

ਮਾਨਸਾ 10 ਜੂਨ (ਸਾਰਾ ਯਹਾ,(ਹੀਰਾ ਮਿੱਤਲ) ਸਰਕਾਰੀ ਪ੍ਰਾਇਮਰੀ ਸਕੂਲ ਖਿਆਲਾ ਕਲਾਂ ਵਿਖੇ ਸਕੂਲ ਮੁੱਖੀ
ਬਲਜਿੰਦਰ ਸਿੰਘ ਅਤੇ ਅਧਿਆਪਕ ਰਾਜਵੰਤ ਸਿੰਘ ਦੀ ਅਗਵਾਈ ਵਿੱਚ ਲਗਾਇਆ ਗਿਆ ਅੱਠ ਰੋਜਾ ਸਮਰ ਕੈਂਪ
ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਫਲਤਾ ਪੂਰਵਕ ਸੰਪੰਨ ਹੋ ਨਿਬੜਿਆ। ਕੈਂਪ ਦੇ ਆਖੀਰਲੇ ਦਿਨ ਕਰਵਾਏ
ਗਏ ਇਨਾਮ ਵੰਡ ਸਮਾਗਮ ਵਿੱਚ ਰਾਮਜੀਤ ਸਿੰਘ ਉਪ ਜਿਲਾ ਸਿੱਖਿਆ ਅਫਸਰ (ਪ੍ਰਾਇਮਰੀ) ਮੁੱਖ ਮਹਿਮਾਨ ਅਤੇ
ਸਤਵਿੰਦਰ ਕੌਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਾਨਸਾ ਵਿਸ਼ੇਸ਼ ਮਹਿਮਾਨ ਵਜੋਂ ਹਾਜਰ ਹੋਏ। ਉਪ ਜਿਲ੍ਹਾ ਸਿੱਖਿਆ
ਅਫਸਰ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਛੁੱਟੀਆਂ ਹੋਣ ਦੇ ਬਾਵਜੂਦ ਵੀ ਵੱਡੀ ਗਿਣਤੀ ਵਿੱਚ ਬੱਚਿਆਂ ਦੁਆਰਾ ਇਸ ਕੈਂਪ
ਵਿੱਚ ਭਾਗ ਲੈਣ ਤੋਂ ਪਤਾ ਲਗਦਾ ਹੈ ਕਿ ਇਸ ਕੈਂਪ ਰਾਹੀਂ ਬੱਚਿਆਂ ਵਿੱਚ ਮਾਨਸਿਕ, ਮਨੋਵਿਗਿਆਨਿਕ, ਵਿਦਿਅਕ ਅਤੇ
ਸਹਿਤਕ ਰੁਚੀਆਂ ਦੇ ਨਾਲ ਨਾਲ ਉਹਨਾਂ ਦੇ ਸਰਵ-ਪੱਖੀ ਵਿਕਾਸ ਵਿੱਚ ਵਾਧਾ ਹੁੰਦਾ ਹੈ। ਬੀ.ਪੀ.ਈ.ਓ. ਮਾਨਸਾ ਨੇ
ਬੋਲਦਿਆਂ ਹੋਇਆ ਕਿਹਾ ਕਿ ਸਥਾਨਕ ਸਕੂਲ ਵਿੱਚ ਲਗਾਏ ਗਏ ਸਵੈ-ਇੱਛਕ ਸਮਰ ਕੈਂਪ ਲਈ ਇੰਚਾਰਜ ਅਧਿਆਪਕ
ਅਤੇ ਬੱਚੇ ਵਧਾਈ ਦੇ ਪਾਤਰ ਹਨ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਗਤਾਰ ਸਿੰਘ ਨੇ ਬੋਲਦਿਆਂ ਹੋਇਆ ਦੱਸਿਆ
