

ਬੁਢਲਾਡਾ 4 ਅਕਤਬੂਰ (ਸਾਰਾ ਯਹਾਂ/ਅਮਨ ਮਹਿਤਾ) ਸਥਾਨਕ ਪੁਰਾਣੀ ਗੈਸ ਏਜੰਸੀ ਰੋਡ ਵਾਲਾ ਜੋ ਰਸਤਾ ਹੁਣ ਬਹੁਤ ਹੀ ਖ਼ਰਾਬ ਹੋ ਚੁੱਕਿਆ ਸੀ ,ਉਹ ਦੁਕਾਨਦਾਰਾਂ ਵਲੋਂ ਲਿਖ਼ਤੀ ਬੇਨਤੀ ਕਰਨ ਅਤੇ ਖਰਚੇ ਲਈ ਫੰਡ ਇਕੱਠਾ ਕਰਨ ਤੋਂ ਬਾਅਦ ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਇਸ ਰਸਤੇ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਸਥਾਨਕ ਨਿਵਾਸੀ ਡਾਕਟਰ ਅਮਨਦੀਪ ਗੋਇਲ , ਕਾਮਰੇਡ ਹੰਸ ਰਾਜ ਸਰਪੰਚ ਅਤੇ ਸ਼ਮੀ ਕਬਾੜ ਵਾਲਿਆਂ ਨੇ ਦੱਸਿਆ ਕਿ ਇਸ ਪੁਰਾਣੀ ਟੁੱਟੀ ਸੜਕ ਤੇ ਹੁਣ ਬਹੁਤ ਦੁਰਘਟਨਾਵਾਂ ਹੋਣ ਲੱਗ ਪਈਆਂ ਹਨ। ਪਿਛਲੇ ਦਿਨਾਂ ਵਿੱਚ ਵੀ ਡੀ ਏ ਵੀ ਸਕੂਲ ਦੇ 2 ਬੱਚੇ ਬੁਰੀ ਤਰ੍ਹਾਂ ਗਿਰੇ। ਇੱਕ ਨੂੰ ਟਾਂਕੇ ਵੀ ਲੱਗੇ। ਸ਼ਹਿਰ ਨੂੰ ਜਾਣ ਲਈ ਮੁੱਖ ਰਸਤਾ ਹੈ। ਮੀਂਹ ਮੌਕੇ ਪਾਣੀ ਖੜ ਜਾਣ ਸਮੇਂ ਤਾਂ ਬਹੁਤ ਰਾਹਗੀਰ ਡਿਗਦੇ ਹਨ। ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਈ ਓ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇੱਥੋਂ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਵਲੋਂ ਵਾਰ ਵਾਰ ਬੇਨਤੀ ਕਰਨ ਅਤੇ 40 ਹਜ਼ਾਰ ਰੁਪਏ ਤੋਂ ਵੱਧ ਫੰਡ ਇਕੱਠਾ ਕਰਕੇ ਦੇਣ ਉਪਰੰਤ ਸੰਸਥਾ ਨੇ ਇਹ ਭਲਾਈ ਕਾਰਜ਼ ਕਰਨ ਦਾ ਫੈਸਲਾ ਕੀਤਾ ਕਿਉਂਕਿ ਸਾਡੀ ਸੰਸਥਾ ਭਲਾਈ ਕੇਂਦਰ ਹੈ ਅਤੇ ਭਲਾਈ ਦੇ ਹੀ ਕਾਰਜ਼ ਕਰਨੇ ਹਨ। ਡੀ ਏ ਵੀ ਅਤੇ ਸਰਕਾਰੀ ਸੈਕੰਡਰੀ ਸਕੂਲ ਦੇ ਬੱਚਿਆਂ ਲਈ ਵੀ ਇਹੀ ਮੁੱਖ ਰਸਤਾ ਹੈ। ਇੱਥੋਂ ਦੇ ਬਹੁਤੇ ਦੁਕਾਨਦਾਰ ਮਹੀਨਾਵਾਰ ਫੰਡ ਮੈਂਬਰ ਵੀ ਹਨ ਅਤੇ ਫੰਡ ਮੈਂਬਰਾਂ ਦੀ ਵੀ ਮੰਨਣੀ ਪੈਂਦੀ ਹੈ। ਕੁਲਦੀਪ ਸਿੰਘ ਅਨੇਜਾ ਅਤੇ ਵਿਜੈ ਗੋਇਲ ਨੇ ਕਿਹਾ ਕਿ ਮੀਹਾਂ ਕਾਰਨ ਰਸਤਾ ਪਹਿਲਾਂ ਨਾਲੋਂ ਬਹੁਤ ਵੱਧ ਖ਼ਰਾਬ ਹੋ ਗਿਆ ਹੈ। ਇਸ ਲਈ ਸ਼ਹਿਰ ਵਾਸੀਆਂ ਦੇ ਸਹਿਯੋਗ ਦੀ ਲੋੜ ਹੈ। ਆਪਣੇ ਹੀ ਬੱਚੇ ਅਤੇ ਰਾਹਗੀਰ ਲੰਘਦੇ ਹਨ। ਇਸ ਲਈ ਬੇਨਤੀ ਹੈ ਕਿ ਇਸ ਵਿਸ਼ੇਸ਼ ਭਲਾਈ ਕਾਰਜ਼ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਕਿਰਪਾਲਤਾ ਕਰੋ ਤਾਂ ਜੋ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ। ਪ੍ਰਿੰਸੀਪਲ ਬੁੱਧ ਰਾਮ ਜੀ, ਸਤੀਸ਼ ਸਿੰਗਲਾ ਜੀ, ਪ੍ਰਧਾਨ ਜੀ ਸਾਰੇ ਸਾਡੀ ਸੰਸਥਾ ਦੇ ਫੰਡ ਮੈਂਬਰ ਹਨ। ਉਹਨਾਂ ਦਾ ਯੋਗਦਾਨ ਵੀ ਇਸ ਵਿੱਚ ਹੈ ਪਰ ਕਈ ਵਾਰ ਮਜ਼ਬੂਰੀ ਹੁੰਦੀ ਹੈ। ਮਾਨਸਾ ਤਾਂ ਆਪਣੇ ਤੋਂ ਵੀ ਬਹੁਤ ਬੁਰਾ ਹਾਲ ਹੈ।ਕੁੱਝ ਕੰਮ ਆਪਣੇ ਲਈ ਆਪ ਵੀ ਕਰਨੇ ਪੈਂਦੇ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਬੀਰ ਸਿੰਘ ਕੈਂਥ, ਪੱਪੂ ਕੇਬਲ ਵਾਲੇ, ਬਲਜਿੰਦਰ ਸ਼ਰਮਾ,ਕਰੁਣ ਬਾਂਸਲ ,ਨੱਥਾ ਸਿੰਘ, ਗਿਆਨੀ ਰਾਮ ਸਮੇਤ ਹੋਰ ਦੁਕਾਨਦਾਰ, ਮਿਸਤਰੀ ਅਤੇ ਮਜ਼ਦੂਰ ਹਾਜ਼ਰ ਸਨ।























