

31 ਮਾਰਚ ਮਾਨਸਾ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਹਾਰਾ ਜਨ ਸੇਵਾ ਕਲੱਬ (ਰਜਿ.) ਮਾਨਸਾ ਦੀ ਇੱਕ ਜਨਰਲ ਬੋਡੀ ਦੀ ਮੀਟਿੰਗ ਵਾਈਸ ਪ੍ਰਧਾਨ ਮਨੀਸ਼ ਕੁਮਾਰ ਹੈਪੀ ਦੀ ਪ੍ਰਧਾਨਗੀ ਹੇਠ ਰੱਖੀ ਗਈ ਜਿਸ ਵਿੱਚ ਮੈਂਬਰ ਤਰਸੇਮ ਜੋਗਾ, ਨਰੇਸ਼ ਵਿਰਲਾ, ਮਨੀਸ਼ ਹੈਪੀ, ਮਹਾਵੀਰ ਪਾਲੀ ਜੈਨ, ਅਮਰਜੀਤ ਸਿੰਘ ,ਭੋਲਾ ਸ਼ਰਮਾ ,ਹੀਤੇਸ਼ ਬੰਸਲ, ਆਦੀ ਮੈਬਰ ਸ਼ਾਮਿਲ ਹੋਏ ਇਹਨਾਂ ਸਾਰਿਆਂ ਮੈਂਬਰਾਂ ਦੀ ਸਰਬ ਸੰਮਤੀ ਨਾਲ ਕਲੱਬ ਦੀ ਚੋਣ ਕੀਤੀ ਗਈ ਜਿਸ ਵਿੱਚ ਤਰਸੇਮ ਜੋਗਾ ਨੂੰ ਪ੍ਰਧਾਨ ਬਣਾਇਆ ਗਿਆ ਅਤੇ ਨਰੇਸ਼ ਬਿਰਲਾ ਨੂੰ ਸੈਕਟਰੀ ,ਮਹਾਵੀਰ ਪਾਲੀ ਜੈਨ ਕੈਸ਼ੀਅਰ, ਮਨੀਸ਼ ਹੈਪੀ ਵਾਈਸ ਪ੍ਰਧਾਨ ,ਅਮਰਜੀਤ ਸਿੰਘ ,ਭੋਲਾ ਸ਼ਰਮਾ, ਅਤੇ ਹਤੇਸ਼ ਬਾਂਸਲ ਨੂੰ ਓਬਜੈਕਟਿਵ ਮੈਂਬਰ ਬਣਾਏ ਗਏ ਹਨ ਤਰਸੇਮ ਜੋਗਾ ਨੇ ਸਾਰੇ ਮੈਂਬਰਾਂ ਦਾ ਦਿਲੋ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਜੋ ਮੇਰੇ ਉੱਪਰ ਵਿਸ਼ਵਾਸ ਜਤਾਇਆ ਹੈ ਮੈਂ ਉਸ ਤੇ ਪੂਰਾ ਉਤਰਾਂਗਾ ਤੇ ਤਨਦੇਹੀ ਨਾਲ ਕਲੱਬ ਦੀ ਸੇਵਾ ਕਰਾਂਗਾ ਅਤੇ ਕਲੱਬ ਦੀਆਂ ਗਤੀਵਿਧੀਆਂ ਨੂੰ ਅੱਗੇ ਵਧਾਵਾਂਗਾ ਸਮਾਜ ਸੇਵਾ ਦੇ ਕੰਮਾਂ ਨੂੰ ਪਹਿਲ ਦੇਵਾਂਗੇ, ਬਹੁਤ ਜਲਦੀ ਹੀ ਮਾਨਸਾ ਦੇ ਵਿਧਾਇਕ ਡਾਕਟਰ ਵਿਜੈ ਸਿੰਗਲਾ ਨੂੰ ਮਿਲ ਕੇ ਇੱਕ ਐਬੂਲੈਂਸ ਦੀ ਮੰਗ ਕੀਤੀ ਜਾਊਗੀ ਤਾਂ ਕਿ ਅਤੀ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਇਹ ਐਬੂਲੈਂਸ ਦੀ ਸਹੂਲਤ ਫਰੀ ਦਿੱਤੀ ਜਾ ਸਕੇ l ਸਾਰੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਅਤੀ ਗਰੀਬ ਲੋਕਾਂ ਦੀ ਮਦਦ ਕਰਨ ਲਈ ਪ੍ਰੋਜੈਕਟ ਤਿਆਰ ਕੀਤੇ ਜਾਣਗੇ ਆਕੇ ਅਤੀ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਸਕੇ























