ਦੜੇ ਸੱਟੇ ਦਾ ਧੰਦਾ ਬੇਨਕਾਬ: ਤਿੰਨ ਵਿਅਕਤੀਆਂ ਤੇ ਮੁਕੱਦਮਾ ਦਰਜ

0
191
ਮਾਨਸਾ, 06 ਸਤੰਬਰ (ਸਾਰਾ ਯਹਾ ): ਐਸ.ਐਸ.ਪੀ. ਮਾਨਸਾ ਸ੍ਰੀ ਮਨਧੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਲਾਟਰੀ ਦੀ ਆੜ੍ਹ ਵਿਚ ਕੰਪਿਊਟਰ ਅਤੇ ਮੋਬਾਇਲ ਫੋਨਾਂ ਤੇ ਦੜਾ ਸੱਟਾ ਲਗਵਾ ਕੇ ਲੋਕਾਂ ਨਾਲ ਧੋਖਾ ਧੜੀ ਕਰਕੇ ਪੈਸੇ ਬਟੋਰਨ ਵਾਲੇ ਤਿੰਨ ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਮਨਧੀਰ ਸਿੰਘ ਨੇ ਦੱਸਿਆ ਕਿ ਉਪ ਕਪਤਾਨ ਪੁਲਿਸ ਸਿਮਰਨਜੀਤ ਸਿੰਘ ਲੰਗ ਦੀ ਅਗਵਾਈ ਹੇਠ ਅਮਨਦੀਪ ਸਿੰਘ ਮੁੱਖ ਅਫ਼ਸਰ ਵੱਲੋਂ ਕਾਰਵਾਈ ਕਰਦਿਆਂ ਲਾਟਰੀ ਦੀ ਆੜ੍ਹ ਵਿਚ ਦੜੇ ਸੱਟੇ ਦਾ ਧੰਦਾ ਕਰਨ ਵਾਲੇ ਅਮ੍ਰਿਤਪਾਲ ਉਰਫ਼ ਟੋਨੀ, ਪ੍ਰਿੰਸ ਕੁਮਾਰ, ਸੋਨੂੰ ਗੋਇਲ ਵਾਸੀ ਰੰਗੀਲਾ ਸਟਰੀਟ ਵਾਰਡ ਨੰ. 8 ਦੇ ਖਿਲਾਫ਼ 420 IPC,13A-3-67 Gambling ACT.  ਦੇ ਤਹਿਤ ਪਰਚਾ ਦਰਜ ਕੀਤਾ ਹੈ। ਉਕਤ ਮੁਜ਼ਰਮਾਂ ਪਾਸੋਂ 1 ਲੈਪਟਾਪ ਅਤੇ 5 ਮੋਬਾਇਲ ਫੋਨ ਬਰਾਮਦ ਕੀਤੇ ਹਨ।
ਸ੍ਰੀ ਅਮਨਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਦਾ ਲੱਖਾਂ ਰੁਪਏ ਦਾ ਸੱਟੇ ਦਾ ਕਾਰੋਬਾਰ ਬੈਂਕਾਂ ਦੇ ਖਾਤਿਆਂ ਦੁਆਰਾ ਕੀਤਾ ਜਾਂਦਾ ਹੈ। ਉਕਤ ਦੋਸ਼ੀ ਆਪ ਹੀ ਪਰਚੀਆਂ ਦੇ ਕੇ ਅਤੇ ਲੈਪਟਾਪ, ਮੋਬਾਇਲ ਫੋਨਾਂ ਰਾਹੀਂ ਆਨਲਾਈਨ ਭੋਲੇ ਭਾਲੇ ਲੋਕਾਂ ਨੂੰ ਵੱਧ ਪੈਸੇ ਦੇਣ ਦਾ ਲਾਲਚ ਦੇ ਕੇ ਉਨ੍ਹਾਂ ਪਾਸੋਂ ਮੋਟੇ ਪੈਸੇ ਬਟੋਰਦੇ ਸਨ। ਉਨ੍ਹਾਂ ਨਾਲ ਹੀ ਦੱਸਿਆ ਕਿ ਕਾਬੂ ਕੀਤੇ ਮੁਜ਼ਰਮਾਂ ਪਾਸੋਂ ਪੁੱਛਗਿੱਛ ਕਰਨ ਉਪਰੰਤ ਪਤਾ ਲੱਗਾ ਹੈ ਕਿ ਇਹ ਵਿਅਕਤੀ ਸੱਟੇ ਦਾ ਕਾਰੋਬਾਰ ਫਰੀਦਾਬਾਦ, ਗਾਜੀਆਬਾਦ ਅਤੇ ਦਿਸਾਬਰ, ਅਤੇ ਅੰਬਾਲਾ ਜਿਹੇ ਸੱਟਾ ਬਾਜ਼ਾਰਾਂ ਨਾਲ ਵੀ ਲਿੰਕ ਸਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਪਾਸੋਂ ਵੱਡੇ ਪੱਧਰ ਤੇ ਸੱਟਾ ਕਾਲਾ ਬਾਜ਼ਾਰ ਚਲਾਉਣ ਵਾਲਿਆਂ ਸਬੰਧੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।


EDITED BY : SARA YAHA | | Last Updated : 7:40 pm 6 September  2018

LEAVE A REPLY

Please enter your comment!
Please enter your name here