

ਮਾਨਸਾ 13,ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ) : ਸਥਾਨਕ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਵਨ-ਵੇ ਟ੍ਰੈਫ਼ਿਕ ਰੋਡ ਮਾਨਸਾ ਵਿਖੇ ਅੱਸੂ ਨਵਰਾਤਰਿਆਂ ਦੌਰਾਨ ਚਲ ਰਹੀ ਪੂਜਾ ਦੇ ਅੱਜ ਅਸ਼ਟਮ ਨਵਰਾਤਰੇ ਮਾਂ ਦੁਰਗਾ ਜੀ ਦੇ ਸ਼੍ਰੀ ਮਹਾਂਗੌਰੀ ਜੀ ਸਰੂਪ ਦੀ ਪੂਜਾ ਸ਼੍ਰੀ ਬੱਬੂ ਆਹਲੂਵਾਲੀਆ ਜੀ ਸਵ.ਓਮ ਪ੍ਰਕਾਸ਼ ਆਹਲੂਵਾਲੀਆ ਜੀ ਨੇ ਪਰਿਵਾਰ ਸਮੇਤ ਕੀਤੀ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਡਲ ਦੇ ਉੱਪ ਸਕੱਤਰ ਮਨਦੀਪ ਹੈਰੀ ਨੇ ਦੱਸਿਆ ਕਿ ਮੰਦਰ ਦੇ ਪੁਜਾਰੀ ਲਕਸ਼ਮੀ ਨਰਾਇਣ ਸ਼ਰਮਾ ਨੇ ਵਿਧੀਵਤ ਢੰਗ ਨਾਲ ਨਵ ਗ੍ਰਹਿ ਪੂਜਨ, ਅਖੰਡ ਜੋਤੀ ਪੂਜਨ ਸ਼ਰਧਾ ਪੂਰਵਕ ਕਰਵਾਇਆ।
ਤੀਸਰਾ ਮੂਰਤੀ ਸਥਾਪਨਾ ਦਿਵਸ ਉਪਰੋਕਤ ਮੰਦਰ ਵਿਖੇ 14.10.2021ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਕੰਜਕ ਪੂਜਨ, ਸਮਰਾਟ ਸੰਕੀਰਤਨ ਅਤੇ ਮਹਾਂਮਾਈ ਦਾ ਅਟੁੱਟ ਭੰਡਾਰਾ ਲਗਾਕੇ ਮਨਾਇਆ ਜਾਵੇਗਾ ।























