ਸਸਪੈਂਡ ਅਧਿਆਪਕ ਹੋਣਗੇ ਬਹਾਲ, ਸਿੱਖਿਆ ਮੰਤਰੀ ਵਲੋਂ ਐਲਾਨ

0
30

ਜਲੰਧਰ (ਸਾਰਾ ਯਹਾ)—ਸਿੱਖਿਆ ਮੰਤਰੀ ਓ.ਪੀ. ਸੋਨੀ ਵਲੋਂ ਸਸਪੈਂਡ ਕੀਤੇ ਗਏ ਅਧਿਆਪਕਾਂ ਨੂੰ ਬਹਾਲ ਕਰਨ ਦੇ ਹੁਕਮ ਦਿੱਤੇ ਗਏ ਹਨ। ਟੀਚਰਸ ਡੇਅ ਦੇ ਮੌਕੇ ‘ਤੇ ਜਲੰਧਰ ‘ਚ ਹੋਏ ਸੂਬਾ ਪੱਧਰੀ ਸਮਾਗਮ ‘ਚ ਓ.ਪੀ.ਸੋਨੀ ਪਹੁੰਚੇ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪਿਛਲੇ ਦੋ ਸਾਲ ‘ਚ ਜਿਨ੍ਹਾਂ ਅਧਿਆਪਕਾਂ ਨੂੰ ਸਸਪੈਂਡ ਕੀਤਾ ਗਿਆ ਹੈ, ਉਨ੍ਹਾਂ ਨੂੰ ਬਹਾਲ ਕੀਤਾ ਜਾਵੇਗਾ।

ਜਾਣਕਾਰੀ ਮੁਤਾਬਕ ਸੂਬਾ ਪੱਧਰੀ ਹੋਏ ਇਸ ਸਮਾਗਮ ਦੌਰਾਨ ਸਿੱਖਿਆ ਮੰਤਰੀ ਵਲੋਂ ਸਿੱਖਿਆ ਦੇ ਖੇਤਰ ‘ਚ ਬਿਹਤਰ ਸੇਵਾਵਾਂ ਤੇ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਗਈ।


EDITED BY : SARA YAHA | | Last Updated : 7:36  pm 6 September  2018

LEAVE A REPLY

Please enter your comment!
Please enter your name here