ਬਾਦਲਾਂ ਨੂੰ ਗੁਰਦੁਆਰਿਆਂ ਤੇ ਸ਼੍ਰੋਮਣੀ ਕਮੇਟੀ ਤੋਂ ਬਾਹਰ ਕੱਢਣ ਦਾ ਵੇਲਾ ਆ ਗਿਆ, ਕੈਪਟਨ ਨੇ ਲਾਏ ਰਗੜੇ

0
29

ਸੰਗਰੂਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਸੰਗਰੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਵੱਲੋਂ ਨਾਮਜ਼ਦਗੀ ਪੱਤਰ ਦਾਇਰ ਕਰਨ ਮੌਕੇ ਕੈਪਟਨ ਨੇ ਵੀ ਸ਼ਿਰਕਤ ਕੀਤੀ ਤੇ ਲੋਕਾਂ ਨੂੰ ਸੰਬੋਧਨ ਵੀ ਕੀਤਾ।

ਕੈਪਟਨ ਅਮਰਿੰਦਰ ਸਿੰਘ ਨੇ ਨੋਟਬੰਦੀ ਕਰਕੇ ਮੋਦੀ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਨੋਟਬੰਦੀ ਦੀ ਮਾਰ ਹਰ ਗਰੀਬ ਨੂੰ ਸਹਿਣੀ ਪਈ ਜਦਕਿ ਅਮੀਰ ਲੋਕਾਂ ਨੂੰ ਪਹਿਲਾਂ ਹੀ ਆਗਾਹ ਕਰ ਦਿੱਤਾ ਸੀ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ‘ਤੇ ਖ਼ੂਬ ਰਗੜੇ ਲਾਏ।

View image on Twitter
View image on Twitter
View image on Twitter
View image on Twitter

Capt.Amarinder Singh@capt_amarinder

Great crowd here in Sangrur to support @INCIndia candidate @KewalDhillonINC. Clear sign of his imminent victory in the upcoming #LokSabhaElections2019. With his nomination in place, Sangrur is all set to have a hardworking & dedicated leader to represent them in the Lok Sabha!3461:20 PM – Apr 24, 2019 · Sangrur, India91 people are talking about thisTwitter Ads info and privacy

ਅਕਾਲੀਆਂ ਵੱਲੋਂ ਕਾਂਗਰਸ ਨੂੰ ਵਾਰ-ਵਾਰ ਆਪ੍ਰੇਸ਼ਨ ਬਲੂ ਸਟਾਰ ‘ਤੇ ਘੇਰਨ ਦੇ ਜਵਾਬ ਵਿੱਚ ਕੈਪਟਨ ਨੇ ਕਿਹਾ ਕਿ ਉਸ ਸਮੇਂ ਉਹ ਵੀ ਬੇਹੱਦ ਦੁਖੀ ਹੋਏ ਸਨ ਤੇ ਸੰਸਦ ਛੱਡ ਕੇ ਆਪਣਾ ਰੋਸ ਵੀ ਜ਼ਾਹਰ ਕੀਤਾ ਸੀ। ਉਨ੍ਹਾਂ ਕਿਹਾ ਕਿ ਹੁਣ ਸਮਾਂ ਬਾਦਲਾਂ ਨੂੰ ਗੁਰਦੁਆਰਿਆਂ ਤੇ ਸ਼੍ਰੋਮਣੀ ਕਮੇਟੀ ਤੋਂ ਬਾਹਰ ਕੱਢਣ ਦਾ ਹੈ। ਕੈਪਟਨ ਨੇ ਇਹ ਵੀ ਕਿਹਾ ਕਿ ਅਕਾਲੀਆਂ ਨੇ ਅਕਾਲ ਤਖ਼ਤ ਨੂੰ ਆਪਣੇ ਸਿਆਸੀ ਹਿਤਾਂ ਲਈ ਵਰਤਿਆ ਹੈ।

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਗਰੂਰ ਤੋਂ ਲੋਕ ਸਭਾ ਉਮਦਵਾਰ ਭਗਵੰਤ ਮਾਨ ‘ਤੇ ਵੀ ਕੈਪਟਨ ਨੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਚੁਟਕਲਿਆਂ ਦੇ ਸਿਰ ‘ਤੇ ਆਪਣੀ ਸਿਆਸਤ ਕਰ ਰਿਹਾ ਹੈ। ਕੈਪਟਨ ਨੇ ਕਿਹਾ ਕਿ ਉਹ ਸੁਖਬੀਰ ਤੇ ਹਰਸਿਮਰਤ ਦੇ ਸੰਸਦੀ ਹਲਕਿਆਂ ਵਿੱਚ ਵੀ ਜਾਣਗੇ ਤੇ ਕਾਂਗਰਸ ਦੀ ਜਿੱਤ ਪੱਕੀ ਕਰ ਕੇ ਆਉਣਗੇ।

LEAVE A REPLY

Please enter your comment!
Please enter your name here