸੰਗਤਾਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ।ਪਿਛਲੇ 36 ਸਾਲਾਂ ਤੋਂ ਇਹ ਮਿਸਨ ਵਲੋਂ ਲੋਕਾਂ ਦੀ ਭਲਾਈ ਲਈ ਹੁਣ ਤਕ 9,317 ਖੂਨਦਾਨ ਕੈਂਪਾਂ ਵਿੱਚ 12,10,440 ਯੂਨਿਟ ਖੂਨਦਾਨ ਕੀਤਾ ਜਾ ਚੁੱਕਾ ਹੈ।ਮਾਨਸਾ ਬ੍ਰਾਂਚ ਦੇ ਮੇਮਬਰ ਨਰੇਸ਼ ਕੁਮਾਰ ਗਰਗ ਜੋ ਪੇਸ਼ੇ ਵਜੋਂ ਐਡਵੋਕੇਟ ਹਨ ਉਹਨਾਂ ਨੇ ਵੀ ਮਿਸ਼ਨ ਦੇ ਵਲੋਂ ਲਗਾਤਾਰ ਕੀਤੇ ਜਾ ਰਹੇ ਲੋਕ ਭਲਾਈ ਦੇ ਕਮਾਂ ਬਾਰੇ ਦੱਸਿਆ ਕਿ ਸੰਤ ਨਿਰੰਕਾਰੀ ਮਿਸਨ ਵੱਲੋਂ ਸਮੇਂ-ਸਮੇਂ ‘ਤੇ ਲੋਕ ਹਿੱਤਾਂ ‘ ਦੀ ਬਿਹਤਰੀ ਲਈ ਵਿਸਵ ਭਰ ਵਿੱਚ ਬਹੁਤ ਸਾਰੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸਮਾਜ ਦਾ ਸਹੀ ਵਿਕਾਸ ਹੋ ਸਕੇ, ਜਿਸ ਵਿੱਚ ਮੁੱਖ ਤੌਰ ‘ਤੇ ਸਫਾਈ ਮੁਹਿੰਮ, ਰੁੱਖ ਲਗਾਉਣਾ, ਮੁਫਤ ਮੈਡੀਕਲ ਕੈਂਪ, ਮੁਫਤ ਅੱਖਾਂ ਦਾ ਕੈਂਪ, ਕੁਦਰਤੀ ਆਫਤਾਂ ਵਿੱਚ ਲੋੜਵੰਦਾਂ ਦੀ ਮਦਦ ਆਦਿ ਦੇ ਨਾਲ-ਨਾਲ ਔਰਤਾਂ ਦੇ ਸਸ਼ਕਤੀਕਰਨ ਅਤੇ ਬਾਲ ਵਿਕਾਸ ਲਈ ਕਈ ਭਲਾਈ ਸਕੀਮਾਂ ਵੀ ਸੁਚਾਰੂ ਢੰਗ ਨਾਲ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਸਾਰੀਆਂ ਸੇਵਾਵਾਂ ਲਈ, ਮਿਸਨ ਦੀ ਸਮੇਂ-ਸਮੇਂ ‘ਤੇ ਰਾਜ ਸਰਕਾਰਾਂ ਵੱਲੋਂ ਸਲਾਘਾ ਅਤੇ ਸਨਮਾਨ ਕੀਤਾ ਜਾਂਦਾ ਰਿਹਾ ਹੈ।

LEAVE A REPLY

Please enter your comment!
Please enter your name here