*ਮਾਨਸਾ ਜ਼ਿਲ੍ਹੇ ਨਾਲ ਸਬੰਧਤ 2025 ਵਿੱਚ ਦਸਵੀਂ ਪਾਸ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ*

0
94

ਮਾਨਸਾ, 13 ਸਤੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਮਾਨਸਾ ਜ਼ਿਲ੍ਹੇ ਨਾਲ ਸਬੰਧਤ 2025 ਵਿੱਚ ਦਸਵੀਂ ਪਾਸ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ। ਪੀ ਐਮ ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈ ਕੇ ਮਾਨਸਾ ਵਿੱਚ ਵਿੱਦਿਅਕ ਵਰ੍ਹੇ 2025-26 ਲਈ ਗਿਆਰਵੀਂ ਸਾਇੰਸ ਜਮਾਤ ਵਿੱਚ ਖਾਲੀ ਸੀਟਾਂ ਉਪਰ ਦਾਖ਼ਲੇ ਲਈ ਫਾਰਮ ਭਰਨ ਦਾ ਮੌਕਾ। ਮਾਨਸਾ ਜ਼ਿਲ੍ਹੇ ਵਿੱਚ 2025 ਵਿੱਚ ਦਸਵੀਂ ਪਾਸ ਵਿਦਿਆਰਥੀਆਂ ਲਈ ਹੈ l ਜਿਸ ਦੀ ਅੰਤਿਮ ਮਿਤੀ 23 ਸਤੰਬਰ 2025 ਹੈ l ਫਾਰਮ ਭਰਨ ਵਾਲੇ ਵਿਦਿਆਰਥੀ ਦਾ ਜਨਮ 1-06-2008 ਤੋੰ 31-07-2010 (ਦੋਵੇਂ ਦਿਨ ਮਿਲਾ ਕੇ ) ਹੋਣਾ ਚਾਹੀਦਾ ਹੈ l ਉਸਨੇ ਦਸਵੀਂ ਜਮਾਤ 2024-2025 ਵਿੱਚ ਮਾਨਸਾ ਜਿਲ੍ਹਾ ਵਿੱਚੋ ਕਿਸੇ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਤੋੰ ਪਾਸ ਕੀਤੀ ਹੋਵੇ l ਉਸਨੇ ਦਸਵੀਂ ਜਮਾਤ ਵਿੱਚੋਂ 60% ਅੰਕ ਪ੍ਰਾਪਤ ਕਿਤੇ ਹੋਣ ਅਤੇ ਸਾਇੰਸ ਵਿਸ਼ੇ ਲਈ ਸਾਇੰਸ ਵਿੱਚੋਂ 60% ਅਤੇ ਮੈਥ ਵਿਸ਼ੇ ਦੀ ਚੋਣ ਲਈ ਮੈਥ ਵਿੱਚੋਂ 60% ਅੰਕ ਲਾਜ਼ਮੀ ਹਨ l ਫਾਰਮ ਵਿਦਿਆਲਿਆ ਵਿੱਚੋਂ ਪ੍ਰਾਪਤ ਕਰ ਸਕਦੇ ਹੋ ਅਤੇ ਵਿਦਿਆਲਿਆ ਵਿੱਚ ਆ ਕੇ ਆਫ਼ ਲਾਈਨ ਨਵੋਦਿਆ ਸਕੂਲ ਵਿੱਚ ਜਮ੍ਹਾ ਕਰ ਸਕਦੇ ਹੋ l ਇੱਕ ਫੋਟੋ, ਦਸਵੀਂ ਜਮਾਤ ਦੀ DMC ਦੀ ਫੋਟੋ ਕਾਪੀ, ਜਰੂਰੀ ਹੈ l ਇਹ ਜਾਣਕਾਰੀ ਪ੍ਰਿੰਸੀਪਲ ਸ਼੍ਰੀਮਤੀ ਕੁਸੁਮ ਗੁਪਤਾ ਵੱਲੋਂ ਦਿੱਤੀ ਗਈ ਹੈ।

LEAVE A REPLY

Please enter your comment!
Please enter your name here