*ਕੁਦਰਤੀ ਆਫ਼ਤ ਹੜਾ ਦੀ ਮਾਰ ਸਬੰਧੀ ਹਰ ਸੰਭਵ ਮਦਦ ਕਰਨ ਦੇ ਆਦੇਸ਼- ਪੰਜਾਬ ਪ੍ਰਧਾਨ ਮਹਿੰਦਰ ਸਿੰਘ ਸਿੱਧੂ*

0
25

ਬਠਿੰਡਾ, 13 ਸਤੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸਾਨ ਵਿੰਗ ਦੇ ਪੰਜਾਬ ਪ੍ਰਧਾਨ ਸਰਦਾਰ ਮੋਹਿੰਦਰ ਸਿੰਘ ਸਿੱਧੂ ਜੀ ਦੀ ਅਗਵਾਈ ਹੇਠ ਕਿਸਾਨ ਵਿੰਗ ਦੇ ਅਹੁਦੇਦਾਰ ਸਹਿਬਾਨ ਦੀ ਮੀਟਿੰਗ ਬਠਿੰਡਾ ਸਰਕਟ ਹਾਊਸ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਪਾਰਟੀ ਦੇ ਵਿਸਥਾਰ ਦੇ ਸਬੰਧੀ ਅਤੇ ਪੰਜਾਬ ਵਿੱਚ ਆਈ ਕੁਦਰਤੀ ਆਫ਼ਤ ਹੜਾ ਦੀ ਮਾਰ ਸਬੰਧੀ ਹਰ ਸੰਭਵ ਮਦਦ ਕਰਨ ਦੇ ਆਦੇਸ਼ਾਂ ਨੂੰ ਲਾਗੂ ਕਰਨ ਲਈ ਮਾਣਯੋਗ ਪੰਜਾਬ ਪ੍ਰਧਾਨ ਮਹਿੰਦਰ ਸਿੰਘ ਸਿੱਧੂ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਮਾਂ ਪੰਜਾਬ ਦੇ ਨਾਲ ਖੜ੍ਹੇ ਹੋ ਕੇ ਮੱਦਦ ਕਰਨ ਦਾ ਹੈ। ਉਹਨਾਂ ਕਿਹਾ ਕਿ ਆਪਣਾ ਵਿੰਗ ਹੀ ਕਿਸਾਨ ਵਿੰਗ ਹੈ ਇਸ ਲਈ ਕਿਸਾਨੀ ਨਾਲ ਹਰ ਵਰਗ ਜੁੜਿਆ ਹੋਇਆ ਹੈ। ਇਸ ਲਈ ਤੁਸੀਂ ਸਾਰਿਆਂ ਨੇ ਹਮੇਸ਼ਾ ਕਿਸਾਨ ਮਜ਼ਦੂਰ ਤੋਂ ਇਲਾਵਾ ਹਰ ਵਰਗ ਦੀ ਸੇਵਾ ਵਿੱਚ ਹਮੇਸ਼ਾ ਤਤਪਰ ਰਹਿਣਾ ਹੈ। ਇਸ ਸਮੇਂ ਮਾਲਵਾ ਜੋਨ ਦੇ ਇੰਚਾਰਜ ਸਰਦਾਰ ਚਰਨਜੀਤ ਸਿੰਘ ਅੱਕਾਂਵਾਲੀ ਨੇ ਹਾਜ਼ਰੀਨ ਸਾਰੇ ਸਾਥੀਆਂ ਨੂੰ ਪਾਰਟੀ ਦਾ ਕੰਮ ਇਮਾਨਦਾਰੀ ਅਤੇ ਵਫ਼ਾਦਾਰੀ ਨਾਲ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਕੰਮ ਕਰਨ ਵਾਲੇ ਸਾਥੀਆਂ ਨੂੰ ਵਧੀਆ ਰੁਤਬੇ ਬਖ਼ਸ਼ੇ ਹਨ। ਉਨ੍ਹਾਂ ਨੇ ਵੀ ਹੜ ਪ੍ਰਭਾਵਿਤ ਲੋਕਾਂ ਦੀ ਮੱਦਦ ਕਰਨ ਦੀ ਸਾਰਿਆ ਨੂੰ ਅਪੀਲ ਕੀਤੀ। ਇਸ ਸਮੇਂ ਮਾਲਵਾ ਜੋਨ 2 ਤੋਂ ਇੰਚਾਰਜ ਪਰਮਜੀਤ ਸਿੰਘ ਕੋਟ ਫੱਤਾ ਨੇ ਵੀ ਸਾਰੇ ਸਾਥੀਆਂ ਨੂੰ ਸਬੋਧਿਨ ਕੀਤਾ। ਇਸ ਸਮੇਂ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮੁਕਤਸਰ, ਬਠਿੰਡਾ, ਮਾਨਸਾ , ਬਰਨਾਲਾ, ਫਾਜਿਲਕਾ, ਫਿਰੋਜਪੁਰ ਅਤੇ ਸਾਰੇ ਜਿਲ੍ਹਿਆਂ ਦੇ ਹਲਕਿਆਂ ਦੇ ਹਲਕਾ ਇੰਚਾਰਜ ਕਿਸਾਨ ਵਿੰਗ ਹਾਜਰ ਸਨ।

LEAVE A REPLY

Please enter your comment!
Please enter your name here