ਕਿ ਸਰਕਾਰੀ ਪ੍ਰਾਇਮਰੀ ਸਕੂਲ ਖਿਆਲਾ ਕਲਾਂ ਖੇਡਾਂ, ਸਾਹਿਤਕ, ਸਭਿਆਚਾਰਕ, ਵਿਦਿਅਕ ਅਤੇ ਹਰ ਖੇਤਰ ਵਿੱਚ
ਆਪਣਾ ਨਾਮ ਚਮਕਾ ਕੇ ਮਾਨਸਾ ਜਿਲ੍ਹੇ ਦੇ ਮੋਹਰੀ ਸਕੂਲਾਂ ਵਿੱਚ ਗਿਣਿਆ ਜਾਂਦਾ ਹੈ। ਅਧਿਆਪਕ ਬਲਜਿੰਦਰ ਸਿੰਘ ਨੇ
ਦੱਸਿਆ ਕਿ ਮਾਨਸਾ ਜਿਲ੍ਹੇ ਦੇ ਸਤਿਕਾਰਯੋਗ ਜਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ) ਜਸਪਾਲ ਸਿੰਘ ਜੀ ਨੇ ਵੀ ਆਪਣਾ
ਵਧਾਈ ਸੰਦੇਸ਼ ਭੇਜਿਆ ਹੈ। ਅਧਿਆਪਕ ਬਲਜਿੰਦਰ ਸਿੰਘ ਨੇ ਦੱਸਿਆ ਸਪਰ ਕੈਂਪ ਵਿੱਚ 50 ਬੱਚਿਆਂ ਨੇ ਭਾਗ ਲਿਆ।
ਅਧਿਆਪਕ ਰਾਜਵੰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਂਪ ਦੌਰਾਨ ਬੱਚਿਆਂ ਨੂੰ ਸੁੰਦਰ ਲਿਖਾਈ ਪੰਜਾਬੀ,
ਅੰਗਰੇਜੀ, ਪੇਂਟਿੰਗ, ਯੋਗਾ, ਕਲੇਅ ਮਾਡਲਿੰਗ, ਚਾਰਟ ਮੇਕਿੰਗ, ਸੋਲੋ ਗੀਤ, ਸੋਲੋ ਡਾਂਸ, ਕਵਿਤਾ ਉਚਾਰਣ, ਸ਼ਬਦ
ਅੰਤਾਕਸ਼ਰੀ, ਅਖਬਾਰ ਪੜ੍ਹਨ, ਭੰਗੜਾ, ਗਿੱਧਾ ਆਦਿ ਦੀ ਤਿਆਰੀ ਕਰਵਾਉਣ ਤੋਂ ਇਲਾਵਾ ਵਾਤਾਵਰਣ ਦਿਵਸ ਮਨਾ ਕੇ
ਸਕੂਲ ਦੀਆਂ ਵੱਖ ਵੱਖ ਥਾਵਾਂ ਤੇ ਪੌਦੇ ਲਗਾਏ ਗਏ। ਅਖੀਰ ਵਿੱਚ ਕੈਂਪ ਦੌਰਾਨ ਕਰਵਾਏ ਗਏ ਵੱਖ ਵੱਖ ਮੁਕਾਬਲਿਆਂ ਚੋਂ
ਪਹਿਲੀ ਤੋਂ ਤੀਸਰੀ ਜਮਾਤ ਸੁੰਦਰ ਲਿਖਾਈ ਪੰਜਾਬੀ ਵਿੱਚ ਕ੍ਰਮਵਾਰ ਬਲਜਿੰਦਰ ਸਿੰਘ, ਖੁਸ਼ਪ੍ਰੀਤ ਕੌਰ, ਪਰਵਿੰਦਰ ਸਿੰਘ,
