*ਵਿਰਸਾ ਸੰਭਾਲ ਮੰਚ ਵੱਲੋਂ ਮਨਾਇਆ ਗਿਆ ਪੰ. ਸ਼ਰਧਾ ਰਾਮ ਫਿੱਲੌਰੀ ਜੀ ਦਾ ਜਨਮ ਦਿਹਾਡ਼ਾ*

0
14

ਸ੍ਰੀ ਮੁਕਤਸਰ ਸਾਹਿਬ, 04 ਅਕਤੂਬਰ (ਸਾਰਾ ਯਹਾਂ/ਮਨੀਸ਼ ਕੁਮਾਰ)- ਵਿਰਸਾ ਸੰਭਾਲ ਮੰਚ ਵੱਲੋਂ ਸ਼ਹਿਰ ਚ ਵੱਖ-ਵੱਖ ਥਾਵਾਂ ਤੇ ਓਮ ਜੈ ਜਗਦੀਸ਼ ਹਰੇ ਆਰਤੀ ਦੇ ਰਚਇਤਾ ਪੰ. ਸ਼ਰਧਾ ਰਾਮ ਫਿੱਲੌਰੀ ਜੀ ਦਾ ਜਨਮ ਦਿਹਾਡ਼ਾ ਮਨਾਇਆ ਗਿਆ। ਬੈਂਕ ਰੋਡ ਸਥਿਤ ਸ੍ਰੀ ਮਹਾਂਦੇਵ ਮੰਦਿਰ ਅਤੇ ਅਬੋਹਰ ਰੋਡ ਬਾਈਪਾਸ ਸਥਿਤ ਮਾਤਾ ਚਿੰਤਪੂਰਣੀ ਮੰਦਰ ਵਿਖੇ ਪੰ. ਸ਼ਰਧਾ ਰਾਮ ਫਿੱਲੌਰੀ ਜੀ ਦੇ ਜਨਮ ਦਿਵਸ ਨੂੰ ਸਮਰਪਤ ਪ੍ਰੋਗਰਾਮ ਹੋਏ। ਇਸ ਮੌਕੇ ਸ. ਪਰਮਿੰਦਰ ਸਿੰਘ ਬੱਬਰ ਨੇ ਪੰ. ਸ਼ਰਧਾ ਰਾਮ ਜੀ ਦੀ ਜੀਵਨੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰ. ਜੀ ਮਹਾਨ ਵਿਦਵਾਨ ਸ਼ਖਸ਼ੀਅਤ ਸਨ। ਜਿਨਾਂ ਨੇ ਅਨੇਕਾਂ ਹਿੰਦੀ ਪੰਜਾਬੀ ਸਾਹਿਤਕ ਰਚਨਾਵਾਂ ਦਿੱਤੀਆਂ। ਉਹਨਾਂ ਨੇ ਬਾਲ ਵਿਆਹ ਵਰਗੀਆਂ ਕੁਪ੍ਰਥਾਵਾਂ ਦੇ ਵਿਰੁੱਧ ਖੁੱਲ੍ਹ ਕੇ ਆਵਾਜ਼ ਬੁਲੰਦ ਕੀਤੀ। ਵਿਧਵਾਵਾਂ ਦੇ ਦੁੱਖ-ਦਰਦ ਨੂੰ ਸਮਝਦਿਆਂ ਉਨ੍ਹਾਂ ਨੇ ਉਨ੍ਹਾਂ ਦੇ ਜੀਵਨ ਵਿੱਚ ਸੁਧਾਰ ਲਈ ਸਿਫ਼ਾਰਸ਼ ਕੀਤੀ। ਇਸ ਮੌਕੇ ਜਿਲਾ ਸੰਯੋਜਕ ਸਤੀਸ਼, ਜਿਲਾ ਸਹਿ ਸੰਯੋਜਕ ਸ. ਗੁਰਪ੍ਰੀਤ ਸਿੰਘ, ਰਜਿੰਦਰ, ਲੱਡੂ ਧਵਨ ਸਮੇਤ ਵੱਡੀ ਗਿਣਤੀ ਚ ਲੋਕ ਮੌਜੂਦ ਸਨ।

LEAVE A REPLY

Please enter your comment!
Please enter your name here