

ਸਰਦੂਲਗੜ੍ਹ,(ਸਾਰਾ ਯਹਾ,(BPS) 10 ਜੂਨ ; ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਸਰਦੂਲਗੜ੍ਹ ਦੀ ਮੀਟਿੰਗ ਜ਼ਿਲ੍ਹਾ ਜਨਰਲ ਸਕੱਤਰ ਪ੍ਰੀਤਮ ਸਿੰਘ ਬਾਜੇਵਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਤਹਿਸੀਲ ਦੇ ਸਾਰੇ ਨੰਬਰਦਾਰਾਂ ਨੇ ਭਾਗ ਲਿਆ। ਇਸ ਮੌਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਰਜੀਤ ਸਿੰਘ ਉੱਲਕ ਅਤੇ ਵਿਜੇ ਕੁਮਾਰ ਕੌੜੀਵਾੜਾ ਨੇ ਸੂਬਾ ਸਰਕਾਰ ਤੇ ਦੋਸ਼ ਲਗਾਉਦਿਆ ਕਿਹਾ ਕਿ ਕੈਪਟਨ ਸਰਕਾਰ ਨੇ ਚੋਣ ਮੈਨੀਫੈਸਟੋ ਵਿੱਚ ਜੋ ਵਾਅਦੇ ਕੀਤੇ ਸਨ। ਉਹ ਸਾਰੇ ਵਾਅਦੇ ਅੱਖੋਂ ਪਰੋਖੇ ਕਰ ਦਿੱਤੇ ਹਨ। ਉਨ੍ਹਾਂ ਮੰਗ ਕੀਤੀ ਕਿ ਨੰਬਰਦਾਰਾਂ ਦੀਆਂ ਜਾਇਜ਼ ਮੰਗਾਂ ਜਿਵੇਂ ਕਿ ਨੰਬਰਦਾਰ ਦੀ ਜੱਦੀ ਪੁਸ਼ਤੀ ਲਾਗੂ ਕਰਨਾ, ਨੰਬਰਦਾਰਾਂ ਦਾ ਮਾਣ ਭੱਤਾ ਵਧਾ ਕੇ ਪੰਜ ਹਜ਼ਾਰ ਰੁਪਏ ਕਰਨਾ, ਨੰਬਰਦਾਰਾਂ ਦਾ ਬੱਸ ਕਰਾਇਆ ਪੰਜਾਬ ਪੱਧਰ ਤੇ ਮੁਆਫ਼ ਕਰਨਾ, ਨੰਬਰਦਾਰਾਂ ਨੂੰ ਮੁੱਫਤ ਡਾਕਟਰੀ ਸਹੂਲਤਾਂ ਮੁਹੱਈਆ ਕਰਨਾ ਆਦਿ ਨੂੰ ਲਾਗੂ ਕੀਤਾ ਜਾਵੇ। ਇਸ ਮੌਕੇ ਮੀਤ ਪ੍ਰਧਾਨ ਗਮਦੂਰ ਸਿੰਘ ਝੰਡੂਕੇ, ਕਸ਼ਮੀਰ ਸਿੰਘ ਕੁਸਲਾ, ਜਸਵੰਤ ਸਿੰਘ ਚੋਟੀਆਂ, ਰਾਜ ਕੁਮਾਰ ਖਹਿਰਾ, ਗਮਦੂਰ ਸਿੰਘ ਭੰਮੇ ਕਲਾਂ, ਜੰਗੀਰ ਸਿੰਘ ਆਹਲੂਪੁਰ, ਮਜੀਠਾ ਸਿੰਘ ਸਰਦੂਲਗੜ੍ਹ, ਸੁਖਪਾਲ ਸਿੰਘ ਬੀਰੇਵਾਲਾ, ਕੁਲਵੰਤ ਸਿੰਘ ਸਾਧੂਵਾਲਾ, ਮਹਿੰਦਰ ਸਿੰਘ ਸਰਦੂਲਗੜ੍ਹ, ਪਿ੍ਥਾ ਸਿੰਘ ਸਿੰਘ ਝੇਰਿਆਂ ਵਾਲੀ, ਗੁਰਸੇਵਕ ਸਿੰਘ ਮੀਆਂ, ਗੁਰਬਖਸ਼ ਸਿੰਘ ਮੋਫਰ, ਗੁਰਜੰਟ ਸਿੰਘ ਕੁਸਲਾ, ਰੋਸ਼ਨ ਲਾਲ ਫੂਸਮੰਡੀ, ਕਰਨੈਲ ਸਿੰਘ ਮੋਫਰ ਆਦਿ ਨੰਬਰਦਾਰ ਹਾਜ਼ਰ ਸਨ।























