*ਸ਼੍ਰੀ ਰਾਮ ਲੀਲਾ ਜੀ ਦੀ ਆਖਿ਼ਰੀ ਨਾਈਟ ਦੌਰਾਨ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦਾ ਹੋਇਆ ਰਾਜ ਤਿਲਕ*

0
86

ਮਾਨਸਾ 04 ਅਕਤੂਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) 
ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਦੀ ਸੁਨਿਹਰੀ ਸਟੇਜ਼ ਤੋਂ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਦੀ ਆਖਿ਼ਰੀ ਨਾਈਟ ਵਿੱਚ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੇ ਰਾਜ ਤਿਲਕ ਦੇ ਦ੍ਰਿਸ਼ ਦਿਖਾਏ ਗਏ।ਜਿਨ੍ਹਾਂ ਨੂੰ ਦੇਖ ਕੇ ਪ੍ਰਭੂ ਸ਼੍ਰੀ ਰਾਮ ਜੀ ਦੇ ਭਗਤਾਂ ਨੇ ਆਪਣੀ ਖੁਸ਼ੀ ਪ੍ਰਗਟਾਈ।ਸ਼੍ਰੀ ਰਾਮ ਲੀਲਾ ਜੀ ਦੀ ਆਖਿ਼ਰੀ ਨਾਈਟ ਦਾ ਉਦਘਾਟਨ ਉੱਘੇ ਸਮਾਜ ਸੇਵੀ ਅਤੇ 140 ਵਾਰ ਖੂਨਦਾਨ ਕਰਨ ਵਾਲੇ ਸ਼੍ਰੀ ਸੰਜੀਵ ਪਿੰਕਾ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਸ਼ਲਾਘਾ ਦਾ ਪਾਤਰ ਹੈ ਜੋ ਨਵੀਂ ਪੀੜ੍ਹੀ ਨੂੰ ਪ੍ਰਭੂ ਦੇ ਚਰਨਾਂ ਨਾਲ ਜੋੜ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੱਲਬ ਦੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਸ਼੍ਰੀ ਅਸ਼ੋਕ ਗਰਗ ਅਤੇ ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਨੇ ਦੱਸਿਆ ਕਿ 02 ਅਕਤੂਬਰ ਨੂੰ ਦੁਸਿ਼ਹਰੇ ਦਾ ਤਿਓਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ, ਜੋ ਕਿ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ।ਉਨ੍ਹਾਂ ਦੱਸਿਆ ਕਿ ਰਾਵਣ ਵਧ ਉਪਰੰਤ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦਾ ਰਾਜ ਤਿਲਕ ਕੀਤਾ ਗਿਆ ਅਤੇ ਉਨ੍ਹਾਂ ਦਾ ਗੁਨਗਾਨ ਕੀਤਾ ਗਿਆ।ਇਸ ਮੌਕੇ ਸ਼੍ਰੀ ਹਨੂੰਮਾਨ ਜੀ ਨੇ ‘ਛਮ—ਛਮ ਨਾਚੇ ਦੇਖੋ ਵੀਰ ਹਨੂੰਮਾਨਾ* ਭਜਨ *ਤੇ ਮਗਨ ਨਾਲ ਝੂਮ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ, ਜਿਸ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ ਅਤੇ ਉਨ੍ਹਾਂ ਸਾਹਮਣੇ ਨਤਮਸਤਕ ਹੋਏ।


ਪ੍ਰਧਾਨ ਐਕਟਰ ਬਾਡੀ ਸ਼੍ਰੀ ਸੋਨੂ ਰੱਲਾ ਨੇ ਦੱਸਿਆ ਕਿ ਰਾਜ ਤਿਲਕ ਦੀ ਨਾਈਟ ਦੇ ਸ਼ੁਰੂਆਤ ਵਿੱਚ ਪੰਡਿਤ ਸ਼੍ਰੀ ਪੁਨੀਤ ਸ਼ਰਮਾ ਗੋਗੀ ਜੀ ਵੱਲੋਂ ਵਿਧੀਵੱਤ ਪੂਜਾ—ਅਰਚਨਾ ਕੀਤੀ ਗਈ।ਉਨ੍ਹਾਂ ਦੱਸਿਆ ਕਿ ਰਾਜ ਤਿਲਕ ਵਿੱਚ ਸ਼੍ਰੀ ਰਾਮ ਚੰਦਰ ਜੀ ਦੀ ਭੂਮਿਕਾ ਡਾ. ਵਿਕਾਸ ਸ਼ਰਮਾ, ਮਾਤਾ ਸੀਤਾ ਜੁਨੇਦ, ਸ਼੍ਰੀ ਲਕਸ਼ਮਣ ਜੀ ਸੋਨੂੰ ਰੱਲਾ, ਹਨੂੰਮਾਨ ਜੀ ਆਰੀਅਨ ਸ਼ਰਮਾ, ਭਰਤ ਜੀ ਵਿਪਨ ਅਰੋੜਾ, ਸ਼ਤਰੂਘਨ ਜੀ ਗਗਨਦੀਪ ਵਿੱਕੀ ਅਤੇ ਰਿਸ਼ੀ ਵਿਸਿ਼ਸ਼ਟ ਜੀ ਦੀ ਭੂਮਿਕਾ ਮਨੋਜ ਅਰੋੜਾ ਵੱਲੋਂ ਬਾਖੂਬੀ ਨਿਭਾਈ ਗਈ।


