ਪ੍ਰੋਜੈਕਟ 3 ਡੀ ਤਹਿਤ ਬੱਚਤ ਭਵਨ ਵਿਖੇ ਲਗਾਈ ਵਰਕਸ਼ਾਪ

0
12

ਮਾਨਸਾ, 24 ਅਪ੍ਰੈਲ (ਸਾਰਾ ਯਹਾ,(ਬਲਜੀਤ ਸ਼ਰਮਾ) : ਮਾਨਸਾ ਜ਼ਿਲ੍ਹੇ ਨੂੰ ਸਾਫ਼-ਸੁਥਰਾ ਅਤੇ ਕੂੜਾ ਰਹਿਤ ਬਣਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਜੈਕਟ 3 ਡੀ ਤਹਿਤ ਅੱਜ ਸਥਾਨਕ ਬੱਚਤ ਭਵਨ ਵਿਖੇ ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਇੱਕ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਵਿੱਚ ਡੀ.ਸੀ. ਦਫ਼ਤਰ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਆਪਣੇ ਘਰਾਂ ਅਤੇ ਦਫ਼ਤਰਾਂ ਨੂੰ ਸਾਫ਼-ਸੁਥਰਾ ਰੱਖਣ ਅਤੇ ਕੂੜੇ ਨੂੰ ਵੱਖੋ-ਵੱਖਰੇ ਡਸਟਬਿਨਾਂ ਵਿੱਚ ਪਾਉਣ ਸਬੰਧੀ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਸਹਾਇਕ ਕਮਿਸ਼ਨਰ ਸ਼੍ਰੀ ਨਵਦੀਪ ਕੁਮਾਰ ਨੇ ਕਿਹਾ ਕਿ ਸਾਨੂੰ ਆਪਣੇ ਘਰਾਂ ਅਤੇ ਦਫ਼ਤਰਾਂ ਵਿੱਚ ਤਿੰਨ ਵੱਖੋ-ਵੱਖਰੇ ਰੰਗਾਂ ਦੇ ਡਸਟਬਿਨ ਰੱਖਣੇ ਚਾਹੀਦੇ ਹਨ, ਜਿਸ ਵਿੱਚ ਲਾਲ ਰੰਗ ਦੇ ਡਸਟਬਿਨ ਵਿੱਚ ਸੁੱਕਾ ਕੂੜਾ, ਹਰੇ ਰੰਗ ਵਿੱਚ ਗਿੱਲਾ ਕੂੜਾ ਅਤੇ ਚਿੱਟੇ ਰੰਗ ਦੇ ਡਸਟਬਿਨ ਵਿੱਚ ਗਊਆਂ ਦਾ ਚਾਰਾ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜਦੋਂ ਵੀ ਅਸੀਂ ਬਾਜ਼ਾਰ ਕੋਈ ਸਮਾਨ ਲੈਣ ਲਈ ਜਾਂਦੇ ਹਾਂ, ਤਾਂ ਆਪਣੇ ਨਾਲ ਝੋਲਾ ਜ਼ਰੂਰ ਲੈ ਕੇ ਜਾਣਾ ਚਾਹੀਦਾ ਹੈ, ਤਾਂ ਜੋ ਪਲਾਸਟਿਕ ਬੈਗ ਵਰਤੋਂ ਵਿੱਚ ਨਾ ਆ ਸਕਣ। ਇਸ ਮੌਕੇ ਸਵੱਛ ਭਾਰਤ ਪ੍ਰੇਰਕ ਸ਼੍ਰੀ ਆਦਿਤਯ ਮਦਾਨ ਨੇ ਪ੍ਰੋਜੇਕਟਰ ਦੀ ਮਦਦ ਨਾਲ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੁਲਾਜ਼ਮਾਂ ਨੂੰ ਜਿੱਥੇ ਪ੍ਰੋਜੈਕਟ 3 ਡੀ ਤਹਿਤ ਕੰਮ ਕਰਨ ਦੀ ਵਿਸਥਾਰਤ ਜਾਣਕਾਰੀ ਮੁਹੱਈਆ ਕਰਵਾਈ, ਉਥੇ ਹੋਰ ਜ਼ਿਲ੍ਹਿਆਂ ਵਿੱਚ ਚੱਲ ਰਹੇ ਸਾਫ਼-ਸਫਾਈ ਦੇ ਕੰਮਾਂ ਨੂੰ ਵੀ ਤਸਵੀਰਾਂ ਰਾਹੀਂ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਗਊਆਂ ਦੇ ਨਾ ਖਾਣ ਯੋਗ ਗਿੱਲੇ ਕੂੜੇ ਅਤੇ ਕੁਦਰਤੀ ਗਲਣ ਯੋਗ ਵਸਤਾਂ ਨੂੰ ਖੱਡਿਆਂ ਵਿੱਚ ਪਾ ਕੇ ਖਾਦ ਬਣਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਲਾਲ ਡੱਬੇ ਵਿੱਚੋਂ ਨਿਕਲੇ ਸਮਾਨ ਨੂੰ ਐਮ.ਆਰ.ਐਫ. (ਮਾਨਸਾ ਰੀਸਾਇਕਲ ਫੈਕਟਰੀ) ਵਿੱਚ ਲਿਜਾ ਕੇ ਮੁੜ ਵਰਤੋਂ ਲਈ ਤਿਆਰ ਕੀਤਾ ਜਾ ਸਕਦਾ ਹੈ ਇਸ ਮੌਕੇ ਇੰਚਾਰਜ ਜ਼ਿਲ੍ਹਾ ਲੈਂਡ ਰਿਕਾਰਡ ਸੁਸਾਇਟੀ ਸ਼੍ਰੀ ਪ੍ਰਸ਼ਾਂਤ ਗਰਗ, ਸੁਪਰਡੈਂਟ ਸ਼੍ਰੀ ਰਮੇਸ਼ ਬੱਸੀ, ਸੁਪਰਡੈਂਟ ਸ਼੍ਰੀਮਤੀ ਅੰਮ੍ਰਿਤ ਪਾਲ ਕੌਰ ਅਤੇ ਸ਼੍ਰੀ ਜਸਵੰਤ ਸਿੰਘ ਤੋਂ ਇਲਾਵਾ ਡੀ.ਸੀ. ਦਫ਼ਤਰ ਦੇ ਹੋਰ ਕਰਮਚਾਰੀ ਵੀ ਮੌਜੂਦ ਸਨ। 

LEAVE A REPLY

Please enter your comment!
Please enter your name here