

ਸਰਦੂਲਗੜ• (ਸਾਰਾ ਯਹਾ,(ਬਲਜੀਤ ਸ਼ਰਮਾ) ੨4 ਅਪ੍ਰੈਲ (ਵਿਨੋਦ ਜੈਨ): ਸਰਦੂਲਗੜ• ਅਨਾਜ ਮੰਡੀ ਵਿੱਚ ਲਿਫਟਿੰਗ ਦੀਰਫਤਾਰ ਮੱਧਮ ਹੋਣ ਕਾਰਨ ਸਰਦੂਲਗੜ• ਦੀ ਅਨਾਜ ਮੰਡੀ ਵਿੱਚ ਜਗ•ਾ ਨਾ ਹੋਣ ਕਾਰਨ ਕਿਸਾਨ
ਅਤੇ ਆੜਤੀਏ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਦੂਲਗੜ• ਦੀਆ ਚਾਰੇ
ਮੰਡੀਆ ਅਨਾਜ ਮੰਡੀ,ਅਡੀਸ਼ਨਲ ਮੰਡੀ,ਕਪਾਹ ਮੰਡੀ ਅਤੇ ਸਬਜੀ ਮੰਡੀ ਭਰਨ ਕਾਰਨ ਆੜਤੀਏ
ਕਿਸਾਨਾਂ ਦੀਆ ਫਸਲ ਸ਼ੈਲਰਾਂ ਅਤੇ ਕਾਟਨ ਫੈਕਟਰੀਆ ਲਾਉਣ ਲਈ ਮਜਬੂਰ ਹਨ।ਜਦ ਇਸ ਸੰਬੰਧ
ਵਿੱਚ ਮਾਰਕਿਟ ਕਮੇਟੀ ਦੇ ਸਕੱਤਰ ਜਗਤਾਰ ਸਿੰਘ ਫੱਗੂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ
ਕਿਹਾ ਕਿ ਅੱਜ ਤੱਕ ਸਰਦੂਲਗੜ• ਮਾਰਕਿਟ ਕਮੇਟੀ ਅਧੀਨ ੧੩ ਸ਼ੈਂਟਰਾਂ ਵਿੱਚ ੪੫ ਹਜ਼ਾਰ ੪੫੦
ਮੀਟਰਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਜਿਸ ਵਿੱਚੋ ੧੭ ਹਜ਼ਾਰ ੪੯੮ ਮੀਟਰਕ ਟਨ ਕਣਕ ਦੀ
ਲਿਫਟਿੰਗ ਹੋ ਚੁੱਕੀ ਹੈ ਜਦ ਕਿ ੨੭ ਹਜ਼ਾਰ ੯੫੨ ਮੀਟਰਕ ਟਨ ਕਣਕ ਮੰਡੀਆ ਵਿੱਚ ਲਿਫਟਿੰਗ
ਹੋਣ ਲਈ ਪਈ ਹੈ। ਜਦ ਇਸ ਸੰਬੰਧ ਵਿੱਚ ਐਸ ਡੀ ਐਮ ਸਰਦੂਲਗੜ• ਲਤੀਫ ਅਹਿਮਦ ਨਾਲ ਗੱਲਬਾਤ
ਕੀਤੀ ਤਾਂ ਉਨਾਂ ਕਿਹਾ ਕਿ ਮੋਸਮ ਖਰਾਬ ਹੋਣ ਕਾਰਨ ਕਣਕ ਦੀ ਕਟਾਈ ਇੱਕੋ ਦਮ ਹੋਣ ਕਾਰਨ
ਮੰਡੀਆ ਵਿੱਚ ਆਮਦ ਤੇਜ ਹੋ ਗਈ ਹੈ ਜਿਸ ਕਾਰਨ ਥੋੜੀ ਮੋਟੀ ਮੁਸ਼ਕਿਲ ਆ ਰਹੀ ਹੈ। ਉਨਾਂ
ਕਿਹਾ ਕਿ ਲਿਫਟਿੰਗ ਬਰਾਬਰ ਹੋ ਰਹੀ ਹੈ ਅਤੇ ਇੱਕੋ ਦੋ ਦਿਨਾਂ ਵਿੱਚ ਲਿਫਟਿੰਗ ਦੀ
ਸਮੱਸਿਆ ਹੱਲ ਹੋ ਜਾਵੇਗੀ।
























