

ਲੁਧਿਆਣਾ— ਲੁਧਿਆਣਾ ਦੇ ਵਧੀਕ ਸੈਸ਼ਨ ਜੱਜ ਮਾਨਯੋਗ ਅਰੁਣਵੀਰ ਵਸ਼ਿਸ਼ਟ ਦੀ ਅਦਾਲਤ ਨੇ ਅਹਿਮ ਫੈਸਲਾ ਸੁਣਾਉਂਦੇ ਹੋਏ ਸਾਲ 2013 ‘ਚ ਹੋਏ ਥਾਣਾ ਡਿਵੀਜ਼ਨ ਨੰਬਰ 3 ਦੇ ਏਰੀਆ ‘ਚ ਮਾਂ-ਬੇਟੀ ਦੇ ਦੌਹਰੇ ਕਤਲਕਾਂਡ ‘ਚ ਦੋਸ਼ੀ ਰਿਸ਼ੂ ਗਰੋਵਰ ਨਿਵਾਸੀ ਲੁਧਿਆਣਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੇ ਇਸ ਵਾਰਦਾਤ ਨੂੰ ਲੁੱਟ ਦੇ ਇਰਾਦੇ ਨੂੰ ਅੰਜ਼ਾਮ ਦਿੱਤਾ ਸੀ ਅਤੇ ਪੁਲਸ ਨੂੰ ਗੁਮਰਾਹ ਕਰਨ ਲਈ ਆਪਣੀ ਚਚੇਰੀ ਭੈਣ ਦੀ ਲਾਸ਼ ਕੋਲ ਕੰਧ ‘ਤੇ ਬਾਬ ਲਿਖ ਦਿੱਤਾ ਸੀ ਤਾਂਕਿ ਪੁਲਸ ਉਸ ਦੀ ਜਾਂਚ ਨਾ ਕਰ ਸਕੇ। ਬਾਅਦ ‘ਚ ਮ੍ਰਿਤਕ ਦੇ ਵਿਦੇਸ਼ ‘ਚ ਰਹਿੰਦੇ ਬੇਟੇ ਦੇ ਬਿਆਨਾਂ ਤੋਂ ਪੁਲਸ ਅਸਲੀ ਕਾਤਲ ਉਸ ਦੇ ਚਾਚੇ ਦੇ ਲੜਕੇ ਤਕ ਪਹੁੰਚ ਸਕੀ।
EDITED BY : SARA YAHA | | Last Updated : 7:35 pm 14 September 2018























