*ਸ਼੍ਰੀ ਸਨਾਤਨ ਧਰਮ ਸਭਾ (ਰਜਿ:) ਮਾਨਸਾਪ੍ਰੈਸ ਨੋਟ ਮਿਤੀ 13-09-2025*

0
56

ਮਾਨਸਾ,13 ਸਤੰਬਰ  (ਸਾਰਾ ਯਹਾਂ/ਜੋਨੀ ਜਿੰਦਲ)  : ਸ਼੍ਰੀ ਸਨਾਤਨ ਧਰਮ ਸਭਾ ਰਜਿ: ਮਾਨਸਾ ਵੱਲੋਂ ਸ਼ਹਿਰ ਵਿੱਚ ਹੋਈ ਭਾਰੀ ਬਰਸਾਤ
ਕਰਕੇ ਸ਼ਹਿਰ ਵਿੱਚ ਥਾਂ ਥਾਂ ਖੜ੍ਹੇ ਗੰਦੇ ਪਾਣੀ ਵਿੱਚ ਫੈਲੇ ਮੱਖੀ ਮੱਛਰ ਅਤੇ ਹੋਰ
ਬਿਮਾਰੀਆਂ ਫੈਲਾਉਣ ਵਾਲੇ ਪੈਦਾ ਹੋਏ ਜਾਨਵਰਾਂ ਨੂੰ ਮਾਰਨ ਲਈ ਅਤੇ ਸ਼ਹਿਰ ਵਿੱਚ
ਕਿਸੇ ਵੀ ਭਿਆਨਕ ਬਿਮਾਰੀ ਨੂੰ ਫੈਲਣ ਰੋਕਣ ਲਈ ਇੱਕ ਫੋਗਿੰਗ ਮਸ਼ੀਨ ਦਾ ਪ੍ਰਬੰਧ
ਕੀਤਾ ਗਿਆ ਹੈ। ਜੋ ਕਿ ਇੱਕ ਦਾਨੀ ਸੱਜਨ ਯਸ਼ਪਾਲ ਸਿੰਗਲਾ ( ਭੋਪਾਲ ਵਾਲੇ ) ਚੰਡੀਗੜ੍ਹ
ਵਾਲਿਆ ਨੇ ਸ਼੍ਰੀ ਸਨਾਤਨ ਧਰਮ ਸਭਾ ਨੂੰ ਦਾਨ ਵਜੋਂ ਦਿੱਤੀ ਹੈ। ਇਸ ਦੀ ਜਾਣਕਾਰੀ
ਦਿੰਦਿਆ ਸਭਾ ਦੇ ਪ੍ਰਧਾਨ ਸਮੀਰ ਛਾਬੜਾ ਅਤੇ ਜਨਰਲ ਸਕੱਤਰ ਰਮੇਸ਼ ਟੋਨੀ ਨੇ ਦੱਸਿਆ
ਕਿ ਇਹ ਫੋਗਿੰਗ ਮਸ਼ੀਨ ਸ਼ਹਿਰ ਵਿੱਚ ਲਗਾਤਾਰ ਇੱਕ ਮਹੀਨਾ ਹਵਾ ਵਿੱਚ ਗੈਸ ਦਾ ਛਿੜਕਾਅ
ਕਰੇਗੀ ਜਿਸ ਨਾਲ ਜੋ ਬਰਸਾਤਾਂ ਕਰਕੇ ਸ਼ਹਿਰ ਵਿੱਚ ਮੱਖੀ ਮੱਛਰ ਅਤੇ ਹੋਣ ਜਾਨ ਲੇਵਾ ਜਾਨਵਰ
ਪੈਦਾ ਹੋਏ ਹਨ ਅਤੇ ਕਿਸੇ ਵੇਲੇ ਵੀ ਭਿਆਨਕ ਬਿਮਾਰੀ ਫੈਲਾ ਸਕਦੇ ਹਨ। ਉਹ ਇਸ
ਛਿੜਕਾਅ ਨਾਲ ਖਤਮ ਹੋ ਜਾਣਗੇ ਅਤੇ ਸ਼ਹਿਰ ਵਿੱਚ ਕੋਈ ਵੀ ਜਾਣਲੇਵਾ ਭਿਆਨਕ ਬਿਮਾਰੀ
ਨਹੀਂ ਫੈਲੇਗੀ ਅਤੇ ਆਮ ਲੋਕਾਂ ਦਾ ਜਨ ਜੀਵਨ ਸੁਰੱਖਿਅਤ ਬਣਿਆ ਰਹੇਗਾ। ਇਸ ਮੌਕੇ
ਉਹਨਾਂ ਕਿਹਾ ਕਿ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਅਜਿਹੇ ਹੀ ਲੋਕ ਭਲਾਈ
ਕੰਮ ਜਾਰੀ ਰਹਿਣਗੇ। ਸਭਾ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਹਿਰ ਵਿੱਚ ਪੁਰਜੋਰ ਪ੍ਰਸ਼ੰਸਾ
ਹੋ ਰਹੀ ਹੈ। ਇਸ ਮੌਕੇ ਉਹਨਾਂ ਨਾਲ ਕੈਸ਼ੀਅਰ ਰਕੇਸ਼ ਗੁਪਤਾ, ਜੁਆਇਟ ਸੈਕਟਰੀ ਰਕੇਸ਼
ਬਿੱਟੂ, ਰੁਲਦੂ ਰਾਮ ਨੰਦਗੜ੍ਹ, ਇਸ਼ਵਰ ਗੋਇਲ, ਰਾਜ ਕੁਮਾਰ ਮਿੱਤਲ, ਸੰਨੀ, ਨਸੀਬ ਚੰਦ,
ਵਿਨੈ ਪਾਲ, ਵਿਨੋਦ ਗੁਗਨ, ਅਸ਼ੋਕ ਲਾਲੀ, ਰਮੇਸ਼ ਕੁਮਾਰ, ਅੰਕੁਸ਼, ਮੁਕੇਸ਼, ਸੰਤ ਲਾਲ
ਨਾਗਪਾਲ ਆਦਿ ਹਾਜਰ ਸਨ।

ਜਾਰੀ ਕਰਤਾ :-
ਰਮੇਸ਼ ਟੋਨੀ
ਜਨਰਲ ਸਕੱਤਰ

LEAVE A REPLY

Please enter your comment!
Please enter your name here