ਸੁੰਦਰ ਲਿਖਾਈ ਜੂਨੀਅਰ ਵਰਗ ਚੋਂ ਜਸ਼ਨਪ੍ਰੀਤ ਕੌਰ, ਅਕਾਸ਼ਦੀਪ ਸਿੰਘ, ਗਗਨਦੀਪ ਕੌਰ, ਗੁਰਵਿੰਦਰ ਕੌਰ, ਪੰਜਾਬੀ
ਸੁੰਦਰ ਲਿਖਾਈ ਸੀਨੀਅਰ ਵਰਗ ਵਿੱਚ ਅਕਾਸ਼ਦੀਪ ਸਿੰਘ, ਵੀਰਪਾਲ ਕੌਰ, ਜਸ਼ਨਦੀਪ ਸਿੰਘ, ਕਰਸਿਵ ਅੰਗਰੇਜੀ
ਜੂਨੀਅਰ ਵਰਗ ਵਿੱਚ ਜਸ਼ਨਦੀਪ ਕੌਰ, ਸੋਨਾ ਕੌਰ, ਪ੍ਰਵੀਨ ਕੌਰ, ਕਰਸਿਵ ਅੰਗਰੇਜੀ ਸੀਨੀਅਰ ਵਰਗ ਵਿੱਚ ਰੀਨਾ ਕੌਰ,
ਖੁਸ਼ਪ੍ਰੀਤ ਕੌਰ, ਕਮਲਪ੍ਰੀਤ ਕੌਰ, ਪੇਂਟਿੰਗ ਜੂਨੀਅਰ ਵਰਗ ਵਿੱਚ ਗੁਰਵਿੰਦਰ ਕੌਰ, ਜਸ਼ਨਦੀਪ ਕੌਰ, ਅਕਾਸ਼ਦੀਪ ਸਿੰਘ,
ਪੇਂਟਿੰਗ ਸੀਨੀਅਰ ਵਰਗ ਵਿੱਚ ਸੁਖਪ੍ਰੀਤ ਕੌਰ, ਕਮਲਪ੍ਰੀਤ ਕੌਰ, ਰੀਨਾ ਕੌਰ, ਪਲੇਅ ਮਾਡਲਿੰਗ ਜੂਨੀਅਰ ਵਰਗ ਵਿੱਚ
ਹਰਮਨਦੀਪ ਸਿੰਘ, ਸੁਖਪ੍ਰੀਤ ਕੌਰ, ਜਸ਼ਨਦੀਪ ਕੌਰ, ਕਮਲਪ੍ਰੀਤ ਕੌਰ, ਯੋਗਾ ਜੂਨੀਅਰ ਵਰਗ ਵਿੱਚ ਗੁਰਦੀਪ ਸਿੰਘ,
ਹਰਮਨਜੋਤ ਸਿੰਘ, ਬਲਜਿੰਦਰ ਸਿੰਘ, ਯੋਗਾ ਸੀਨੀਅਰ ਵਰਗ ਵਿੱਚ ਸੁਖਪ੍ਰੀਤ ਕੌਰ, ਵੀਰਪਾਲ ਕੌਰ, ਸ਼ੰਮੀ ਕੌਰ, ਭੰਗੜਾ
ਜੂਨੀਅਰ ਵਰਗ ਵਿੱਚ ਮਨਪ੍ਰੀਤ ਸਿੰਘ, ਜਸਕਰਨ ਸਿੰਘ, ਬਲਜਿੰਦਰ ਸਿੰਘ, ਭੰਗੜਾ ਸੀਨੀਅਰ ਵਰਗ ਵਿੱਚ ਹਰਦੀਪ
ਸਿੰਘ, ਪ੍ਰੇਮਦੀਪ ਸਿੰਘ, ਕਮਲਪ੍ਰੀਤ ਕੌਰ, ਸਿਮਰਨਦੀਪ ਸਿੰਘ, ਚਾਰਟ ਮੇਕਿੰਗ ਵਿੱਚ ਰੀਨਾ ਕੌਰ, ਗੁਰਵਿੰਦਰ ਕੌਰ, ਸੁਖਪ੍ਰੀਤ
ਕੌਰ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਬੱਚਿਆਂ ਨੂੰ ਇਨਾਮ ਵੰਡਣ ਦੀ ਰਸਮ ਉਪ ਜਿਲ੍ਹਾ ਸਿੱਖਿਆ