ਇਸ ਸਮੁੱਚੀ ਸ਼੍ਰੀ ਰਾਮ ਲੀਲਾ ਦੇ ਮੰਚਨ ਵਿੱਚ ਜਨਰਲ ਸਕੱਤਰ ਸ਼੍ਰੀ ਬਲਜੀਤ ਸ਼ਰਮਾ, ਸੀਨੀਅਰ ਵਾਇਸ ਪ੍ਰਧਾਨ ਪ੍ਰੇ੍ਮ ਕੁਮਾਰ ਜਿੰਦਲ, ਵਾਇਸ ਪ੍ਰਧਾਨ ਸੁਰਿੰਦਰ ਨੰਗਲੀਆ, ਬਿਲਡਿੰਗ ਇੰਚਾਰਜ ਵਰੁਣ ਬਾਂਸਲ ਵੀਨੂੰ, ਡਾਇਰੈਕਟਰ ਪ੍ਰਵੀਨ ਟੋਨੀ ਸ਼ਰਮਾ, ਵਿਨੋਦ ਪਠਾਨ, ਮੁਕੇਸ਼ ਬਾਂਸਲ, ਕੇ.ਸੀ. ਸ਼ਰਮਾ, ਤਰਸੇਮ ਹੋਂਡਾ, ਪਰਮਜੀਤ ਜਿੰਦਲ, ਸਰਪ੍ਰਸਤ ਜਗਮੋਹਨ ਸ਼ਰਮਾ, ਕੈਸ਼ੀਅਰ ਸੁ਼ਸ਼ੀਲ ਕੁਮਾਰ ਵਿੱਕੀ, ਧਰਮਪਾਲ ਸ਼ੰਟੂ, ਵਾਈਸ ਪ੍ਰਧਾਨ ਐਕਟਰ ਬਾਡੀ ਸ਼੍ਰੀ ਰਾਜੇਸ਼ ਪੁੜਾ, ਇੰਦਰਜੀਤ ਗਰਗ, ਸਟੇਜ਼ ਸਕੱਤਰ ਅਰੁਣ ਅਰੋੜਾ, ਸੀਨਰੀ ਇੰਚਾਰਜ ਰਾਜ ਕਮੁਾਰ ਰਾਜੀ, ਦੀਪਕ ਕੁਮਾਰ ਦੀਪੂ, ਪੰਡਾਲ ਇੰਚਾਰਜ ਮਾਸਟਰ ਕ੍ਰਿਸ਼ਨ ਕੁਮਾਰ, ਬੰਟੀ ਸ਼ਰਮਾ, ਵਿਸ਼ਾਲ ਸ਼ਰਮਾ ਵਿੱਕੀ, ਰਮੇਸ਼ ਬਚੀ, ਅਸ਼ੋਕ ਕੁਮਾਰ ਟੀਟਾ, ਮਨਜੀਤ ਬੱਬੀ, ਕੇਵਲ ਅਜਨਬੀ, ਬਨਵਾਰੀ ਲਾਲ ਬਜਾਜ ਤੇ ਨਵਜੋਤ ਬੱਬੀ, ਅਮਨ ਗੁਪਤਾ, ਰਿੰਕੂ ਬਾਂਸਲ, ਹਾਰਮੋਨੀਅਮ ਪਲੇਅਰ ਮੋਹਨ ਸੋਨੀ, ਢੋਲਕ ਵਾਦਕ , ਪਲੇਬੈਕ ਮਿਊਜਿ਼ਕ ਇਫੈਕਟ ਪ੍ਰੋਗਰਾਮਰ ਸ਼੍ਰੀ ਗੋਰਵ ਬਜਾਜ ਅਤੇ ਯੋਗੇਸ਼ ਕੁਮਾਰ, ਗੋਰਾ ਸ਼ਰਮਾ, ਜੀਵਨ ਜੁਗਨੀ, ਰਾਜੂ ਬਾਵਾ, ਥਾਲੀ ਇੰਚਾਰਜ ਜਗਨਨਾਥ ਕੋਕਲਾ, ਹੈਰੀ, ਅਨੀਸ਼ ਕੁਮਾਰ, ਬੀਬਾ ਬਜਾਜ, ਸਮਰ ਸ਼ਰਮਾ, ਚੇਤਨ, ਸਾਹਿਲ, ਧਰੁਵ ਰੱਲਾ, ਦੀਪਕ, ਬੰਟੀ, ਮਨੀ, ਹੈਪੀ, ਸੰਜੂ, ਹਰਮਨ, ਵਿਸ਼ਾਲ ਤੋਂ ਇਲਾਵਾ ਹੋਰ ਵੀ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਮਹੱਤਵਪੂਰਨ ਭੂਮਿਕਾ ਨਿਭਾਈ ਗਈ।

LEAVE A REPLY

Please enter your comment!
Please enter your name here