*ਮਾਤਾ ਗੁਜਰੀ ਸਕੂਲ ਬਹਿਣੀਵਾਲ ਵਿਖੇ ਸੱਤ ਰੋਜ਼ਾ ਸਮਰ ਕੈਂਪ*

0
25

ਮਾਤਾ ਗੁਜਰੀ ਪਬਲਿਕ ਸਕੂਲ ਬਹਿਣੀਵਾਲ ਵਿਖੇ ਸੱਤ ਰੋਜ਼ਾ ਸਮਰ ਕੈਂਪ ਪਿ੍ੰਸੀਪਲ ਮੋਨਿਕਾ ਗੁਪਤਾ ਦੀ ਅਗਵਾਈ ਹੇਠ ਲਗਾਇਆ ਗਿਆ ।20 ਅਧਿਆਪਕਾਂ ਅਤੇ  80 ਬੱਚਿਆਂ ਨੂੰ ਗਰੁੱਪਾਂ ਵਿੱਚ ਵੰਡ ਕੇ   “ਇੱਕ ਦਿਨ-ਇੱਕ ਹੁਨਰ” ਬੈਨਰ ਹੇਠ ਬੱਚਿਆਂ ਦੇ ਅੰਦਰ ਛੁਪੇ ਗੁਣਾਂ ਨੂੰ ਤਰਾਸ਼ਿਆ ਗਿਆ । ਹਰ ਦਿਨ ਦੀ ਸ਼ੁਰੂਆਤ ਯੋਗਾ,ਪੀ.ਟੀ. ਅਤੇ ਸਮਾਜ ਉਸਾਰੂ ਭਾਸ਼ਨਬਾਜ਼ੀ ਨਾਲ ਹੁੰਦੀ ਸੀ।ਪਹਿਲੇ ਦਿਨ ਬੱਚਿਆਂ ਨੂੰ ਖਾਣਾ ਬਣਾਉਣ ਦੇ ਨੁਕਤੇ ਦੱਸੇ ਗਏ । ਦੂਸਰੇ ਦਿਨ ਪੇਪਰ ਆਰਟ ਰਾਹੀਂ ਘਰਾਂ ਦੀ ਸਜਾਵਟ ਕਿਵੇਂ ਕੀਤੀ ਜਾਵੇ, ਬਾਰੇ ਦੱਸਿਆ ਗਿਆ  । ਤੀਸਰੇ ਦਿਨ ਬੱਚਿਆਂ ਅੰਦਰਲੀ ਖੇਡ ਪ੍ਰਤਿਭਾ ਪਛਾਣ ਕੇ ਉਨ੍ਹਾਂ ਨੂੰ ਖੇਡ ਦੇ ਮੈਦਾਨ ਅੰਦਰ ਜੌਹਰ ਵਿਖਾਉਣ ਲਈ ਪ੍ਰੇਰਿਤ ਕੀਤਾ ਗਿਆ।ਚੌਥੇ ਦਿਨ ਮਹਿੰਦੀ ਅਤੇ ਰੰਗੋਲੀ ਸਜਾਉਣ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਬੱਚਿਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ । ਪੰਜਵਾਂ ਦਿਨ ਭਾਸ਼ਣ ,ਕਵਿਤਾ ਅਤੇ ਸਿਰਜਨਾਤਮਕ ਲਿਖਾਈ ਬਾਰੇ ਦੱਸਿਆ ਗਿਆ  । ਛੇਵਾਂ ਦਿਨ  ਰਵਾਇਤੀ ਖੇਡਾਂ ਅਤੇ ਵਣ ਮਹਾਂ ਉਤਸਵ  ਲਈ ਰਾਖਵਾਂ ਸੀ । ਬੱਚਿਆਂ ਨੇ ਖੂਬ ਮੰਨੋਰੰਜਨ  ਕੀਤਾ  ਅਤੇ ਸਕੂਲ ਦੇ ਆਲੇ ਦੁਆਲੇ 200 ਛਾਂ-ਦਾਰ ਪੌਦੇ ਲਾਏ । ਕੈਂਪ ਦੇ ਆਖਰੀ ਸੱਤਵੇਂ ਦਿਨ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਬਾਰੇ ਦੱਸਿਆ ਗਿਆ ਅਤੇ ਰਾਮਿੰਦਰ ਸਿੰਘ ਮਾਨਸਾ ਦੀ ਅਗਵਾਈ ਹੇਠ  ਦਸਤਾਰਬੰਦੀ ਦੇ ਮੁਕਾਬਲੇ ਕਰਵਾਏ ਗਏ ।ਸਮਰ ਕੈਂਪ ਦੌਰਾਨ  ਵੱਖ ਵੱਖ ਬੁਲਾਰਿਆਂ ਵੱਲੋਂ ਬੱਚਿਆਂ ਨੂੰ ਸੜਕ ਸੁਰੱਖਿਆ, ਤੰਦਰੁਸਤ ਸਮਾਜ , ਧਰਤੀ ਤੇ ਵਾਤਾਵਰਨ ਦੀ ਰੱਖਿਆ ਅਤੇ ਰਵਾਇਤੀ ਖੁਰਾਕਾਂ ਦੇ ਵਿਸ਼ੇ ਉੱਪਰ ਸਮੇਂ ਸਮੇਂ ‘ਤੇ ਦੱਸਿਆ ਗਿਆ । ਆਖ਼ਰੀ ਦਿਨ ਬੱਚਿਆਂ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋ ਕੇ ਸਾਰੀ ਮਨੁੱਖਤਾ ਦੀ ਤੰਦਰੁਸਤੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ ਗਈ । ਵੱਖ -ਵੱਖ ਮੁਕਾਬਲਿਆਂ ਦੇ ਜੇਤੂ ਬੱਚਿਆਂ ਦਾ ਸਨਮਾਨ ਕੀਤਾ ਗਿਆ ।ਕੈਂਪ ਦੇ ਅੰਤ ਵਿੱਚ ਸਕੂਲ ਸਭਾ ਦੇ ਪ੍ਰਧਾਨ ਕੁਲਦੀਪ ਸਿੰਘ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਧਿੰਗੜ ਵੱਲੋਂ  ਇਸ ਮਿਸ਼ਨ ਦੀ ਸਫਲਤਾ ਲਈ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ ਦਾ ਧੰਨਵਾਦ ਕੀਤਾ ਗਿਆ ।

LEAVE A REPLY

Please enter your comment!
Please enter your name here