

ਮਾਨਸਾ, 04 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਸ਼੍ਰੀ ਰਾਮ ਬਾਗ ਦੀ ਬੈਕ ਸਾਈਡ ਤੇ ਸ਼੍ਰੀ ਰਾਮ ਬਾਗ ਚੈਰੀਟੇਬਲ ਸੁਸਾਇਟੀ ਵੱਲੋਂ ਇੱਕ ਕਿੱਲੇ ਵਿੱਚ ਸ਼ਾਂਤੀ ਭਵਨ ਦੀ ਉਸਾਰੀ ਚਲ ਰਹੀ ਹੈ। ਇੱਕ ਕਿੱਲੇ ਵਿੱਚ ਬਣ ਰਹੇ ਸ਼ਾਂਤੀ ਭਵਨ ਦਾ ਇੱਕ ਹਾਲ ਤੇ ਪੋਰਚ ਮੁਕੰਮਲ ਹੋ ਚੁੱਕਾ ਹੈ। ਖਾਲੀ ਪਈ ਥਾਂ ਤੇ ਇੱਕ ਵਧੀਆ ਪਾਰਕ ਦਾ ਨਿਰਮਾਣ ਕੀਤਾ ਜਾ ਸਕੇ ਅਤੇ ਦੂਸਰੇ ਬਲਾਕ ਦੀ ਉਸਾਰੀ ਸ਼ੁਰੂ ਨਕਸ਼ਾ ਤਿਆਰ ਹੈ। ਔਰਤਾਂ ਅਤੇ ਮਰਦਾਂ ਲਈ ਬਾਥਰੂਮ ਬਲਾਕ ਬੀਬਾ ਹਰਸਿਮਰਤ ਕੌਰ ਦੀ ਗਰਾਂਟ ਨਾਲ ਪਹਿਲਾ ਮੁਕੰਮਲ ਕੀਤਾ ਜਾ ਚੁੱਕਿਆ ਹੈ। ਸ਼ਾਂਤੀ ਭਵਨ ਸੁਖ—ਦੁਖ ਦੇ ਪ੍ਰੋਗਰਾਮ ਦੀ ਚਲਾ ਦਿੱਤਾ ਹੈ। ਸਭਾ ਦੇ ਮੈਨੇਜਰ ਮਾਸਟਰ ਨਸੀਬ ਚੰਦ ਅਤੇ ਉਸਾਰੀ ਮੈਨੇਜਰ ਅਵਤਾਰ ਸਿੰਘ ਮਾਨ ਸਾਹਿਬ ਨੇ ਦੱਸਿਆ ਸ੍ਰੀ ਯੁਗੇਸ਼ ਜਿੰਦਲ, ਭਾਰਤ ਜਿੰਦਲ ਅਤੇ ਉਹਨਾਂ ਦੇ ਪੋਤਰੇ ਵਿਹਾਰ ਚੰਦ ਪੈਟਰੋਲ ਪੰਪ ਵਾਲਿਆਂ ਨੇ ਆਪਣੀ ਮਾਤਾ ਸਵ. ਕਲਮੇਸ਼ ਰਾਣੀ ਪਤਨੀ ਸ੍ਰੀ ਕ੍ਰਿਸ਼ਨ ਕੁਮਾਰ ਜਿੰਦਲ ਦੀ ਯਾਦ ਵਿਚ ਵਰਾਂਡੇ ਦੀ ਉਸਾਰੀ ਲਈ ਸੇਵਾ ਲਈ ਵਿੱਤੀ ਯੋਗਦਾਨ ਪਾਇਆ ਅਤੇ ਹੋਰ ਦੇਣ ਦਾ ਵਾਅਦਾ ਵੀ ਕੀਤਾ ਹੈ। ਇਸ ਦਾਨ ਦੇਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਭਵਨ ਦੇ ਰਹਿੰਦੇ ਕੰਮਾਂ ਲਈ ਦਾਨੀ ਸੱਜਣਾਂ ਨੂੰ ਅਗੇ ਆਉਣਾ ਚਾਹੀਦਾ ਹੈ। ਸਭਾ ਦੇ ਸਕੱਤਰ ਰਾਮ ਕੁਮਾਰ ਨੇ ਦੱਸਿਆ ਕਿ ਸਭਾ ਦੇ ਮੈਂਬਰ ਬਨਣ ਵਾਲਿਆਂ ਦਾ ਅੰਕੜਾ 300 ਤੋਂ ਪਾਰ ਕਰ ਚੁੱਕਿਆ ਹੈ।
ਪ੍ਰਧਾਨ ਬਲਵਿੰਦਰ ਬਾਂਸਲ ਦੇ ਅਣਥੱਕ ਯਤਨਾ ਸਦਕਾ ਹੁਣ ਹਾਲ ਨੂੰ ਏ.ਸੀ. ਕਰਨ ਦਾ ਪ੍ਰੋਗਰਾਮ ਆਰੰਭਿਆ ਹੈ ਅਤੇ ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਚਹੇਤਿਆਂ ਦੀ ਯਾਦ ਵਿਚ ਇਸ ਸ਼ਾਂਤੀ ਭਵਨ ਲਈ ਕੁਝ ਨਾ ਕੁਝ ਦੇਣ ਦੇ ਰੂਪ ਵਿਚ ਦੇਣਾ ਚਾਹੀਦਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਰਾਮ ਕ੍ਰਿਸ਼ਨ ਚੁੱਘ ਨੇ ਦੱਸਿਆ ਕਿ ਇਹ ਸ਼ਾਂਤੀ ਭਵਨ ਬੱਸ ਸਟੈਂਡ ਵਾਲੇ ਸ਼ਹਿਰੀਆਂ ਲਈ ਵਰਦਾਨ ਸਿੱਧ ਹੋਵੇਗਾ ਅਤੇ ਜੋ ਲੋੜਵੰਦ ਵਿਅਕਤੀ ਆਪਣੇ ਦੁਖ ਸੁਖ ਲਈ ਮਹਿੰਗੇ ਮੈਰਿਜ ਪੈਲਸਾਂ ਦਾ ਖਰਚਾ ਨਹੀਂ ਸਹਿ ਸਕਦੇ, ਉਹ ਇਸ ਦਾ ਫਾਇਦਾ ਘੱਟ ਪੈਸਿਆਂ ਵਿਚ ਉਠਾ ਸਕਦੇ ਹਨ। ਵਿੱਤੀ ਸਹਿਯੋਗ ਦੇਣ ਵਾਲੇ ਪਰਿਵਾਰ ਤੋਂ ਇਲਾਵਾ ਰੁਲਦੂ ਸਿੰਘ ਨੰਦਗੜੀਆਂ, ਜਤਿੰਦਰਵੀਰ ਗੁਪਤਾ, ਸੇਠੀ ਸਿੰਘ ਸਰਾਂ ਸਾਬਕਾ ਸਹਾਇਕ ਰਜਿਸਟਰਾਰ ਆਦਿ ਹਾਜਰ ਸਨ।























