*ਬੰਦ ਪਈਆਂ ਜਨਤਾ ਐਕਸਪ੍ਰੈਸ, ਹਾਵੜਾ ਅਤੇ 2 ਪਸੰਜਰ ਰੇਲ ਗੱਡੀਆਂ ਮੁੜ ਬਹਾਲ ਕਰੋ*

0
283

ਬੁਢਲਾਡਾ 30 ਮਾਰਚ (ਸਾਰਾ ਯਹਾਂ/ਮਹਿਤਾ ਅਮਨ) ਬਠਿੰਡਾ ਮੁੰਬਈ ਜਨਤਾ ਐਕਸਪ੍ਰੈਸ ਅਤੇ ਕੁਝ ਹੋਰ ਗੱਡੀਆਂ ਪਿਛਲੇ ਲੰਬੇ ਸਮੇਂ ਤੋਂ ਬੰਦ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਪਟਵਾਰੀ , ਕੌਂਸਲਰ ਕਾਲੂ ਮਦਾਨ,  ਕਮਲ ਕੁਮਾਰ ਅਤੇ ਸ਼ਹਿਰੀਆਂ ਵੱਲੋਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਉਹ ਰੇਲਵੇ ਮੰਤਰੀ ਤੋਂ ਬੰਦ ਪਈਆਂ ਗੱਡੀਆਂ ਦੇ ਰੂਟ ਮੁੰਬਈ ਸੈਂਟਰਲ ਤੋਂ ਫਿਰੋਜਪੁਰ ਜਨਤਾ ਐਕਸਪ੍ਰੈਸ 19024—19023, ਸਤਲੁਜ ਪੈਸੰਜਰ ਜੀਂਦ ਤੋਂ ਫਿਰੋਜਪੁਰ 54046—54045, ਪਸੰਜਰ ਫਿਰੋਜਪੁਰ ਤੋਂ ਦਿੱਲੀ 54642—54641, ਤੂਫਾਨ ਐਕਸਪ੍ਰੈਸ ਹਾਵੜਾ ਤੋਂ ਗੰਗਾ ਨਗਰ 13007—13008 ਗੱਡੀਆਂ ਮੁੜ ਬਹਾਲ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਉਪਰੋਕਤ ਗੱਡੀਆਂ ਦੇ ਕਾਰਨ ਲੋਕਾਂ ਦੀ ਰੋਜਮਰਾ ਦੀ ਜਿੰਦਗੀ ਪਿਛਲੇ ਕਈ ਸਾਲਾਂ ਤੋਂ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਅਹਿਮ ਰੇਲ ਗੱਡੀ ਫਿਰੋਜਪੁਰ ਜਨਤਾ ਐਕਸਪ੍ਰੈਸ ਜੋ ਮੁੰਬਈ ਤੋਂ ਕੋਟਾ, ਮਥੁਰਾ, ਫਰੀਦਾਬਾਦ, ਨਵੀਂ ਦਿੱਲੀ, ਰੋਹਤਕ, ਜੀਂਦ, ਜਾਖਲ, ਮਾਨਸਾ, ਬਠਿੰਡਾ ਤੋਂ ਫਿਰੋਜਪੁਰ ਤੱਕ ਪਹੁੰਚਦੀ ਹੈ। ਦੂਸਰਾ ਸਵੇਰੇ ਬਠਿੰਡਾ ਜਾਣ ਲਈ ਪੈਸੰਜਰ ਜੀਂਦ ਤੋਂ ਫਿਰੋਜਪੁਰ ਦੀ ਕਾਫੀ ਜਰੂਰਤ ਮਹਿਸੂਸ ਹੁੰਦੀ ਹੈ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਪਾਰਟੀ ਹਾਈਕਮਾਂਡ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਇੱਕ ਵਫਦ ਕੇਂਦਰ ਦੇ ਰੇਲਵੇ ਮੰਤਰੀ ਨੂੰ ਜਲਦ ਮਿਲੇਗਾ। 

LEAVE A REPLY

Please enter your comment!
Please enter your name here