

ਮਾਨਸਾ, 31 ਮਾਰਚ :(ਸਾਰਾ ਯਹਾਂ/ਮੁੱਖ ਸੰਪਾਦਕ)
ਖੇਤੀਬਾੜੀ ਮੰਤਰੀ ਸ਼੍ਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ—ਨਿਰਦੇਸ਼ਾਂ ਅਤੇ ਸ਼੍ਰੀ ਜ਼ਸਵੰਤ ਸਿੰਘ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀ ਯੋਗ ਅਗਵਾਈ ਅਧੀਨ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਦੀ ਪ੍ਰਧਾਨਗੀ ਅਧੀਨ ਬਲਾਕ ਸਰਦੂਲਗੜ ਅਤੇ ਝੁਨੀਰ ਦੇੇ ਬੀਜ ਅਤੇ ਖਾਦ ਵਿਕਰੇਤਾਵਾਂ ਨਾਲ ਮੀਟਿੰਗ ਕੀਤੀ ਗਈ।
ਇਸ ਦੌਰਾਨ ਉਹਨਾਂ ਨੇ ਡੀਲਰਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸ਼ਿਫਾਰਿਸ ਕੀਤੇ ਗਏ ਖਾਦ/ਬੀਜ ਦੀ ਵਿਕਰੀ ਕਰਨ ਨੂੰ ਕਿਹਾ। ਉਨ੍ਹਾਂ ਕਿਹਾ ਕਿ ਕੋਈ ਵੀ ਖਾਦ ਜਾਂ ਬੀਜ ਵਿਕਰੇਤਾ ਨਰਮੇ/ਝੋਨੇ ਦੇ ਅਣ—ਅਧਿਕਾਰਿਤ ਬੀਜ ਦੀ ਵਿਕਰੀ ਨਾ ਕਰੇ।ਇਸ ਦੇ ਨਾਲ ਹੀ ਉਹਨਾਂ ਕਿਸਾਨਾਂ ਨੂੰ ਕੀਤੀ ਜਾਣ ਵਾਲੀ ਕਿਸੇ ਵੀ ਤਰ੍ਹਾ ਦੀ ਵਿਕਰੀ ਦਾ ਪੱਕਾ ਬਿੱਲ ਜਿਸ ਵਿੱਚ ਬੈਚ ਨੰ. ਅਕਸਪਾਇਰੀ ਅਤੇੇ ਮਨੂਫੈਕਚਰਿੰਗ ਤਰੀਖ ਲਿਖਣ ਦੀ ਹਦਾਇਤ ਕੀਤੀ। ਉਹਨਾਂ ਡੀਲਰਾ ਨੂੰ ਕਿਹਾ ਕਿ ਉਹਨਾਂ ਨੂੰ ਵੀ ਆਪਣੇ ਪੱਧਰ ਤੇ ਕਿਸਾਨਾਂ ਨੂੰ ਪੀ.ਏ.ਯੂ ਲੁਧਿਆਣਾ ਦੀ ਸ਼ਿਫਾਰਿਸਾਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ।
ਉਨ੍ਹਾਂ ਕਿਸਾਨਾਂ ਨੂੰ ਮੰਨਜੂਰਸ਼ੁਦਾ ਬੀਜ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ, ਤਾਂ ਜੋੋ ਨਰਮੇ ਜਾਂ ਝੋਨੇ ਦਾ ਵਧੀਆ ਝਾੜ ਕਿਸਾਨਾਂ ਨੂੰ ਮਿਲ ਸਕੇ, ਜਿਸ ਨਾਲ ਉਹਨਾਂ ਦੀ ਆਰਥਿਕ ਹਾਲਾਤ ਵਿੰਚ ਸੁਧਾਰ ਆ ਸਕੇ। ਡਾ. ਗੁਰਿੰਦਰਜੀਤ ਸਿੰਘ ਅਤੇ ਸੁਲੇਖ ਅਮਨ ਕੁਮਾਰ ਮਹਿਲਾ ਖੇਤੀਬਾੜੀ ਵਿਕਾਸ ਅਫਸਰ ਸਰਦੂਲਗੜ੍ਹ ਵੱਲੋਂ ਵੀ ਡੀਲਰਾਂ ਨੂੰ ਸਾਉਣੀ ਦੀਆਂ ਫਸਲਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਮਿਸ ਸਿਮਰਨ ਮਹਿਤਾ, ਹਰਵਿੰਦਰ ਸਿੰਘ, ਮਨਪ੍ਰੀਤ ਸਿੰਘ ਖੇਤੀਬਾੜੀ ਉਪ ਨਿਰੀਖਕ, ਅਜੇ ਕੁਮਾਰ ਨੀਟਾ ਪ੍ਰਧਾਨ ਬੀਜ/ਖਾਦ ਯੂਨੀਅਨ ਸਰਦੂਲਗੜ੍ਹ , ਮੁਨੀਸ਼ ਕੁਮਾਰ, ਵਿਜੇ ਉੱਪਲ ਅਤੇ ਰਾਹੁਲ ਗਰਗ ਤੋ ਇਲਾਵਾ ਵੱਡੀ ਗਿਣਤੀ ਵਿੱਚ ਡੀਲਰ ਮੋਜੂਦ ਸਨ।























